Punjab Kushti / Wrestling
mand ਮੰਡ ਦੇ ਕੁਸ਼ਤੀ ਦੰਗਲ ਦੀ ਰਿਪੋਰਟ Balle Punjab

ਰੱਖੜ ਪੁਨਿਆਂ ਦੰਗਲ’ਤੇ ਕਮਲਜੀਤ ਡੂਮਛੇੜੀ ਅਤੇ ਰੂਬਲ ਰੰਗੀ ਆਲਮਗੀਰ ਨੇ ਕਰਵਾਈ ਬੱਲੇ-ਬੱਲੇ 
20 ਅਗਸਤ, 2013 ਨੂੰ ਰੱਖੜੀਆਂ ਦੇ ਤਿਉਹਾਰ ਤੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੁਰਜ-ਸ਼ੇਰਪੁਰ, ਮੰਡ-ਸੁੱਖੇਵਾਲ, ਮੰਡ-ਸ਼ੇਰੀਆਂ ਅਤੇ ਮੰਡ-ਜੋਧਵਾਲ ਦੇ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋ ਸ. ਪ੍ਰਿਤਪਾਲ ਸਿੰਘ ਪੋਲਾ (ਸਰਪੰਚ ਧਨੂੰਰ), ਸ. ਮੋਹਣ ਸਿੰਘ ਕਨੇਡੀਅਨ, ਸ. ਕੁਲਵੰਤ ਸਿੰਘ ਅਮਰੀਕਾ, ਸ. ਸੁਖਦੇਵ ਸਿੰਘ ਕਾਲਾ (ਅਮਰੀਕਾ), ਸਾਬਕਾ ਸਰਪੰਚ ਸ. ਹਰਜੀਤ ਸਿੰਘ ਮੰਡ-ਸ਼ੇਰੀਆਂ, ਸ. ਕੁਲਦੀਪ ਸਿੰਘ ਸਰਪੰਚ ਸੁਖੇਵਾਲ, ਸਰਪੰਚ ਸ. ਸਤਨਾਮ ਸਿੰਘ ਮੰਡ-ਸ਼ੇਰੀਆਂ, ਮਾ. ਲਖਵਿੰਦਰ ਸਿੰਘ, ਸ. ਮੇਜਰ ਸਿੰਘ, ਸ. ਹਰਵੰਸ ਸਿੰਘ, ਸ. ਗੁਰਦੇਵ ਸਿੰਘ ਅਤੇ ਸ. ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਵਿਸ਼ਾਲ ਕੁਸ਼ਤੀ-ਦੰਗਲ ਕਰਵਾਇਆ ਗਿਆ। ਇਹ ਕੁਸ਼ਤੀ-ਦੰਗਲ ਇਲਾਕੇ ਦਾ ਮਸਹੂਰ ਕੁਸ਼ਤੀ-ਦੰਗਲ ਮੰਨਿਆ ਜਾਦਾ ਹੈ।
ਸਪੈਸ਼ਲ ਕੁਸ਼ਤੀਆਂ ਵਿੱਚ ਜੀਤ ਢਿੱਲਵਾਂ ਨੇ ਸੁੱਖਾ ਬਾਬਾ ਫਲਾਈ ਨੂੰ, ਸ਼ਿਵ ਖੰਨਾ ਨੇ ਸੋਢੀ ਉੱਚਾ ਪਿੰਡ ਨੂੰ, ਪਿੰ੍ਰਸ ਕੋਹਾਲੀ ਨੇ ਲਾਲੀ ਆਲਮਗੀਰ ਨੂੰ, ਦੀਸ਼ਾ ਡੂਮਛੇੜੀ ਨੇ ਅਮਨ ਫਗਵਾੜਾ ਨੂੰ, ਕਾਜਾ ਡੂਮਛੇੜੀ ਨੇ ਮੰਨੂ ਫਗਵਾੜਾ ਨੂੰ, ਮੇਜਰ ਲੀਲ੍ਹਾ ਨੇ ਛੋਟੇ ਹਰਮਨ ਆਲਮਗੀਰ ਨੂੰ, ਅਮਰਜੀਤ ਉੱਚਾ ਪਿੰਡ ਨੇ ਹਰਪ੍ਰੀਤ ਬਰਵਾਲੀ ਨੂੰ, ਮਹਿੰਦਰ ਮਾਛੀਵਾੜਾ ਨੇ ਅਸ਼ਵਨੀ ਨੂੰ, ਸੂਰਜ ਡੂਮਛੇੜੀ ਨੇ ਗੱਗੁ ਫਗਵਾੜਾ ਨੂੰ, ਵਿਸ਼ਾਲ ਪਟਿਆਲਾ ਨੇ ਨਮਾਜ ਅਲੀ ਕਾਈਨੌਰ ਨੂੰ ਅਤੇ ਜਸਵੰਤ ਫਗਵਾੜਾ ਨੇ ਰਿੰਪੀ ਰੌਣੀ ਨੂੰ ਚਿੱਤ ਕਰਕੇ ਕੁਸ਼ਤੀ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ। ਪਰ ਜਤਿੰਦਰ ਪਟਿਆਲਾ ਅਤੇ ਸੁਖ ਲੱਲੀਆਂ, ਗੋਰਾ ਚੱਕ ਦਾਨਾ ਅਤੇ ਵੀਰ ਦਵਿੰਦਰ ਢਿੱਲਵਾਂ, ਰਣਜੀਤ ਲੀਲ੍ਹਾ ਅਤੇ ਜਤਿੰਦਰ ਪੱਥਰੇੜੀ ਜੱਟਾਂ, ਸੰਮੀ ਡੂਮਛੇੜੀ ਅਤੇ ਸਚਿਨ ਉਟਾਲਾਂ, ਤਵਿੰਦਰ ਢਿੱਲਵਾਂ ਅਤੇ ਕਾਲਾ ਚਮਕੌਰ ਸਾਹਿਬ, ਕਰਨ ਪਟਿਆਲਾ ਅਤੇ ਗਾਮਾ ਧਲੇਤਾਂ, ਅਮਨ ਰੌਣੀ ਅਤੇ ਸਨੀ ਚੌਂਤਾ, ਅੰਜੂ ਰੌਣੀ ਅਤੇ ਰਣਵੀਰ ਉਟਾਲਾਂ, ਰਾਜੂ ਮੁਸ਼ਕਾਬਾਦ ਅਤੇ ਬੱਗਾ ਕੋਹਾਲੀ, ਕਮਲ ਬਿਜਲੀਪੁਰ ਅਤੇ ਸੰਦੀਪ ਮੁਸ਼ਕਾਬਾਦ, ਅੰਮਿਤ ਧਲੇਤਾਂ ਅਤੇ ਜੱਗੀ ਲੱਲੀਆਂ, ਜੀਤਾ ਮਲਕਪੁਰ ਅਤੇ ਬਲਜੀਤ ਪਟਿਆਲਾ, ਟੋਨੀ ਰੌਣੀ ਅਤੇ ਸੁਖਜਿੰਦਰ ਲੱਲੀਆਂ, ਪਵਨ ਮੁਕੰਦਪੁਰ ਅਤੇ ਹਰਪ੍ਰੀਤ ਮਲਕਪੁਰ, ਗੁਰਭੇਜ ਚੌਂਤਾ ਅਤੇ ਅਸ਼ੋਕ ਦੋਰਾਹਾ, ਹੈਰੀ ਮਲਕਪੁਰ ਅਤੇ ਲਾਲੀ ਕਾਈਨੌਰ, ਦਾਰਾ ਮੁਸ਼ਕਾਬਾਦ ਅਤੇ ਧਰਮਿੰਦਰ ਆਲਮਗੀਰ, ਗੋਲਡੀ ਚਮਕੌਰ ਸਾਹਿਬ ਅਤੇ ਮਾਨੀ ਰੌਣੀ, ਪੱਪੂ ਲਾਡਪੁਰ ਢੱਕੀ ਅਤੇ ਸੁੱਖਾ ਮੁਸ਼ਕਾਬਾਦ, ਪ੍ਰਦੀਪ ਫਗਵਾੜਾ ਅਤੇ ਨਵੀਨ ਭੁੱਟਾ, ਬਿੰਦਾ ਖੱਟੜਾ ਅਤੇ ਅਰਸ਼ ਮਾਲੇਰਕੋਟਲਾ ਵਿਚਕਾਰ ਸਪੈਸ਼ਲ ਕੁਸ਼ਤੀਆਂ ਬਰਾਬਰ ਹੀ ਰਹੀਆਂ।
ਇਕੱਤੀ ਸੋ ਰੁਪਏ ਦੀਆਂ ਸਪੈਸ਼ਲ ਕੁਸ਼ਤੀਆਂ ਵਿਚ ਪਰਮਿੰਦਰ ਮਾਛੀਵਾੜਾ ਨੇ ਰਾਜਾ ਮਹਾਦੇਵ ਕਾਈਨੌਰ ਨੂੰ ਅਤੇ ਗੱਗੂ ਆਲਮਗੀਰ ਨੇ ਪ੍ਰਵੀਨ ਉਟਾਲਾਂ ਨੂੰ ਚਿੱਤ ਕਰਕੇ ਕੁਸ਼ਤੀ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ।
ਇਕਵੰਜਾ ਸੋ ਰੁਪਏ ਦੀਆਂ ਸਪੈਸ਼ਲ ਕੁਸ਼ਤੀਆਂ ਵਿਚ ਸੁਖਵਿੰਦਰ ਮੁਸ਼ਕਾਬਾਦ ਨੇ ਸਿਕੰਦਰ ਖੰਨਾ ਨੂੰ ਅਤੇ ਕਮਲ ਲੱਲੀਆਂ ਨੇ ਜੱਸਾ ਲੀਲ੍ਹਾ ਨੂੰ ਹਰਾ ਕੇ ਬੱਲੇ-ਬੱਲੇ ਕਰਵਾਈ। ਜਦਕਿ ਰਜਿੰਦਰਪਾਲ ਢਿੱਲਵਾਂ ਅਤੇ ਕਾਕਾ ਕੋਹਾਲੀ, ਵਿਕਾਸ ਖੰਨਾ ਅਤੇ ਮੰਨਾ ਬੇੜਵਾਲ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਗਿਆਰ੍ਹਾਂ ਹਜ਼ਾਰ ਰੁਪਏ ਦੀ ਸਪੈਸ਼ਲ ਕੁਸ਼ਤੀ ਜਿਹੜੀ ਕਿ ਬਿੱਲਾ ਰੌਣੀ ਅਤੇ ਜਗਦੇਵ ਲੀਲ੍ਹਾ ਵਿਚਕਾਰ ਕਰਵਾਈ ਗਈ। ਪਰ ਇਹ ਕੁਸ਼ਤੀ ਬਰਾਬਰ ਹੀ ਰਹੀ। ਇਸ ਕੁਸ਼ਤੀ-ਦੰਗਲ ਵਿਚ ਸਾਬਕਾ ਐਮ.ਐਲ.ਏ. ਸਮਰਾਲਾ ਸ. ਜਗਜੀਵਨ ਸਿੰਘ ਖੀਰਨੀਆਂ ਪ੍ਰਧਾਨ ਨਗਰ ਕੌਸਲਰ ਸ. ਦਲਜੀਤ ਸਿੰਘ ਗਿੱਲ, ਸ਼ਕਤੀ ਆਨੰਦ (ਮਾਛੀਵਾੜਾ), ਸ. ਸ਼ੇਰ ਸਿੰਘ ਗਰਚਾ (ਢੰਡਾਰੀ ਕਲਾਂ), ਸ. ਰੇਸ਼ਮ ਸਿੰਘ ਗਰਚਾ (ਢੰਡਾਰੀ ਕਲਾਂ), ਸ. ਨਿਰਮਲ ਸਿੰਘ ਨਿੰਮਾ (ਡੇਹਲੋਂ) ਅਤੇ ਸ. ਵਰਿੰਦਰਪਾਲ ਸਿੰਘ ਬਿੱਟੂ (ਇੰਚਾਰਜ ਸੀ.ਏ. ਸਟਾਫ ਗੋਬਿੰਦਗੜ੍ਹ) ਨੇ ਵਿਸ਼ੇਸ਼ ਮਹਿਮਾਨ ਵੱਜੋਂ ਸਿਰਕਤ ਕੀਤੀ।
ਝੰਡੀ ਵਾਲੀਆਂ ਕੁਸ਼ਤੀਆਂ ਵਿੱਚੋਂ ਦੋ ਨੰਬਰ ਦੀ ਪਹਿਲੀ ਝੰਡੀ ਦੀ ਕੁਸ਼ਤੀ ਪੰਮਾ ਡੇਰਾ ਬਾਬਾ ਨਾਨਕ ਅਤੇ ਤੀਰਥ ਫਗਵਾੜਾ ਵਿਚਕਾਰ ਕਰਵਾਈ ਗਈ। ਹਰੇਕ ਝੰਡੀ ਵਾਲੀ ਕੁਸ਼ਤੀ ਦਾ ਸਮਾਂ ਪੱਚੀ ਮਿੰਟ ਰੱਖਿਆ ਗਿਆ ਸੀ। ਇਹ ਕੁਸ਼ਤੀ ਪੰਮਾ ਡੇਰਾ ਬਾਬਾ ਨਾਨਕ ਨੇ ਜਿੱਤ ਲਈ। ਫਿਰ ਦੋ ਨੰਬਰ ਦੀ ਦੂਜੀ ਝੰਡੀ ਦੀ ਕੁਸ਼ਤੀ ਸਤਨਾਮ ਮਾਛੀਵਾੜਾ ਅਤੇ ਬਿੰਦਾ ਬਿਸ਼ਨਪੁਰੀਆਂ (ਲੱਲੀਆਂ) ਵਿਚਕਾਰ ਕਰਵਾਈ ਗਈ। ਪਰ ਇਹ ਕੁਸ਼ਤੀ ਬਰਾਬਰ ਰਹੀ। ਫਿਰ ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਸਾਭਾ ਕੋਹਾਲੀ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਤੀਹ ਮਿੰਟ ਰੱਖਿਆ ਗਿਆ ਸੀ। ਇਹ ਕੁਸ਼ਤੀ ਬਹੁਤ ਹੀ ਵਧੀਆ ਚੱਲ ਰਹੀ ਸੀ। ਪਰ ਚੌਦ੍ਹਵੇਂ ਮਿੰਟ ਵਿਚ ਹੀ ਇਹ ਕੁਸ਼ਤੀ ਕਮਲਜੀਤ ਡੂਮਛੇੜੀ ਨੇ ਜਿੱਤ ਕੇ ਬੱਲੇ-ਬੱਲੇ ਕਰਵਾਈ। ਉਸ ਤੋਂ ਬਾਅਦ ਵੱਡੀ ਝੰਡੀ ਦੀ ਇਕ ਹੋਰ ਕੁਸ਼ਤੀ ਰੂਬਲ ਆਲਮਗੀਰ ਅਤੇ ਜਗਰੂਪ ਕੋਹਾਲੀ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਵੀ ਬਹੁਤ ਹੀ ਵਧੀਆ ਚੱਲ ਰਹੀ ਸੀ ਕਿ ਅਚਾਨਕ ਸਤਾਰ੍ਹਵੇਂ ਮਿੰਟ ਵਿਚ ਹੀ ਇਹ ਕੁਸ਼ਤੀ ਰੂਬਲ ਆਲਮਗੀਰ ਨੇ ਜਿੱਤ ਕੇ ਬੱਲੇ-ਬੱਲੇ ਕਰਵਾਈ।
ਜਿੱਥੇ ਇਸ ਕੁਸ਼ਤੀ-ਦੰਗਲ ਵਿਚ ਕੁਮੈਂਟਰੀ ਦੀ ਡਿਊਟੀ ਨਾਜਰ ਸਿੰਘ ਢਢੋਗਲ ਖੇੜੀ ਨੇ ਨਿਭਾਈ, ਉੱਥੇ ਹੀ ਪਹਿਲਵਾਨ ਦੀਪਾ ਕਾਈਨੌਰ, ਮਨਜੀਤ ਸਿੰਘ ਅਤੇ ਕਾਲਾ ਨੇ ਜੋੜੇ ਮਿਲਾਏ ਨਾਲ ਹੀ ਸੰਤ ਡੂਮਛੇੜੀ, ਪਾਲੀ ਮਾਛੀਵਾੜਾ, ਦਰਸ਼ਨ ਸਿੰਘ, ਦੀਪਾ, ਮਨਜੀਤ ਸਿੰਘ ਅਤੇ ਮਨਪ੍ਰੀਤ ਮੰਨੂ ਨੇ ਰੈਫਰੀ ਦੀ ਡਿਊਟੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ।
ਅੰਤ ਵਿਚ ਪਿੰਡ ਦੀ ਪੰਚਾਇਤ, ਕਲੱਬ ਦੇ ਪ੍ਰਧਾਨ ਅਤੇ ਕਲੱਬ ਮੈਂਬਰਾਂ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਨੂੰ ਵਿਸ਼ੇਸ਼ ਤੌਰ’ਤੇ ਸਨਮਾਨਿਤ ਕੀਤਾ। ਇਹ ਕੁਸ਼ਤੀ-ਦੰਗਲ ਆਪਣੀਆਂ ਵਿਲੱਖਣ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਲਈ ਸਾਰੀ ਹੀ ਪ੍ਰਬੰਧਕੀ ਕਮੇਟੀ ਅਤੇ ਨਗਰ ਪੰਚਾਇਤ ਵਧਾਈ ਦੀ ਪਾਤਰ ਹੈ।