Punjab Kushti / Wrestling
23 ਸਤੰਬਰ ਚੌਂਤਾ ਦਾ ਕੁਸ਼ਤੀ ਦੰਗਲ (chonta kushti dangal) Balle Punjab

ਪਿੰਡ ਚੌਂਤਾ ਦੇ 58ਵਾਂ ਕੁਸ਼ਤੀ-ਦੰਗਲ’ਤੇ ਸਾਭਾ ਕੋਹਾਲੀ ਨੇ ਬੁਲਟ ਮੋਟਰਸਾਈਕਲ ਅਤੇ ਜਗਰੂਪ ਕੋਹਾਲੀ ਨੇ ਹੀਰੋ ਹੌਂਡਾ ਮੋਟਰਸਾਈਕਲ ਜਿੱਤ ਕੇ ਕਰਵਾਈ ਬੱਲੇ-ਬੱਲੇ ।
ਪੀਰ ਲੱਖ ਦਾਤਾ ਜੀ 58ਵਾਂ ਛਿੰਝ ਮੇਲਾ ਪਿੰਡ ਚੌਂਤਾ (ਲੁਧਿਆਣਾ) ਵਿਖੇ 23 ਅਗਸਤ, 2013 ਨੂੰ ਮੰਦਿਰ ਕਮੇਟੀ, ਨਗਰ ਪੰਚਾਇਤ, ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਈਆ ਗਿਆ। ਪਹਿਲਵਾਨ ਰਾਜੇਸ ਕੁਮਾਰ ਕੇਸ਼ੀ ਸਰਪੰਚ ਚੌਂਤਾ, ਪੰਚ ਸ. ਜਰਨੈਲ ਸਿੰਘ, ਪੰਚ ਸ. ਜੋਗਾ ਸਿੰਘ, ਪੰਚ ਹਰਮੇਸ਼ ਘੇੜਾ, ਪੰਚ ਸ. ਜਸਪਾਲ ਸਿੰਘ ਅਤੇ ਪੰਚ ਸ. ਤਰਲੋਚਨ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਸੱਦੇ-ਪੱਤਰ ਵਾਲੇ ਪਹਿਲਵਾਨਾਂ ਦੇ ਹੀ ਭੇੜ ਕਰਵਾਏ ਗਏ।
ਏ ਗਰੇਡ ਦੀਆਂ ਕੁਸ਼ਤੀਆਂ ਵਿਚ ਤਾਰੀ ਆਲਮਗੀਰ ਨੇ ਬੱਬੂ ਮਲਕਪੁਰ ਨੂੰ, ਬੂਟਾ ਮਾਛੀਆਂ ਨੇ ਸੋਨੂੰ ਨਵਾਂ ਸਹਿਰ ਨੂੰ, ਜੀਤਾ ਗਰਚਾ ਨੇ ਰਵੀ ਦੋਰਾਹਾ ਨੂੰ, ਲਾਲੀ ਲੱਲੀਆਂ ਨੇ ਸਤਿੰਦਰ ਹਰਿਆਣਾ ਨੂੰ, ਜਸ਼ਨ ਆਲਮਗੀਰ ਨੇ ਅਰਸ਼ ਮਾਲੇਰਕੋਟਲਾ ਨੂੰ, ਮੰਜੂ ਸਰਸਾ ਨੇ ਅਸ਼ਵਨੀ ਬਲਾਚੌਰ ਨੂੰ, ਕਾਲਾ ਚੌਂਤਾ ਨੇ ਸਲੀਮ ਲਸਾੜਾ ਨੂੰ, ਵਿੱਕੀ ਗਰਚਾ ਨੇ ਮਿੰਟੂ ਬਲਾਚੌਰ ਨੂੰ, ਮਨਦੀਪ ਰੌਣੀ ਨੇ ਕੀਰਤ ਮੁਰਵਾੜਾ ਨੂੰ, ਸੁੱਖਾ ਅੰਮ੍ਰਿਤਸਰ ਨੇ ਜੱਸੀ ਕਾਈਨੌਰ ਨੂੰ, ਚੰਤੂ ਜਗਰਾਉਂ ਨੇ ਕੁੱਕੂ ਬਲੀਏਵਾਲ ਨੂੰ, ਜਤਿੰਦਰ ਪਟਿਆਲਾ ਨੇ ਸਨੀ ਮੁਸ਼ਕਾਬਾਦ ਨੂੰ, ਚਗਿਆੜਾ ਫਗਵਾੜਾ ਨੇ ਲੋਕਰਾਜ ਆਲਮਗੀਰ ਨੂੰ, ਗੁਰਮੀਤ ਸਿੱਧਵਾ ਬੇਟ ਨੇ ਸੋਮਾ ਸੁਲਤਾਨਪੁਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਰਾਜੂ ਅਟਾਰੀ ਅਤੇ ਰਵੀ ਰੋਹਤਕ, ਲੱਡੂ ਗਰਚਾ ਅਤੇ ਲੱਖਾ ਸ਼ੇਰੂ, ਕਾਕਾ ਜਲੰਧਰ ਅਤੇ ਹੈਪੀ ਮਲਕਪੁਰ, ਕਮਲ ਮਾਛੀਵਾੜਾ ਸਾਹਿਬ ਅਤੇ ਸ਼ੈਰੀ ਕਾਈਨੌਰ, ਰਮੀ ਕਾਈਨੌਰ ਅਤੇ ਸੋਨੀ ਮੁੱਲਾਂਪੁਰ-ਗਰੀਬਦਾਸ, ਪਵਨ ਮਕਾਸਰ ਅਤੇ ਮਨਦੀਪ ਮੁਸ਼ਕਾਬਾਦ ਵਿਚਕਾਰ ਕੁਸ਼ਤੀਆਂ ਬਰਾਬਰ ਹੀ ਰਹੀਆਂ।
ਸਪੈਸ਼ਲ ਕੁਸ਼ਤੀਆਂ ਵਿਚ ਬਲਵਿੰਦਰ ਆਲਮਗੀਰ ਨੇ ਕਰਨ ਰੁੜਕੀ ਨੂੰ, ਭੋਲੂ ਚੌਂਤਾ ਨੇ ਰਾਜ ਜਲੰਧਰ ਨੂੰ, ਅੰਜੂ ਰੌਣੀ ਨੇ ਜੱਜ ਰਾਣੇਵਾਲ ਨੂੰ, ਰਾਜਾ ਕਾਈਨੌਰ ਨੇ ਅਮਨ ਮਾਣੇਮਾਜਰਾ ਨੂੰ, ਨਮਾਜ ਅਲੀ ਕਾਈਨੌਰ ਨੇ ਕਾਕਾ ਢਿੱਲਵਾਂ ਨੂੰ ਅਤੇ ਸੁੱਖ ਚੌਂਤਾ ਨੇ ਇਕ ਨਵੇਂ ਪਹਿਲਵਾਨ ਨੂੰ ਚਿੱਤ ਕਰਕੇ ਸਪੈਸ਼ਲ ਕੁਸ਼ਤੀਆਂ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ। ਜਦਕਿ ਹੀਰਾ ਚਮਕੌਰ ਸਾਹਿਬ ਅਤੇ ਬਾਈ ਫਿਲੌਰ, ਕਮਲ ਮੁਸ਼ਕਾਬਾਦ ਅਤੇ ਮੋਨੂੰ ਕਾਈਨੌਰ, ਗੁੱਗੁ ਆਲਮਗੀਰ ਅਤੇ ਮੋੜ ਸੰਘੋਲ, ਤਵਿੰਦਰ ਢਿੱਲਵਾਂ ਅਤੇ ਧਰਮਾ ਮਰੌੜ, ਸ਼ਿਵ ਖੰਨਾ ਅਤੇ ਜਾਹਿਦ ਪਟਿਆਲਾ, ਲਵਪ੍ਰੀਤ ਪਟਿਆਲਾ ਅਤੇ ਗੁਰਪਿਆਰ ਮਰੋੜ, ਜੱਜ ਗਰਚਾ ਅਤੇ ਗੋਲਡੀ ਲੱਲੀਆਂ, ਪੱਪੂ ਲਾਡਪੁਰ ਢੱਕੀ ਅਤੇ ਸੁੱਖਾ ਮੁਸ਼ਕਾਬਾਦ, ਰਾਜੂ ਬਲੀਏਵਾਲ ਅਤੇ ਸੁਰੇਸ਼ ਨੂਰਵਾਲ, ਸਿਕੰਦਰ ਖੰਨਾ ਅਤੇ ਗਲਾਣਾ ਲਾਡਪੁਰ ਢੱਕੀ, ਕਰਨ ਪਟਿਆਲਾ ਅਤੇ ਲਾਲੀ ਆਲਮਗੀਰ, ਅਸ਼ੋਕ ਦੋਰਾਹਾ ਅਤੇ ਗੁਰਜੰਟ ਕੋਹਾਲੀ, ਸ਼ੰਮੀ ਡੂਮਛੇੜੀ ਅਤੇ ਮਲਕੀਤ ਕੋਹਾਲੀ, ਰਾਜਾ ਮਾਹਾਦੇਵ ਕਾਈਨੌਰ ਅਤੇ ਮੋਨੂੰ ਉਟਾਲਾਂ, ਧਰਮਿੰਦਰ ਆਲਮਗੀਰ ਅਤੇ ਰਾਜਾ ਚੱਕ ਦਾਨਾ, ਬਲਜੀਤ ਪਟਿਆਲਾ ਅਤੇ ਸਾਹਿਬ ਕਾਈਨੌਰ, ਅਜੇ ਖੰਨਾ ਅਤੇ ਬਲਕਾਰਾ ਲੱਲੀਆਂ, ਰਜਿੰਦਰਪਾਲ ਢਿੱਲਵਾਂ ਅਤੇ ਗੋਲਡੀ ਆਲਮਗੀਰ, ਸੁਖਚੈਨ ਪਟਿਆਲਾ ਅਤੇ ਮਨਿੰਦਰ ਅਟਾਰੀ ਵਿਚਕਾਰ ਸਪੈਸ਼ਲ ਕੁਸ਼ਤੀਆਂ ਬਰਾਬਰ ਰਹੀਆਂ।
ਬਿੰਦਰ ਮੁੱਲਾਂਪੁਰ ਨੇ ਵਿੱਕੀ ਕਾਈਨੌਰ ਨੂੰ, ਬਿੱਲਾ ਰੌਣੀ ਨੇ ਸੁੱਖਾ ਆਲਮਗੀਰ ਨੂੰ, ਲਾਲੀ ਚੌਂਤਾ (ਕਾਈਨੌਰ) ਨੇ ਫੁੱਲਾ ਮਲਕਪੁਰ ਨੂੰ ਚਿੱਤ ਕਰਕੇ ਇਕ-ਇਕ ਗੁਰਜ ਦੇ ਹੱਕਦਾਰ ਬਣੇ।
ਸਰਪੰਚ ਸ. ਨਛੱਤਰ ਸਿੰਘ (ਬਲਾਕ ਸੰਮਤੀ ਮੈਂਬਰ), ਸ. ਕੁਲਦੀਪ ਸਿੰਘ ਮਿਆਣੀ, ਸ੍ਰੀ ਬੂਟਾ ਰਾਮ, ਮਿਸਤਰੀ ਸ਼ਾਮ ਲਾਲ, ਰਵੀ ਕੁਮਾਰ, ਸ. ਰਣਧੀਰ ਸਿੰਘ, ਚੌਧਰੀ ਦਲੀਪ ਚੰਦ, ਸ. ਨਿਰਮਲ ਸਿੰਘ ਬਿਲਾਸਪੁਰ, ਸ. ਪ੍ਰੇਮ ਸਿੰਘ (ਪੰਜਾਬ ਰਾਜ ਬਿਜਲੀ ਬੋਰਡ), ਸ. ਬਹਾਦਰ ਸਿੰਘ ਪਹਿਲਵਾਨ, ਬਿੱਟੂ ਘੇੜਾ, ਡਾ: ਦਾਰਾ ਸਿੰਘ ਪਟਵਾਰੀ, ਸ. ਮੋਹਣ ਸਿੰਘ ਨੰਬਰਦਾਰ, ਡਾ: ਹਰਨੇਕ ਸਿੰਘ, ਡਾ: ਹਰਵਿੰਦਰ ਸਿੰਘ, ਬਖਸ਼ੀ ਰਾਮ, ਸਾਬਕਾ ਸਰਪੰਚ ਸ. ਰਜਿੰਦਰ ਕੁਮਾਰ (ਬਲਾਕ ਸੰਮਤੀ ਮੈਂਬਰ), ਸ. ਰਛਪਾਲ ਸਿੰਘ ਫੌਜੀ, ਸ. ਭਜਨ ਸਿੰਘ ਮੰਡ ਚੌਂਤਾ, ਸ. ਤੇਜਾ ਸਿੰਘ ਗਿੱਲ (ਚੌਂਤਾ), ਸਰਪੰਚ ਸ. ਮਨਜੀਤ ਸਿੰਘ ਅਟਵਾਲ (ਗੁੱਜਰਵਾਲ ਬੇਟ), ਬਿੱਲੂ ਬਾਬਾ ਗੁੱਜਰਵਾਲ, ਸ. ਬੈਨ ਸਿੰਘ ਢੋਲਣਵਾਲ ਨੇ ਵੀ ਆਪਣੀ ਡਿਊਟੀ ਨਿਭਾਈ।
ਛੋਟੀ ਝੰਡੀ ਦੀ ਕੁਸ਼ਤੀ ਪਿੰਡ ਦੇ ਨੌਜਵਾਨ ਵੱਲੋਂ ਸਪਾਂਸਰ ਕੀਤਾ ਹੀਰੋ ਹੌਂਡਾ ਮੋਟਰ ਸਾਈਕਲ ਲਈ ਰਾਜੂ ਮੁਸ਼ਕਾਬਾਦ ਅਤੇ ਜਗਰੂਪ ਕੋਹਾਲੀ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਪੱਚੀ ਮਿੰਟ ਰੱਖਿਆ ਗਿਆ ਸੀ। ਇਹ ਕੁਸ਼ਤੀ ਜਗਰੂਪ ਕੋਹਾਲੀ ਨੇ ਰਾਜੂ ਮੁਸ਼ਕਾਬਾਦ ਨੂੰ ਚਿੱਤ ਕਰਕੇ ਜਿੱਤ ਲਈ ਅਤੇ ਹੀਰੋ ਹੌਂਡਾ ਮੋਟਰਸਾਈਕਲ ਦਾ ਹੱਕਦਾਰ ਬਣਿਆ। ਫਿਰ ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਰੂਬਲ ਆਲਮਗੀਰ ਅਤੇ ਸਾਭਾ ਕੋਹਾਲੀ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਪੱਚੀ ਮਿੰਟ ਰੱਖਿਆ ਗਿਆ ਪਰ ਇਹ ਕੁਸ਼ਤੀ ਗਿਆਰ੍ਹਵੇਂ ਮਿੰਟ ਵਿਚ ਹੀ ਸਾਭਾ ਕੋਹਾਲੀ ਨੇ ਕੁਸ਼ਤੀ ਜਿੱਤ ਕੇ ਬੱਲੇ-ਬੱਲੇ ਕਰਵਾਈ ਅਤੇ ਪਿੰਡ ਦੇ ਨੋਜਵਾਨ ਵੱਲੋਂ ਸਪਾਂਸਰ ਕੀਤਾ ਬੁਲਟ ਮੋਟਰ ਸਾਈਕਲ ਦਾ ਹੱਕਦਾਰ ਬਣਿਆ।
ਇਸ ਕੁਸ਼ਤੀ-ਦੰਗਲ ਦੀ ਕੁਮੈਂਟਰੀ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਕਾਈਨੌਰ, ਨਾਜਰ ਸਿੰਘ ਢਢੋਗਲ ਖੇੜੀ ਅਤੇ ਸੁਖਜੀਤ ਗਰਚਾ ਨੇ ਵਾਰੋ-ਵਾਰੀ ਕੀਤੀ। ਜੋੜੇ ਮਿਲਾਉਣ ਦੀ ਡਿਊਟੀ ਪਹਿਲਵਾਨ ਦੀਪਾ ਕਾਈਨੌਰ ਅਤੇ ਜੋਗਾ ਕਾਈਨੌਰ ਨੇ ਨਿਭਾਈ। ਬਹਾਦਰ ਚੌਂਤਾ, ਓਮ ਪ੍ਰਕਾਸ ਬਿਰਦੀ ਅਤੇ ਚੰਦ ਗਰਚਾ ਨੇ ਰੈਫਰੀ ਦੀ ਡਿਊਟੀ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ। ਅੰਤ ਪਿੰਡ ਦੇ ਸਰਪੰਚ ਰਾਜੇਸ ਕੁਮਾਰ ਕੇਸੀ, ਮੰਦਿਰ ਕਮੇਟੀ ਅਤੇ ਨਗਰ ਪੰਚਾਇਤ ਨੇ ਬਾਹਰੋਂ ਆਏ ਹੋਏ ਸਾਰੇ ਮੁੱਖ ਮਹਿਮਾਨਾਂ, ਸਹਿਯੋਗੀਆਂ, ਕੋਚਾਂ, ਅਤੇ ਪੱਤਰਕਾਰਾਂ ਦਾ ਵਿਸੇਸ਼ ਸਨਮਾਨ ਕੀਤਾ। ਇਹ ਕੁਸ਼ਤੀ-ਦੰਗਲ ਆਪਣਿਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਲਈ ਸਾਰੀ ਨਗਰ ਪੰਚਾਇਤ, ਮੰਦਿਰ ਕਮੇਟੀ, ਸਮੂਹ ਇਲਾਕਾ ਨਿਵਾਸੀ ਅਤੇ ਐਨ.ਆਰ.ਆਈ. ਵੀਰ ਸਾਰੇ ਹੀ ਵਧਾਈ ਦੇ ਪਾਤਰ ਹਨ।