Punjab Kushti / Wrestling
ਸੜਕ ਹਾਦਸੇ’ਚ ਕੋਟ ਗੰਗੂ ਰਾਏ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ,ਤਿੰਨ ਗੰਭੀਰ ਜਖਮੀ Balle Punjab

ਸੜਕ ਹਾਦਸੇ’ਚ ਕੋਟ ਗੰਗੂ ਰਾਏ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ,ਤਿੰਨ ਗੰਭੀਰ ਜਖਮੀ

ਕੁਹਾੜਾ 15 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਚੱਕ ਸਰਵਣ ਨਾਥ ਕੋਲ ਇੱਕ ਸੜਕ ਹਾਦਸੇ ਵਿੱਚ ਪਿੰਡ ਕੋਟ ਗੰਗੂ ਰਾਏ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਅਤੇ ਤਿੰਨ ਦੇ ਗੰਭੀਰ ਜਖਮੀ ਹੋਣ ਦੀ ਖਬਰ ਮਿਲੀ ਹੈ।ਪੁਲੀਸ ਵੱਲੋ ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਆਪਣੀ ਕਾਰ ਨੰਬਰ ਪੀ.ਬੀ.10 ਸੀ.ਜੇ 8801 ਤੇ ਸਵਾਰ ਹੋ ਕੇ ਆਪਣੇ ਘਰੇਲੂ ਕੰਮ ਲਈ ਲੁਧਿਆਣਾ ਨੂੰ ਜਾ ਰਹੇ ਸਨ।ਇਸ ਕਾਰ ਨੂੰ ਬਲਵੀਰ ਸਿੰਘ ਪੁੱਤਰ ਬੰਤ ਸਿੰਘ (58 ਸਾਲ) ਵਾਸੀ ਕੋਟ ਗੰਗੂ ਰਾਏ ਚਲਾ ਰਿਹਾ ਸੀ ਕਿ ਉਨ੍ਹਾਂ ਦੀ ਕਾਰ ਚੱਕ ਸਰਵਣ ਨਾਥ ਪਿੰਡ ਨੇੜੇ ਟਰੱਕ ਨੰਬਰ ਪੀ.ਏ.ਟੀ 828 ਦੀ ਲਪੇਟ’ਚ ਆ ਗਈ।ਜਿਸ ਕਾਰਨ ਕਾਰ ਦੇ ਚਾਲਕ ਬਲਵੀਰ ਸਿੰਘ ਉਸਦੀ ਪੋਤੀ ਸਿਮਰਨਪ੍ਰੀਤ ਕੌਰ ਅਤੇ ਅਰਮਾਨ ਕੌਰ ਮੌਕੇ ਤੇ ਹੀ ਦਮ ਤੋੜ ਗਏ।ਦੁਰਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਕਟਾਣੀ ਕਲਾਂ ਪੁਲੀਸ ਚੌਂਕੀ ਦੇ ਇੰਚਾਰਜ ਚਮਕੌਰ ਸਿੰਘ, ਹਵਲਦਾਰ ਕੁਲਵਿੰਦਰ ਸਿੰਘ ਮੌਕੇ ਤੇ ਪੁੱਜ ਗਏ,ਉਨ੍ਹਾਂ ਨੇ ਇਸ ਹਾਦਸੇ ਵਿੱਚ ਜਖਮੀ ਹੋਣ ਵਾਲੇ ਬਲਜਿੰਦਰ ਕੌਰ ਪਤਨੀ ਬਲਵੀਰ ਸਿੰਘ,ਬਲਵੀਰ ਸਿੰਘ ਦੀ ਭਰਜਾਈ ਹਰਪਾਲ ਕੌਰ ਤੇ ਪੋਤੇ ਸੁਖਮਨ ਸਿੰਘ ਨੂੰ 108 ਐਂਬੂਲੈਂਸ ਰਾਹੀਂ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰਾਇਆ।ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।ਪੁਲੀਸ ਨੇ ਧਾਰਾ 279,304 ਏ, 337/38, 827 ਤਹਿਤ ਮੁਕੱਦਮਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਲੁਧਿਆਣਾ ਭੇਜ ਦਿੱਤਾ।ਪਰਿਵਾਰਕ ਸੂਤਰਾ ਅਨੁਸਾਰ ਮ੍ਰਿਤਕਾਂ ਦਾ ਅੰਤਿਮ ਸੰਸ਼ਕਾਰ ਉਨ੍ਹਾ ਦੇ ਕੇਨੈਡਾ ਰਹਿੰਦੇ ਪਰਿਵਾਰਕ ਜੀਆਂ ਦੇ ਆਉਣ ਤੇ ਕੀਤਾ ਜਾਵੇਗਾ।