Punjab Kushti / Wrestling
ਲੋਕਾਂ ਨੂੰ ਸਹੂਲਤਾਂ ਤੋਂ ਸੱਖਣੇ ਕਰਨ ਲਈ ਕੇਂਦਰ ਸਰਕਾਰ ਜਿੰਮੇਦਾਰ - ਮਾਨਗੜ੍ਹ Balle Punjab

ਲੋਕਾਂ ਨੂੰ ਸਹੂਲਤਾਂ ਤੋਂ ਸੱਖਣੇ ਕਰਨ ਲਈ ਕੇਂਦਰ ਸਰਕਾਰ ਜਿੰਮੇਦਾਰ - ਮਾਨਗੜ੍ਹ
(ਝਾਬੇਵਾਲ ਤੋਂ ਨੰਬਰਦਾਰ ਨੂੰ ਦਿੱਤੀ ਸਰਕਲ ਪ੍ਰਧਾਨਗੀ)

ਕੁਹਾੜਾ/ਸਾਹਨੇਵਾਲ ,13 ਅਕਤੂਬਰ-(ਮਹੇਸ਼ਇੰਦਰ ਸਿੰਘ ਮਾਂਗਟ)-ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਲਈ ਵਧੀਆ ਸੇਵਾਵਾਂ ਦੇ ਮੱਦੇਨਜਰ ਭਾਗ ਸਿੰਘ ਮਾਨਗੜ੍ਹ ਨੂੰ ਜਿਲਾ ਪ੍ਰੀਸਦ ਦਾ ਚੇਅਰਮੈਨ ਨਿਯੁਕਤ ਕਰਨ ਤੇ ਪਿੰਡ ਝਾਬੇਵਾਲ ਵਿਖੇ ਪਾਰਟੀ ਆਗੂਆਂ ਸਰਪੰਚ ਕਰਮਜੀਤ ਸਿੰਘ , ਬਲਾਕ ਸੰਮਤੀ ਮੈਂਬਰ ਜਗਮੋਹਣ ਸਿੰਘ ,ਦਲਵਿੰਦਰ ਸਿੰਘ ਝਾਬੇਵਾਲ , ਸੁਖਦੀਪ ਸਿੰਘ ਗੁਰਮ , ਜਸਵਿੰਦਰ ਸਿੰਘ ਗੁਰਮ , ਬਾਬਾ ਦਰਸ਼ਨ ਸਿੰਘ , ਗੁਰਮੀਤ ਸਿੰਘ ਗੁਰਮ ,ਜਸਪ੍ਰੀਤ ਸਿੰਘ ਜੱਸਾ ,ਰਮਨਜੀਤ ਸਿੰਘ ,ਬਲਰਾਜ ਸਿੰਘ, ਜਗਜੀਤ ਸਿੰਘ ,ਸੁਰਜੀਤ ਸਿੰਘ ਜੌਹਲ ,ਅਮਰੀਕ ਸਿੰਘ , ਹਰਮੇਲ ਸਿੰਘ , ਹਰਨੇਕ ਸਿੰਘ , ਭਰਪੂਰ ਸਿੰਘ , ਗੁਰਮੁੱਖ ਸਿੰਘ ,ਪ੍ਰੇਮ ਸਿੰਘ , ਗੁਰਪਾਲ ਸਿੰਘ ਗੁਰਮ ਤੇ ਹੋਰਨਾਂ ਵਲੋਂ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਮੁੱਖ ਮਹਿਮਾਨ ਵਜੋਂ ਭਾਗ ਸਿੰਘ ਮਾਨਗੜ੍ਹ ਤੋਂ ਇਲਾਵਾ ਭਾਜਪਾ ਦੇ ਸਮਰਾਲਾ ਤੋਂ ਪ੍ਰਧਾਨ ਅਜੀਤ ਸਿੰਘ ਗੁਪਤਾ ਅਤੇ ਸਾਹਨੇਵਾਲ ਤੋਂ ਕੌਂਸਲਰ ਸਵਰਨ ਸਿੰਘ ਸੋਨੀ ਨੇ ਵਿਸ਼ੇਸ਼ ਸ਼ਿਰਕਤ ਕੀਤੀ । ਪਿੰਡ ਪੁਜੱਣ ਤੇ ਚੇਅਰਮੈਨ ਮਾਨਗੜ੍ਹ ਦਾ ਜਿੱਥੇ ਇਕੱਤਰ ਸਮੂਹ ਵਲੋਂ ਭਰਵਾਂ ਸਵਾਗਤ ਕੀਤਾ ਗਿਆ , ਉਥੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਗ ਸਿੰਘ ਮਾਨਗੜ੍ਹ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਹਿਤੈਸ਼ੀ ਪਾਰਟੀ ਹੈ , ਜਿਹੜੀ ਕਿ ਹਰ ਵਰਗ ਨੂੰ ਖਾਸ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਸਹੂਲਤਾਂ ਦੇਣ ਲਈ ਤੱਤਪਰ ਹੈ । ਉਹਨਾਂ ਕਿ ਕਿ ਦੇਸ਼ ਵਿੱਚ ਜੋ ਮਹਿੰਗਾਈ ਅਤੇ ਭੁੱਖਮਰੀ ਦਾ ਦੌਰ ਚੱਲ ਰਿਹਾ ਹੈ , ਉਹ ਸਭ ਕੇਂਦਰ ਦੀ ਸੱਤਾ ਤੇ ਕਾਬਿਜ ਯੂਪੀਏ ਸਰਕਾਰ ਦੀ ਦੇਣ ਹੈ । ਉਹਨਾਂ ਕਿਹਾ ਕਿ ਲੋਕਾਂ ਨੂੰ ਡਿੱਪੂਆਂ ਤੋਂ ਮਿਲਣ ਵਾਲਾ ਸਸਤਾ ਰਾਸ਼ਨ ਤੇ ਮਿੱਟੀ ਦਾ ਤੇਲ ਸੂਬਾ ਸਰਕਾਰ ਵਲੋਂ ਨਹੀਂ ਸਗੋਂ ਕੇਂਦਰ ਸਰਕਾਰ ਵਲੋਂ ਬੰਦ ਕੀਤਾ ਗਿਆ ਹੈ ।ਜਿਲਾ ਪ੍ਰੀਸ਼ਦ ਨੇ ਕਿਹਾ ਕਿ ਲੋਕ ਮਾਰੂ ਨੀਤੀਆਂ ਦਾ ਮੂੰਹਤੋੜ ਜਵਾਬ ਦੇਣ ਅਤੇ ਕੇਂਦਰੀ ਸੱਤਾ ਤੋਂ ਇਸ ਸਰਕਾਰ ਨੂੰ ਲਾਂਭੇ ਕਰਨ ਲਈ ਲੋਕ ਸਭਾ ਚੋਣਾਂ ਵਿੱਚ ਹੰਭਲਾ ਮਾਰਨ ਦੀ ਲੋੜ ਹੈ ।ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਜਿਲਾ ਪ੍ਰੀਸ਼ਦ ਦੇ ਆਹੁਦੇ ਤੇ ਰਹਿੰਦਿਆਂ ਉਹਨਾਂ ਵਲੋਂ ਹਰ ਪਿੰਡ ਦੀ ਭਲਾਈ ਲਈ ਸਰਕਾਰ ਵਲੋਂ ਜਾਰੀ ਸਕੀਮਾਂ ਅਤੇ ਗਰਾਂਟਾ ਨੂੰ ਪਹਿਲ ਦੇ ਆਧਾਰ ਤੇ ਜਾਰੀ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ । ਇਸ ਵਕਤ ਉਹਨਾਂ ਪਾਰਟੀ ਲਈ ਵਧੀਆ ਸੇਵਾਵਾਂ ਅਤੇ ਪੇਂਡੂ ਲੋਕਾਂ ਦੀ ਅਵਾਜ ਨੂੰ ਬੁਲੰਦ ਕਰਨ ਵਾਲੇ ਨੰਬਰਦਾਰ ਦਲਵਿੰਦਰ ਸਿੰਘ ਝਾਬੇਵਾਲ ਨੂੰ ਯੂਥ ਅਕਾਲੀ ਦਲ ਦੇ ਐਸ . ਸੀ ਵਿੰਗ ਦਾ ਸਰਕਲ ਪ੍ਰਧਾਨ ਵੀ ਨਿਯੁਕਤ ਕੀਤਾ ਤੇ ਕਿਹਾ ਕਿ ਐਸ . ਸੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ ਪਾਰਟੀ ਵਿੱਚ ਇਸੇ ਤਰਾਂ ਹੀ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਰਹੇਗਾ ।ਇਸ ਵਕਤ ਘੋਲਾ ਸਮਰਾਲਾ , ਬਾਵਾ ਸਿੰਘ , ਕੁਲਵਿੰਦਰ ਸਿੰਘ , ਪ੍ਰਮਜੀਤ ਸਿੰਘ ਪੰਮਾ ,ਰਣਜੀਤ ਸਿੰਘ ਤੇ ਹੋਰ ਕਾਫੀ ਲੋਕ ਮੌਜੂਦ ਸਨ ।