Punjab Kushti / Wrestling
ਅੱਖ ਰੋਗਾਂ ਦੇ ਮੁਫਤ ਕੈਂਪ ’ਚ 250 ਮਰੀਜਾਂ ਦੀ ਜਾਂਚ Balle Punjab

ਕੁਹਾੜਾ 13 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਭੈਣੀ ਸਾਹਿਬ ਅਤੇ ਨਗਰ ਪੰਚਾਇਤ ਕੂੰਮ ਕਲਾਂ ਦੇ ਸਹਿਯੋਗ ਨਾਲ ਅੱਖਾਂ ਦੇ ਫਰੀ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਜਥੇਦਾਰ ਚਰਨ ਸਿੰਘ ਜਿਉਣੇਵਾਲ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ ਸਨ। ਇਹ ਕੈਂਪ ਸੰਕਰਾ ਆਈ ਹਸਪਤਾਲ ਲੁਧਿਆਣਾ ਅੱਖਾਂ ਦੇ ਮਾਹਰ ਡਾਕਟਰ ਅਸੀਸ ਬਜਾਜ ਅਤੇ ਡਾ.ਤੰਨੂ ਸਿੱਧੂ ਨੇ ਅਪਣੀ ਟੀਮ ਦੀ ਸਹਾਇਤਾ ਨਾਲ ਅੱਖਾਂ ਦੇ 250 ਦੇ ਕਰੀਬ ਅੱਖਾਂ ਦੇ ਮਰੀਜਾਂ ਦੀ ਜਾਚ ਕਰਨ ਤੋਂ ਬਆਦ 20 ਦੇ ਕਰੀਬ ਮਰੀਜਾ ਨੂੰ ਅਪਰੇਸ਼ਨਾਂ ਦੇ ਲਈ ਚੁਣਿਆ ਗਿਆ।ਅਪਰੇਸ਼ਨ ਲਈ ਚੁਣੇ ਮਰੀਜਾਂ ਦੇ ਅਪਰੇਸ਼ਨ  ਸੰਕਰਾਂ ਆਈ ਹਸਪਤਾਲ ਵਿੱਚ ਕੀਤੇ ਜਾਣਗੇ। ਇਸ ਸਮੇ ਗੁਰੁ ਦਾ ਲੰਗਰ ਅਤੁੱਟ ਵਰਤਿਆ।ਇਸ ਸਮੇ ਹਰਪਾਲ ਸਿੰਘ ਸਿੱਧੂ , ਹਰਪ੍ਰਸ਼ਾਦ ਸਿੰਘ ਸਰਪੰਚ ਕੂੰਮਕਲਾ ਲਾਲ ਸਿੰਘ ਤਰਲੋਕ ਸਿੰਘ ਸਰਬਜੀਤ ਸਿੰਘ ਗਰੇਵਾਲ, ਜਸਦੀਪ ਸਿੰਘ ਜੱਜ, ਜਥੇਦਾਰ ਜਗਦੇਵ ਸਿੰਘ ਗਿੱਲ ,ਸੁਖਜਿੰਦਰ ਕੌਰ, ਮਨਜੀਤ ਕੌਰ,  ਸੁਖਜੀਤ ਸਿੰਘ ਜਸਵਿੰਦਰ ਕੌਰ, ਜਸਪਾਲ ਸਿੰਘ,  ਅਵਤਾਰ ਸਿੰਘ ਖੇੜਾ,  ਸੁਖਵਿੰਦਰ ਸਿੰਘ ( ਸਾਰੇ ਪੰਚ),  ਮਨਜੀਤ ਸਿੰਘ ਵਿਰਕ, ਗੁਰਜੀਤ ਸਿੰਘ ਵਿਰਕ ਗੁਰਪ੍ਰੀਤ ਸਿੰਘ ਵਿਰਕ, ਜਸਦੀਪ ਸਿੰਘ ਗਰੇਵਾਲ ,ਮਨਜੀਤ ਸਿੰਘ ,ਬੇਅੰਤ ਸਿੰਘ, ਬੱਬੂ ਗਿੱਲ,  ਕੁਲਦੀਪ ਸਿੰਘ,  ਜਸਵਿੰਦਰ ਸਿੰਘ, ਪਲਵਿੰਦਰ ਸਿੰਘ,  ਜਗਮੋਹਨ ਸਰਮਾਂ,  ਜਸਪਾਲ ਸਿੰਘ,  ਗੁਰਦੇਵ ਸਿੰਘ,  ਜਗਦੇਵ ਸਿੰਘ ਆਦਿ ਹਾਜਰ ਸਨ