Punjab Kushti / Wrestling
ਧਨਾਸ ਦਾ ਦੂਜਾ ਕੁਸ਼ਤੀ ਦੰਗਲ 18-august-2013 Balle Punjab

ਸਾਭਾ ਕੁਹਾਲੀ ਅਤੇ ਰੂਬਲ ਰੰਗੀ ਨੇ ਲੁਟਿਆ ਧਨਾਸ (ਯੂ.ਟੀ. ਚੰਡੀਗੜ੍ਹ) ਦਾ ਦੂਜਾ ਕੁਸ਼ਤੀ-ਦੰਗਲ
ਸਵ: ਸ਼. ਲਾਭ ਸਿੰਘ ਬੈਦਵਾਣ ਪਰਿਵਾਰ ਵੱਲੋਂ 18 ਅਗਸਤ, 2013 ਨੂੰ ਦੂਜਾ ਕੁਸ਼ਤੀ-ਦੰਗਲ ਨਗਰ ਧਨਾਸ (ਯੂ.ਟੀ. ਚੰਡੀਗੜ੍ਹ) ਵਿਖੇ ਕਰਵਾਇਆ ਗਿਆ। ਬਹਾਦਰ ਬੈਦਵਾਣ, ਬਿੰਦਾ ਬੈਦਵਾਣ, ਕਾਲਾ ਬੈਦਵਾਣ, ਪ੍ਰਧਾਨ ਕਾਲਾ ਸੰਧੂ, ਬੰਤ ਬੈਦਵਾਣ (ਸਾਹੀ ਮਾਜਰਾ), ਜਗਤਾਰ ਬੈਦਵਾਣ (ਸਾਹੀ ਮਾਜਰਾ), ਕਾਲਾ ਕਜਹੇੜੀ, ਗੁਰਵਿੰਦਰ ਇਟਲੀ ਅਤੇ ਸਰਪੰਚ ਲਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਸਿਰਫ ਸੱਦੇ-ਪੱਤਰ ਵਾਲੇ ਪਹਿਲਵਾਨਾਂ ਦੇ ਹੀ ਭੇੜ ਕਰਵਾਏ ਗਏ। ਇਸ ਕੂਸਤੀ-ਦੰਗਲ ਵਿਚ ਉੱਚ-ਕੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਛੋਟੀਆਂ ਕੁਸ਼ਤੀਆਂ ਵਿੱਚ ਲੱਕੀ ਡੱਡੂ ਮਾਜਰਾ ਨੇ ਕਰਮਜੀਤ ਚੌਂਤਾ ਨੂੰ, ਕਮਲਜੀਤ ਮੁੱਲਾਂਪੁਰ ਨੇ ਹੈਪੀ ਉਟਾਲਾਂ ਨੂੰ, ਲੱਖੀ ਉੱਚਾ ਪਿੰਡ ਨੇ ਆਸੂ ਪਿਲਸੋਰਾ ਨੂੰ, ਸੋਨੂੰ ਨੋਲਟਾ ਨੇ ਲੱਖੀ ਨਾਭਾ ਨੂੰ, ਸੋਨੀ ਮੁੱਲਾਂਪੁਰ ਨੇ ਗੁਰਜੰਟ ਕਾਈਨੌਰ ਨੂੰ, ਸੁੱਖਾ ਭੱਟਾ ਨੇ ਘੁੱਲਾ ਉੱਚਾ ਪਿੰਡ ਨੂੰ ਚਿੱਤ ਕਰਕੇ ਕੁਸ਼ਤੀਆਂ ਜਿੱਤਣ ਵਿੱਚ ਕਾਮਯਾਬ ਰਹੇ। ਪਰ ਨੈਨਾ ਰੌਣੀ ਅਤੇ ਵਿੱਕੀ ਕਾਈਨੌਰ, ਪਾਲਾ ਡੱਡੂ ਮਾਜਰਾ ਅਤੇ ਲਵਲੀ ਫਿਰੋਜ਼ਪੁਰ, ਬਿੱਲਾ ਡੱਡੂ ਮਾਜਰਾ ਅਤੇ ਹੈਪੀ ਨੋਲਟਾ, ਬਿੰਦਰ ਮੁੱਲਾਂਪੁਰ ਅਤੇ ਲੱਖੀ ਖੂਨੀ ਮਾਜਰਾ, ਜੱਸੀ ਨਾਡਾ ਅਤੇ ਵਿਸ਼ਾਲ ਚੰਡੀਗੜ੍ਹ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। 

ਹੋਰ ਸਪੈਸ਼ਲ ਕੁਸ਼ਤੀਆਂ ਵਿੱਚ ਰਾਜਾ ਕਾਈਨੌਰ ਅਤੇ ਪ੍ਰਵੀਨ ਚੰਡੀਗੜ੍ਹ, ਰਜਿੰਦਰਪਾਲ ਢਿੱਲਵਾਂ ਅਤੇ ਵਿੱਕੀ ਚੰਡੀਗੜ੍ਹ, ਜਸ਼ਕਰਨ ਭੱਟੀ ਅਤੇ ਭਿੰਦਰ ਸਮਾਣਾ, ਕਾਕਾ ਢਿੱਲਵਾਂ ਅਤੇ ਰਾਜਾ ਕਾਈਨੌਰ, ਕਾਕਾ ਬਰਾਸ ਘੱਗਰਸਰਾਂ ਅਤੇ ਬੱਗਾ ਕੁਹਾਲੀ, ਰਿੰਕਾ ਘੱਗਰਸਰਾਂ ਅਤੇ ਜਤਿੰਦਰ ਪੱਥਰੇੜੀ ਜੱਟਾਂ, ਬਿੱਟੂ ਰੌਣੀ ਅਤੇ ਨਰਿੰਦਰ ਭੂਰਾ, ਸ਼ੰਮੀ ਡੂਮਛੇੜੀ ਅਤੇ ਬਲਜੀਤ ਪਟਿਆਲਾ, ਮਨਦੀਪ ਰੌਣੀ ਅਤੇ ਜੱਸਾ ਭੱਟੀ, ਹੀਰਾ ਚਮਕੌਰ ਸਾਹਿਬ ਅਤੇ ਬਾਊ ਕੁਹਾਲੀ, ਗੂੰਗਾ ਲੱਲੀਆਂ ਅਤੇ ਨਮਾਜ ਅਲੀ ਕਾਈਨੌਰ, ਗੋਸਾ ਲੱਲੀਆਂ ਅਤੇ ਜੀਤ ਢਿੱਲਵਾਂ, ਤਵਿੰਦਰ ਢਿੱਲਵਾਂ ਅਤੇ ਬਿੱਲਾ ਉਟਾਲਾਂ, ਪ੍ਰਵੀਨ ਭੁੱਟਾ ਅਤੇ ਟੋਨੀ ਰੌਣੀ, ਜਗਤਾ ਚੰਡੀਗੜ੍ਹ ਅਤੇ ਸੁੱਖ ਚੌਂਤਾ, ਸਾਹਿਬ ਕਾਈਨੌਰ ਅਤੇ ਸੋਨੀ ਸਿਆਲਵਾ, ਲਾਲੀ ਆਲਮਗੀਰ ਅਤੇ ਅਮਰਜੀਤ ਉੱਚਾ ਪਿੰਡ, ਗੱਗੁ ਆਲਮਗੀਰ ਅਤੇ ਅੰਗਰੇਜ਼ ਡੂਮਛੇੜੀ, ਮੋਨੂੰ ਘੱਗਰਸਰਾਂ ਅਤੇ ਸੁੱਖ ਲੱਲੀਆਂ, ਕਾਜਾ ਡੂਮਛੇੜੀ ਅਤੇ ਰਵੀ ਡੱਡੂ ਮਾਜਰਾ, ਸੁਖਚੈਨ ਪਟਿਆਲਾ ਅਤੇ ਬੱਲਾ ਡੂਮਛੇੜੀ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ, ਪਰ ਇਹ ਕੁਸ਼ਤੀਆਂ ਵੀ ਬਹੁਤ ਹੀ ਵਧੀਆਂ ਹੋਈਆਂ। ਜਦਕਿ ਤਾਰੀ ਆਲਮਗੀਰ ਨੇ ਸ਼ੈਰੀ ਕਾਈਨੌਰ ਨੂੰ, ਰਿੰਪੀ ਰੌਣੀ ਨੇ ਸੁੱਖਾ ਮਲਕਪੁਰ ਨੂੰ, ਸਨੀ ਲੱਲੀਆਂ ਨੇ ਅਸੀਸ਼ ਭੁੱਟਾ ਨੂੰ, ਅੰਜੂ ਰੌਣੀ ਨੇ ਸਨੀ ਚੌਂਤਾ ਨੂੰ ਚਿੱਤ ਕਰਕੇ ਕੁਸ਼ਤੀ ਜਿੱਤ ਕੇ ਬੱਲੇ-ਬੱਲੇ ਕਰਵਾਈ। 
ਝੰਡੀ ਵਾਲੀ ਕੁਸ਼ਤੀ ਤੋਂ ਪਹਿਲਾਂ ਪਹਿਲਵਾਨ ਅਮਰੀਕ ਸਿੰਘ ਰੌਣੀ ਦਾ ਬੈਦਵਾਣ ਪਰਿਵਾਰ ਵੱਲੋ ਗੁਰਜ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਫਿਰ ਇਸ ਕੁਸ਼ਤੀ-ਦੰਗਲ ਵਿਚ ਪਹੁੰਚੇ ਮੁੱਖ-ਮਹਿਮਾਨਾਂ ਨੂੰ ਵੀ ਵਿਸ਼ੇਸ਼ ਤੌਰ’ਤੇ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਇਕ ਨੰਬਰ ਦੂਜੀ ਵੱਡੀ ਝੰਡੀ ਲਈ ਰੂਬਲ ਰੰਗੀ ਆਲਮਗੀਰ ਅਤੇ ਬਿੱਲਾ ਰੌਣੀ ਵਿਚਕਾਰ ਕੁਸ਼ਤੀ ਸ਼ੁਰੂ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ। ਪਰ ਇਹ ਕੁਸ਼ਤੀ ਨੌਵੇਂ ਮਿੰਟ ਵਿਚ ਹੀ ਪਹਿਲਵਾਨ ਨੰਦਾ ਸਿੰਘ ਦੇ ਸਪੁੱਤਰ ਰੂਬਲ ਰੰਗੀ ਆਲਮਗੀਰ ਨੇ ਜਿੱਤ ਲਈ ਅਤੇ ਧਨਾਸ ਨੇ ਦੂਜੇ ਕੁਸ਼ਤੀ-ਦੰਗਲ ਦੀ ਇਕ ਨੰਬਰ ਦੀ ਦੂਜੀ ਵੱਡੀ ਝੰਡੀ ਦਾ ਹੱਕਦਾਰ ਬਣਿਆ। ਫਿਰ ਇਕ ਨੰਬਰ ਦੀ ਵੱਡੀ ਝੰਡੀ ਲਈ ਬਾਬਾ ਪੂਰਨਦਾਸ ਕੁਸ਼ਤੀ ਅਖਾੜਾ ਡੂਮਛੇੜੀ ਦਾ ਪਹਿਲਵਾਨ ਕਮਲਜੀਤ ਡੂਮਛੇੜੀ ਅਤੇ ਕੁਹਾਲੀ ਅਖਾੜੇ ਦਾ ਪਹਿਲਵਾਨ ਸਾਭਾ ਕੁਹਾਲੀ ਵਿਚਕਾਰ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਵੀਹ ਮਿੰਟ ਰੱਖਿਆ ਗਿਆ ਸੀ। ਇਹ ਕੁਸ਼ਤੀ ਅੱਠਾਰ੍ਹਵੇਂ ਮਿੰਟ ਵਿਚ ਹੀ ਇਸ ਕੁਸ਼ਤੀ ਦਾ ਫੈਸਲਾ ਦਰਸ਼ਕਾਂ ਦੀ ਸੋਚ ਦੇ ਉਲਟ ਹੋਇਆ। ਇਹ ਕੁਸ਼ਤੀ ਕੁਹਾਲੀ ਅਖਾੜੇ ਦਾ ਪਹਿਲਵਾਨ ਸਾਭਾ ਕੁਹਾਲੀ ਨੇ ਜਿੱਤ ਲਈ ਅਤੇ ਧਨਾਸ ਦੇ ਇਸ ਦੂਜੇ ਕੁਸ਼ਤੀ-ਦੰਗਲ ਦੀ ਇਕ ਨੰਬਰ ਦੀ ਵੱਡੀ ਝੰਡੀ ਦਾ ਹੱਕਦਾਰ ਬਣਿਆ ਅਤੇ ਬੱਲੇ-ਬੱਲੇ ਕਰਵਾਈ। 
ਇਹ ਕੁਸਤੀ ਦੰਗਲ-ਦੀ ਕੁਮੈਂਟਰੀ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਰੰਗੀ ਕਾਈਨੌਰ ਅਤੇ ਉਭਰਦੇ ਕੁਮੈਂਟੇਟਰ ਗੁਰਵਿੰਦਰ ਕਾਈਨੌਰ ਨੇ ਬਹਤ ਹੀ ਵਧੀਆ ਢੰਗ ਨਾਲ ਕੀਤੀ। ਜਿੱਥੇ ਪਹਿਲਵਾਨ ਗੋਲੂ ਮੁੱਲਾਂਪੁਰ ਅਤੇ ਪਹਿਲਵਾਨ ਸੰਤ ਡੂਮਛੇੜੀ ਨੇ ਜੋੜੇ ਮਿਲਾਏ, ਉੱਥੇ ਹੀ ਪਹਿਲਵਾਨ ਜਗਦੇਵ ਢਿੱਲਵਾਂ ਅਤੇ ਗਿਆਨ ਤੋਗਾ ਨੇ ਰੈਫਰੀ ਦੀ ਡਿਊਟੀ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ। ਬੈਦਵਾਣ ਪਰਿਵਾਰ ਵੱਲੋਂ ਕਰਵਾਏ ਇਸ ਦੂਜੇ ਕੁਸ਼ਤੀ-ਦੰਗਲ ਵਿਚ ਜਿੱਥੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਹੋਏ ਸਨ, ਉੱਥੇ ਹੀ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ, ਲੇਖਕਾਂ ਦਾ ਵੀ ਸਨਮਾਨ ਕੀਤਾ ਗਿਆ।