Punjab Kushti / Wrestling
ਕੁਹਾੜਾ ਗ੍ਰਾਮ ਪੰਚਾਇਤ ਵੱਲੋ ਮੱਛਰ ਮਾਰ ਮੁਹਿੰਮ ਸ਼ੁਰੂ Balle Punjab

 ਕੁਹਾੜਾKohara Villages 20 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਪਿੰਡ ਵਿੱਚ ਡੇਂਗੂ ਦਾ ਪ੍ਰਭਾਵ ਹੋਣ ਕਰਕੇ ਗ੍ਰਾਮ ਪੰਚਾਇਤ ਕੁਹਾੜਾ ਵੱਲੋ ਮੱਛਰ ਮਾਰ ਮੁਹਿੰਮ ਸ਼ੁਰੂ ਕੀਤੀ ਗਈ।ਪਿੰਡ ਦੇ ਲੋਕਾ ਵਿੱਚ ਡੇਂਗੂ ਦੇ ਡਰ ਦਾ ਸਹਿਮ ਹੋਣ ਕਰਕੇ  ਅੱਜ ਅਜਮੇਰ ਸਿੰਘ ਲਾਲੀ ਦੀ ਅਗਵਾਈ ਵਿੱਚ ਫੌਗਿੰਗ ਮਸ਼ੀਨ ਨਾਲ ਪੂਰੇ ਪਿੰਡ ਦੀਆ ਗਲੀਆ ਨਾਲੀਆ ਵਿੱਚ ਮੱਛਰਮਾਰ ਦਵਾਈ ਦਾ ਛਿੜਕਾ ਕੀਤਾ ਗਿਆ।ਇਸ ਮੌਕੇ ਅਜਮੇਰ ਸਿੰਘ ਲਾਲੀ, ਸ਼ਰਨਜੀਤ ਸਿੰਘ ਗਰਚਾ,ਸੁਖਮਿੰਦਰ ਸਿੰਘ ਬੱਬਲੀ ਬਾਬਾ, ਬਿੰਦਰ ਸਿੰਘ, ਮਲਕੀਤ ਸਿੰਘ ਮੀਤਾ ਪੰਚ, ਰਵਿੰਦਰ ਸਿੰਘ ਗਰਚਾ,ਰਣਧੀਰ ਸਿੰਘ,ਜੋਗਿੰਦਰ ਸਿੰਘ,ਪ੍ਰਿਤਪਾਲ ਰਿੰਪਾ,ਮਨਜੀਤ ਸਿੰਘ ਲਾਡੀ,ਸਤਵਿੰਦਰ ਸਿੰਘ ਛਿੰਦਰੀ, ਕੁਲਵਿੰਦਰ ਸਿੰਘ ਨਿੱਕਾ,ਆਦਿ ਹਾਜਰ ਸਨ।