Punjab Kushti / Wrestling
25 ਸਤੰਬਰ ਮੁਲਾਂਪੁਰ-ਗਰੀਬਦਾਸ ਦਾ ਕੁਸ਼ਤੀ ਦੰਗਲ (Mullanpur-Garibdas Kushti Dangal) Balle Punjab

ਵਿਸ਼ੇਸ਼ ਰਿਪੋਰਟ-ਹਰਦੀਪ ਸਿੰਘ ਸਿਆਣ

ਮੁੱਲਾਂਪੁਰ-ਗਰੀਬਦਾਸ ਨੇੜੇ ਚੰਡੀਗੜ੍ਹ ਦੇ 101ਵੇਂ ਕੁਸ਼ਤੀ-ਦੰਗਲ ’ਤੇ ਕਮਲਜੀਤ ਡੂਮਛੇੜੀ ਅਤੇ ਰੂਬਲ ਆਲਮਗੀਰ, ਕ੍ਰਿਸ਼ਨ ਪਟਿਆਲਾ ਅਤੇ ਸਾਭਾ ਕੋਹਾਲੀ ਬਣੇ ਬਰਾਬਰ ਦੇ ਹੱਕਦਾਰ।
ਛਿੰਝ ਸੋਸਾਇਟੀ ਮੁੱਲਾਂਪੁਰ-ਗਰੀਬਦਾਸ ਨੇੜੇ ਚੰਡੀਗੜ੍ਹ ਵਿਖੇ ਗੁੱਗਾ ਜਾਹਿਰ ਪੀਰ ਜੀ ਦੀ ਯਾਦ ਵਿਚ 101ਵਾਂ ਕੁਸ਼ਤੀ-ਦੰਗਲ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਛਿੰਝ ਕਮੇਟੀ ਦੇ ਪ੍ਰਧਾਨ ਬਾਪੂ ਸ਼ੇਰ ਸਿੰਘ ਮੱਲ, ਉਪ-ਪ੍ਰਧਾਨ ਜਸ਼ਮੇਰ ਸਿੰਘ ਜੱਸਾ, ਖਜ਼ਾਨਚੀ ਰਵਿੰਦਰ ਸਿੰਘ ਕਾਲਾ ਚਾਹਲ, ਸਕੱਤਰ ਅਵਤਾਰ ਸਿੰਘ ਪੰਚ, ਮੈਂਬਰ ਅਮਰੀਕ ਸਿੰਘ ਚਾਹਲ, ਨਿਰਮਲ ਸਿੰਘ ਚਾਹਲ, ਤਰਲੋਚਨ ਪੂਨੀਆਂ, ਰਾਮ ਸਿੰਘ, ਚਰਨਜੀਤ ਸਿੰਘ ਚੰਨੀ (ਧਾਲੀਵਾਲ), ਜੋਧ ਸਿੰਘ ਗੋਲਡੀ, ਰਵਿੰਦਰ ਸਿੰਘ ਠੇਕੇਦਾਰ (ਔਜਲਾ), ਸਰੂਪ ਸਿੰਘ ਸੈਣੀ, ਅਵਤਾਰ ਸਿੰਘ ਸਰਾਓ, ਨਿਰਮਲ ਸਿੰਘ ਬਾਠ, ਸਤਵੀਰ ਸਿੰਘ ਸ਼ੀਰੀ ਅਤੇ ਦਲਵਾਰਾ ਸਿੰਘ ਮੋਨੂੰ ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਲਗਭਗ ਇਕ ਸੌ ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ।
ਛੋਟੀਆਂ ਕੁਸ਼ਤੀਆਂ ਵਿੱਚ ਦੀਪਾ ਤੋਗਾ, ਰਾਜੂ ਅਕਬਰਪੁਰ, ਜੱਸਾ ਰੌਣੀ, ਕਾਕਾ ਰੋਪੜ, ਰਵੀ ਕਾਈਨੌਰ, ਵਿਜੇ ਖਮਾਣੋਂ, ਹੈਪੀ ਗਿੱਦੜਾਵਾਲੀ, ਜੱਸਾ ਮਰੌੜ, ਮੀਤ ਅੰਮ੍ਰਿਤਸਰ, ਗਗਨ ਨਗਾਰੀ, ਕਰਮਵੀਰ ਪੰਚਕੁਲਾ, ਗਾਮਾ ਉੱਚਾ ਪਿੰਡ, ਗੁਰਿੰਦਰ ਸਿੰਗਾਰੀਵਾਲ, ਅਕਾਸ਼ ਮੁੱਲਾਂਪੁਰ, ਜਸ਼ਨ ਆਲਮਗੀਰ, ਗਾਮਾ ਚਮਕੌਰ ਸਾਹਿਬ, ਗੁਰਦੇਵ ਰੋਲੂ ਮਾਜਰਾ, ਓਮਕਾਰ ਧੂਰੀ, ਦੀਪਾ ਪਿੱਪਲ ਮਾਜਰਾ, ਸਰਬਜੀਤ ਵਜੀਦਪੁਰ, ਹੈਪੀ ਮਾਣੇਮਾਜਰਾ, ਨੈਨਾ ਰੌਣੀ, ਸਦੀਕ ਡੂਮਛੇੜੀ ਅਤੇ ਜੋਧਾ ਡੂਮਛੇੜੀ ਨੇ ਜਿੱਤ ਪ੍ਰਾਪਤ ਕੀਤੀ।
ਸਪੈਸ਼ਲ ਕੁਸ਼ਤੀਆਂ ਵਿੱਚ ਬਿੰਦਰ ਮੱਲਾਂਪੁਰ ਅਤੇ ਨਰਿੰਦਰ ਡੂਮਛੇੜੀ, ਰਜਿੰਦਰਪਾਲ ਢਿੱਲਵਾਂ ਅਤੇ ਜਤਿੰਦਰ ਪੱਥਰੇੜੀ ਜੱਟਾਂ, ਕਾਕਾ ਡੂਮਛੇੜੀ ਅਤੇ ਰਿੰਕਾ ਘੱਗਰਸਰਾਂ, ਦੀਸ਼ਾ ਡੂਮਛੇੜੀ ਅਤੇ ਗੋਲਡੀ ਆਲਮਗੀਰ, ਕਾਕਾ ਢਿੱਲਵਾਂ ਅਤੇ ਜਤਿੰਦਰ ਪਟਿਆਲਾ, ਗੁਰਵਿੰਦਰ ਰੌਣੀ ਅਤੇ ਵਿੱਕੀ ਕਾਈਨੌਰ, ਪ੍ਰਵੀਨ ਚੰਡੀਗੜ੍ਹ ਅਤੇ ਜਗਤਾ ਚੰਡੀਗੜ੍ਹ, ਰਾਜਾ ਮੁਹੰਮਦ ਕਾਈਨੌਰ ਅਤੇ ਅਸ਼ੋਕ ਦੋਰਾਹਾ, ਵਿਸ਼ਾਲ ਪਟਿਆਲਾ ਅਤੇ ਸਚਿਨ ਉਟਾਲਾਂ, ਕਾਕਾ ਕੋਹਾਲੀ ਅਤੇ ਮੋਨੂੰ ਘੱਗਰਸਰਾਂ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਪਰ ਪ੍ਰਦੀਪ ਜ਼ਿਰਕਪੁਰ ਨੇ ਨਮਾਜ ਅਲੀ ਕਾਈਨੌਰ ਨੂੰ, ਪ੍ਰਿੰਸ ਕੋਹਾਲੀ ਨੇ ਧਰਮਿੰਦਰ ਆਲਮਗੀਰ ਨੂੰ, ਲਾਲੀ ਕਾਈਨੌਰ ਨੇ ਸੁੱਖਾ ਖੰਨਾ ਨੂੰ, ਕਾਲਾ ਚੰਡੀਗੜ੍ਹ ਨੇ ਦੇਵ ਮੁੱਲਾਂਪੁਰ ਨੂੰ, ਗੁਰਭੇਜ ਚੌਂਤਾ ਨੇ ਸੁਖ ਤਰਨਤਾਰਨ ਨੂੰ, ਡਿੰਪਲ ਕੋਹਾਲੀ ਨੇ ਕਾਜਾ ਡੂਮਛੇੜੀ ਨੂੰ ਚਿੱਤ ਕਰਕੇ ਕੁਸ਼ਤੀ ਜਿੱਤਣ ਵਿਚ ਕਾਮਯਾਬ ਰਹੇ।
ਹੋਰ ਗਿਆਰ੍ਹਾਂ ਹਜ਼ਾਰ ਰੁਪਏ ਦੀਆਂ ਸਪੈਸ਼ਲ ਕੁਸ਼ਤੀਆਂ ਵਿੱਚ ਬਿੱਲਾ ਰੌਣੀ ਨੇ ਰਵੀ ਡੂਮਛੇੜੀ ਨੂੰ ਉਨੀਵੇਂ ਮਿੰਟ ਵਿਚ, ਜਸ਼ਕਰਨ ਭੱਟੀ ਨੇ ਅਮਰੀਕ ਭੁੱਟਾ ਨੂੰ ਤੇਰ੍ਹਵੇਂ ਮਿੰਟ ਵਿੱਚ ਅਤੇ ਬੱਗਾ ਕੋਹਾਲੀ ਨੇ ਮਾਨੀ ਰੌਣੀ ਨੂੰ ਗਿਆਰ੍ਹਵੇਂ ਮਿੰਟ ਵਿੱਚ ਹਰਾ ਕੇ ਕੁਸ਼ਤੀ ਜਿੱਤ ਕੇ ਬੱਲੇ-ਬੱਲੇ ਕਰਵਾਈ। ਪਰ ਵਿੱਕੀ ਚੰਡੀਗੜ੍ਹ ਅਤੇ ਅਮਿਤ ਚੰਡੀਗੜ੍ਹ ਵਿਚਕਾਰ ਕੁਸ਼ਤੀ ਬਰਾਬਰ ਰਹੀ। ਝੰਡੀ ਵਾਲੀਆਂ ਕੁਸ਼ਤੀਆਂ ਤੋਂ ਪਹਿਲਾਂ ਪਹਿਲਵਾਨ ਗੋਲੂ ਮੁੱਲਾਂਪੁਰ ਗਰੀਬਦਾਸ ਦੇ ਅਖਾੜੇ ਦਾ ਛੋਟਾ ਪਹਿਲਵਾਨ ਪ੍ਰਿੰਸ ਮੁੱਲਾਂਪੁਰ ਨੂੰ ਕਪਿਲ ਦੇਵ ਜੀ ਵੱਲੋਂ ਦੇਸੀ ਘਿਓ ਦਾ ਟੀਨ ਦੇ ਕੇ ਸਨਮਾਨਿਤ ਕੀਤਾ ਗਿਆ।
ਵੱਡੀ ਝੰਡੀ ਦੀਆਂ ਕੁਸ਼ਤੀਆਂ ਵਿੱਚੋਂ ਪਹਿਲਾਂ ਤਾਂ ਕ੍ਰਿਸ਼ਨ ਪਟਿਆਲਾ ਅਤੇ ਸਾਭਾ ਕੋਹਾਲੀ ਵਿਚਕਾਰ ਕੁਸ਼ਤੀ ਕਰਵਾਈ ਗਈ। ਵੱਡੀ ਝੰਡੀ ਵਾਲੀਆਂ ਕੁਸ਼ਤੀਆਂ ਦਾ ਸਮਾਂ ਤੀਹ ਮਿੰਟ ਰੱਖਿਆ ਗਿਆ ਸੀ। ਇਹ ਕੁਸ਼ਤੀ ਬਹੁਤ ਹੀ ਵਧੀਆ ਚੱਲ ਰਹੀ ਸੀ। ਦੋਨੋਂ ਹੀ ਪਹਿਲਵਾਨਾਂ ਨੇ ਆਪਣਾ ਪੂਰਾ-ਪੂਰਾ ਜ਼ੋਰ ਲਗਾਇਆ ਪਰ ਇਹ ਕੁਸ਼ਤੀ ਬਰਾਬਰ ਹੀ ਰਹੀ। ਫਿਰ ਕਮਲਜੀਤ ਡੂਮਛੇੜੀ ਅਤੇ ਰੂਬਲ ਰੰਗੀ ਆਲਮਗੀਰ ਵਿਚਕਾਰ ਵੱਡੀ ਝੰਡੀ ਦੀ ਕੁਸ਼ਤੀ ਕਰਵਾਈ ਗਈ। ਇਹ ਕੁਸ਼ਤੀ ਵੀ ਬਹੁਤ ਹੀ ਵਧੀਆ ਹੋਈ। ਇਹ ਕੁਸ਼ਤੀ ਵੀ ਦੋਨੋਂ ਪਹਿਲਵਾਨਾਂ ਦੇ ਪੂਰਾ-ਪੂਰਾ ਜ਼ੋਰ ਲਗਾਉਣ ਤੋਂ ਬਾਅਦ ਬਰਾਬਰ ਹੀ ਰਹੀ।
ਝੰਡੀ ਵਾਲੀਆਂ ਦੋਨੋਂ ਕੁਸ਼ਤੀਆਂ ਦਾ ਇਨਾਮ ਇੱਕੋ ਜਿਹਾ ਸੀ।
ਪ੍ਰਸਿੱਧ ਕੁਮੈਂਟੇਟਰ ਕੁਲਵੀਰ ਰੰਗੀ ਕਾਈਨੌਰ, ਨਾਜਰ ਸਿੰਘ ਢਢੋਗਲ ਖੇੜੀ ਅਤੇ ਗੁਰਵਿੰਦਰ ਖੇੜੀ ਨੇ ਜਿੱਥੇ ਕੁਮੈਂਟਰੀ ਦੀ ਡਿਊਟੀ ਨਿਭਾਈ, ਉੱਥੇ ਹੀ ਪਹਿਲਵਾਨ ਗੋਲੂ ਮੁੱਲਾਂਪੁਰ, ਪਹਿਲਵਾਨ ਦੀਪਾ ਕਾਈਨੌਰ ਅਤੇ ਪਹਿਲਵਾਨ ਸੰਤ ਡੂਮਛੇੜੀ ਨੇ ਜੋੜੇ ਮਿਲਾਏ ਅਤੇ ਕੋਚ ਕਰਨੈਲ ਸਿੰਘ ਪੰਚਕੁਲਾ, ਗਿਆਨ ਸਿੰਘ ਤੋਗਾ, ਰਾਜਾ ਚੰਡੀਗੜ੍ਹ ਅਤੇ ਗਾਮਾ ਪਿਲਸੌਰਾ ਨੇ ਰੈਫਰੀ ਦੀ ਡਿਊਟੀ ਨਿਭਾਈ। ਅੰਤ ਵਿਚ ਨਗਰ ਪੰਚਾਇਤ, ਛਿੰਝ ਕਮੇਟੀ, ਬਾਪੂ ਸ਼ੇਰ ਸਿੰਘ ਮੱਲ ਅਤੇ ਪਹਿਲਵਾਨ ਗੋਲੂ ਮੁੱਲਾਂਪੁਰ-ਗਰੀਬਦਾਸ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਪਹਿਲਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਹ ਕੁਸ਼ਤੀ-ਦੰਗਲ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮੇਂ ਸਿਰ ਸਮਾਪਤ ਹੋਇਆ ਇਸ ਲਈ ਮੁੱਲਾਂਪੁਰ-ਗਰੀਬਦਾਸ ਛਿੰਝ ਕਮੇਟੀ, ਨਗਰ ਪੰਚਾਇਤ ਅਤੇ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ।