Punjab Kushti / Wrestling
ਸਰਕਾਰ ਆਪਣੀਆਂ ਕੋਝੀਆਂ ਚਾਲਾਂ ਦੁਆਰਾ ਮਲਾਜਮਾਂ ਨਾਲ ਧੌਖਾ ਕਰ ਰਹੀ ਹੈ: ਢਿਲੋਂ Balle Punjab

ਸਰਕਾਰ ਆਪਣੀਆਂ ਕੋਝੀਆਂ ਚਾਲਾਂ ਦੁਆਰਾ ਮਲਾਜਮਾਂ ਨਾਲ ਧੌਖਾ ਕਰ ਰਹੀ ਹੈ: ਢਿਲੋਂ
ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਫੈਸਲਾਕੁੰਨ ਸ਼ੰਘਰਸ਼ ਦੀ ਤਿਆਰੀ


ਕੁਹਾੜਾ, 20 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਮੀਟਿੰਗ ਕੁਹਾੜਾ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਸਟੇਟ ਕਮੇਟੀ ਮੈਂਬਰ ਸ.ਜਗਜੀਤ ਸਿੰਘ ਅਤੇ ਸ. ਧਰਮਜੀਤ ਸਿੰਘ ਢਿਲੋਂ ਨੇ ਕੀਤੀ ,ਵਿੱਚ ਸਟੇਟ ਕਮੇਟੀ ਵਲੋਂ ਉਲੀਕੇ ਫੈੇਸਲਾ ਕੁਨ ਸ਼ੰਘਰਸ਼ ਦੇ ਪਹਿਲੇ ਪੜਾਆ ਵਜੋਂ ਜਿਲ੍ਹਾ ਪੱਧਰੀ ਧਰਨੇ ਪੂਰੇ ਪੰਜਾਬ ਵਿਚ ਮਾਸਟਰ ਕੇਡਰ ਯੂਨੀਅਨ ਵਲੋਂ ਆਪਣੀਆਂ ਮੰਗਾਂ ,ਸਰਕਾਰ ਦੁਆਰਾ ਰਮਸਾ ਅਧੀਨ ਮੁਖ -ਅਧਿਆਪਕ, ਮਾਸਟਰ ਦੀਆਂ ਅਸਾਮੀਆਂ ਰੱਦ ਕਰਕੇ ਵਿਭਾਗ ਵਿਚੋਂ ਪ੍ਰਮੋਟ ਕਰਨ,ਵਿੱਤ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਕੀਤੇ ਵਾਅਦੇ ਅਨੁਸਾਰ ਪੇਅ ਪ੍ਰੋਟੈਕਟ ਕਰਕੇ ਅਗਲਾ ਸਟੈਪਅਪ ਦੇਣਾ,ਤਨਖਾਹਾਂ ਹਰ ਮਹੀਨੇ ਸਮੇਂ ਸਿਰ ਦੇਣਾ,ਸੀਨੀਆਰਤਾ ਸੂਚੀ ਮੁਕੰਮਲ ਕਰਕੇ ਬਣਦੀਆ ਪ੍ਰਮੋਸ਼ਨਾਂ ਨੂੰ ਸਮਾਂਬੱਧ ਕਰਨਾਂ,ਮਿਡਲ ਸਕੂਲਾਂ ਵਿੱਚ ਮੁਖ-ਅਧਿਆਪਕ , ਮੈਥ-ਮਾਸਟਰ ਅਤੇ ਅੰਗਰੇਜੀ ਮਾਸਟਰ ਦੀ ਅਸਾਮੀ ਦੇਣਾ,ਜਿਸ ਤਹਿਤ ਸਰਕਾਰ ਰੈਮਡੀਅਲ ਕੋਚਿੰਗ ਵਰਗੇ ਤੁਗਲੁਕੀ ਫੁਰਮਾਨ ਜਾਰੀ ਕਰ ਰਹੀ ਹੈ ਨੂੰ ਤੁਰੰਤ ਬੰਦ ਕਰਨਾਂ,ਡੀ.ਏ ਦੀਆਂ ਦੋਵੇਂ ਕਿਸ਼ਤਾਂ ਤੁਰੰਤ ਜਾਰੀ ਕਰਨਾਂ ,ਬਕਾਇਆਂ ਤੋਂ ਰੋਕਾਂ ਤੁਰੰਤ ਖਤਮ ਕਰਨਾਂ ਆਦਿ ਮੰਗਾਂ ਮਨਵਾਉਣਾ ਹੈ।ਸ.ਜਗਜੀਤ ਸਿੰਘ ਵਿੱਤ ਸੱਕਤਰ ਪੰਜਾਬ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਸਰਕਾਰ ਆਪਣੀਆਂ ਕੋਝੀਆਂ ਚਾਲਾਂ ਦੁਆਰਾ ਮਲਾਜਮਾਂ ਨਾਲ ਧੌਖਾ ਕਰ ਰਹੀ ਹੈ ਵਾਰ-ਵਾਰ ਮੀਟਿੰਗਾਂ ਦੇ ਕੇ ਲਾਰਿਆਂ ਤੋਂ ਇਲਾਵਾ ਕੁਝ ਨਹੀ ਕਰਦੀ ।ਪਰ ਇਸ ਵਾਰ ਯੂਨੀਅਨ ਫੈਸਲਾ ਕੁੰਨ ਸ਼ਘਰਸ਼ ਕਰਨ ਜਾ ਰਹੀ ਹੈ ਜਿਸ ਦੇ ਪਹਿਲੇ ਪੜਆਂ ਵਜੋਂ ਜਿਲ੍ਹਾ ਪੱਧਰੀ ਧਰਨੇਂ ਜਿਲ੍ਹਾ ਸਿੱਖਿਆ ਅਫਸਰਾਂ ਅਗੇ ਮਿਤੀ 29/10/2013 ਨੂੰ ਪੂਰੇ ਪੰਜਾਬ ਵਿੱਚ ਲਗਾਏ ਜਾਣਗੇ। ਸ.ਧਰਮਜੀਤ ਸਿੰਘ ਢਿਲੋਂ ਨੇ ਧਰਨੇ ਨੂੰ ਸਫਲ ਕਰਨ ਸਬੰਧੀ ਬਲਾਕ ਪ੍ਰਧਾਨਾਂ ਅਤੇ ਜਿਲ੍ਹਾ ਕਮੇਟੀ ਮੈਂਬਰਾਂ ਦੀਆ ਸਬੰਧਿਤ ਡਿਊਟੀਆਂ ਲਗਾਈਆਂ ਅਤੇ ਅਪੀਲ ਕੀਤੀ ਕਿ ਜਿਲ੍ਹਾ ਲੁਧਿਆਣਾ ਦੇ ਜੁਝਾਰੂ ਸਾਥੀ ਸ਼ਘਰਸ਼ ਵਿੱਚ ਵੱਧ ਤੋਂ ਵੱਧ ਯੌਗਦਾਨ ਪਾਉਣ ।ਮੀਟਿੰਗ ਵਿੱਚ ਬਲਾਕ ਮਾਂਗਟ -3 ਪ੍ਰਧਾਨ ਹਰਭਜਨ ਸਿੰਘ, ਲੁਧਿਆਣਾ ਰਜਿੰਦਰ ਸਿੰਘ ਖੱਕ ,ਜਨਰਲ ਸੱਕਤਰ ਜਗਜੀਤ ਸਿੰਘ ,ਖਜਾਨਚੀ ਜਸਵਿੰਦਰ ਸਿੰਘ ਜੱਸੀ ਅਤੇ ਰਮਨਦੀਪ ਸਿੰਘ,ਰਾਜਵਿੰਦਰ ਸਿੰਘ ਤੌਂ ਇਲਾਵਾ ਹਰਦੀਪ ਸਿੰਘ ,ਗੁਰਪ੍ਰੀਤ ਸਿੰਘ ਦੀਪਕ ਕੁਮਾਰ ਖੰਨਾ,ਕੁਲਵਿੰਦਰਸਿੰਘ,ਪਰਮਿੰਦਰ ਸਿੰਘ,ਹਰਜੀਤ ਸਿੰਘ ਪ੍ਰਧਾਨ ਬਲਾਕ ਸੁਧ੍ਰਾਂ,ਜਗਰੂਪ ਸਿੰਘ,ਪਵਿੱਤਰ ਸਿੰਘ ,ਸੁਖਵੰਤ ਸਿੰਘ,ਕਮਲਜੀਤ ਵਰਮਾਂ,ਭਾਰਤ ਭੂਸ਼ਨ,ਰਮਨਦੀਪ ਸਿੰਘ, ਵਿਸ਼ਾਲ ਕੁਮਾਰ,ਜਿਲ੍ਹਾ ਪ੍ਰੈਸ਼ ਸੱਕਤਰ ਹਰਪ੍ਰੀਤ ਸਿੰਘ ਅਤੇ ਮਨੋਜ ਕੁਮਾਰ, ਜਸਵਿੰਦਰ ਸਿੰਘ, ਸ਼ਾਮਲ ਹੋਏ।