Punjab Kushti / Wrestling
ਸਾਡੀ ਪਾਰਟੀ ਅਕਾਲੀ-ਭਾਜਪਾ ਸਰਕਾਰ ਨੂੰ ਹਰਾਉਣ ਲਈ ਅਹਿਮ ਭੂਮਿਕਾ ਨਿਭਾਏਗੀ: ਮਨਪ੍ਰੀਤ ਬਾਦਲ Balle Punjab

ਸਾਡੀ ਪਾਰਟੀ ਅਕਾਲੀ-ਭਾਜਪਾ ਸਰਕਾਰ ਨੂੰ ਹਰਾਉਣ ਲਈ ਅਹਿਮ ਭੂਮਿਕਾ ਨਿਭਾਏਗੀ: ਮਨਪ੍ਰੀਤ ਬਾਦਲ

ਕੁਹਾੜਾ, 17 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਪੀਪਲਜ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਅੱਜ ਪਿੰਡ ਸਾਹਾਬਾਣਾ ਵਿਖੇ ਜੱਥੇਦਾਰ ਅਜੀਤ ਸਿੰਘ ਸਾਹਾਬਾਣਾ ਅਤੇ ਨਿਰਮਲ ਸਿੰਘ ਸਾਹਾਬਾਣਾ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ। ਸਮਾਗਮ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਆਉਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੀ ਭੂਮਿਕਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਾਡੀ ਪਾਰਟੀ ਅਕਾਲੀ-ਭਾਜਪਾ ਸਰਕਾਰ ਨੂੰ ਹਰਾਉਣ ਲਈ ਅਹਿਮ ਭੂਮਿਕਾ ਨਿਭਾਏਗੀ । ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਕੋਲ 40 ਪ੍ਰਤੀਸ਼ਤ ਵੋਟਾਂ ਹਨ ਜਦੋਂ ਕਿ ਬਾਕੀ ਸਾਰੀਆਂ ਪਾਰਟੀਆਂ ਕੋਲ 60 ਪ੍ਰਤੀਸ਼ਤ ਵੋਟ ਬੈਂਕ ਹੈ। ਹੁਣ ਵਿਰੋਧੀ ਪਾਰਟੀਆਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਹ ਪੰਜਾਬ ਵਿੱਚ ਤਬਦੀਲੀ ਚਾਹੁੰਦੇ ਹਨ ਕਿ ਤਬਾਹੀ ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅੱਜ ਲੋਕਾ ਦੇ ਖਜਾਨੇ ਦੀ ਦੁਰਵਰਤੋਂ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲਾਏ ਗਏ ਪ੍ਰਾਪਰਟੀ ਟੈਕਸ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਦੇਖਿਆ ਹੈ ਕਿ ਜਿਹੜਾ ਕਾਨੂੰਨ ਅੱਜ ਬਣਾਇਆ ਹੈ, ਉਸ ਨੂੰ ਪਿਛਲੇ 18 ਸਾਲਾ ਤੋਂ ਲਾਗੂ ਕੀਤਾ ਗਿਆ ਹੈ, ਕਾਨੂੰਨ ਜਿਸ ਦਿਨ ਬਣੇ, ਉਹ ਕਾਨੂੰਨ ਉਸ ਦਿਨ ਤੋਂ ਹੀ ਲਾਗੂ ਹੁੰਦਾਂ ਹੈ। ਇਸ ਸਮੇਂ ਉਨ੍ਹਾਂ ਨੇ ਨਵਤੇਜ ਸਿੰਘ ਸਾਹਾਬਾਣਾ ਨੂੰ ਪੀ ਪੀ ਪੀ ਲੁਧਿਆਣਾ ਦਿਹਾਤੀ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਸਮਾਗਮ ਦੌਰਾਨ ਸੰਦੀਪ ਸਿੰਘ ਰੁਪਾਲੋਂ ਦੇ ਢਾਡੀ ਜੱਥੇ ਨੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਜੱਥੇਦਾਰ ਅਜੀਤ ਸਿੰਘ ਸਾਹਬਾਣਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਮਨਿੰਦਰਜੀਤ ਸਿੰਘ ਬਾਵਾ, ਉਦੈਰਾਜ ਸਿੰਘ ਗਿੱਲ, ਹਰਪਾਲ ਸਿੰਘ ਸੰਗੋਵਾਲ, ਕੁਲਬੀਰ ਸਿੰਘ ਭੈਰੋਮੁੰਨਾਂ, ਨਿਰਪਾਲ ਸਿੰਘ ਗਰਚਾ, ਬਲਜਿੰਦਰ ਸਿੰਘ ਪਾਂਗਲੀ, ਜੱਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ, ਜਗਦੀਪ ਸਿੰਘ ਲੁਧਿਆਣਾ, ਬਾਬਾ ਚਮਕੌਰ ਸਿੰਘ, ਕਰਨੈਲ ਸਿੰਘ ਕੈਲੀ, ਜਗਤਾਰ ਸਿੰਘ ਰਾਜੂਰ, ਸੁਖਜਿੰਦਰ ਸਿੰਘ ਸੁੱਖੀ ਝੱਜ, ਕਾਮਰੇਡ ਅਮਰਨਾਥ ਕੂੰਮ ਕਲਾਂ, ਜੱਥੇਦਾਰ ਸਾਧੂ ਸਿੰਘ ਬੇਗੋਵਾਲ, ਸੁਰਜੀਤ ਸਿੰਘ ਸੀਤਾ ਬਲਾਕ ਸੰਮਤੀ ਮੈਂਬਰ, ਰਘਬੀਰ ਸਿੰਘ ਛੰਦੜਾਂ, ਜਸਮੀਰ ਸਿੰਘ ਬਿੱਲੂ ਬਾਬਾ, ਲਖਵੀਰ ਸਿੰਘ ਗਿੱਲ, ਸ਼ਮਸ਼ੇਰ ਸਿੰਘ ਹੀਰਾਂ ਆਦਿ ਨੇ ਵਿਸ਼ੇਸ਼ ਹਾਜ਼ਰੀ ਲਗਾਈ।