Punjab Kushti / Wrestling
ਨੰਬਰਦਾਰਾਂ ਦਾ ਮਾਣ ਭੱਤਾ ਦਿਵਾਲੀ ਤੋਂ ਪਹਿਲਾਂ ਜਾਰੀ ਕਰਨ ਦੀ ਅਪੀਲ Balle Punjab

ਕੁਹਾੜਾ 20 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਨੰਬਰਦਾਰ ਯੂਨੀਅਨ ਲੁਧਿਆਣਾ ਇਕਾਈ ਦੀ ਮੀਟਿੰਗ ਸ: ਭਗਵੰਤ ਸਿੰਘ ਉ¤ਪਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਰਕਾਰ ਨੂੰ ਜੋਰਦਾਰ ਅਪੀਲ ਕੀਤੀ ਗਈ ਕਿ ਨੰਬਰਦਾਰਾ ਦਾ ਮਾਣ ਭੱਤਾ ਦਿਵਾਲੀ ਤੋਂ ਪਹਿਲਾ ਜਾਰੀ ਕੀਤਾ ਜਾਵੇ,ਜੋ ਕਿ ਪਿਛਲੇ ਕਈ ਮਹੀਨਿਆ ਤੋ ਬਕਾਇਆ ਪਿਆ ਹੈ।ਮੀਟਿੰਗ ਦੌਰਾਨ ਨੰਬਰਦਾਰਾਂ ਦੀਆ ਲੰਬਿਤ ਮੰਗਾਂ ਨੂੰ  ਲਾਗੂ ਕਰਨ ਲਈ ਵੀ ਅਪੀਲ ਕੀਤੀ,ਜਿਨ੍ਹਾ ਵਿੱਵ ਵਿਸ਼ੇਸ ਮਾਣ ਭੱਤੇ ਵਿੱਚ ਵਾਧਾ ਅਤੇ ਇਸਨੂੰ ਰੈਗੀਲਰ ਕਰਨ,ਨੰਬਰਦਾਰੀ ਨੂੰ ਜੱਦੀਪੁਸ਼ਤੀ ਕਰਨਾ,ਬੱਸ ਪਾਸ ਦੀ ਸਹੁਲਤ ਅਤੇ ਨੰਬਦਾਰਾ ਨੂੰ ਵਾਧੂ ਚਾਰਜ ਦੇਕੇ ਮਾਣ ਸਤਿਕਾਰ ਬਹਾਲ ਕਰਨਾ ਸਾਮਲ ਹੈ।ਸ: ਉਪਲ ਨੇ ਕਿਹਾ ਕਿ ਨੰਬਰਦਾਰ ਸਰਕਾਰੀ ਕੰਮਾ ਵਿੱਚ ਆਪਣਾ ਵਿਸ਼ੇਸ ਣੋਗਦਾਨ ਪਾ ਰਹੇ ਹਨ।ਇਸ ਤੋ ਇਲਾਵਾ ਕੰਮ ਸਮਾਜ ਭਲਾਈ ਦਾ ਹੋਵੇ ਉਸਨੂੰ ਪੂਰਾ ਕਰਨ ਲਈ ਨੰਬਰਦਾਰ ਆਪਣਾ ਫਰਜ ਇਮਾਨਦਾਰੀ ਨਾਲ ਨਿਭਾ ਰਹੇ ਹਨ। ਉਨ੍ਹਾ ਨੰਬਰਦਾਰ ਨੁੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਵੀ ਕੀਤੀ ਤਾ ਜੋ ਭਵਿੱਖ ਵਿੱਚ ਅਗਲੇਰੇ ਪ੍ਰੋਗਰਾਮਾ ਨੂੰ ਅਮਲੀ ਰੂਪ ਦਿੱਤਾ ਜਾਵੇ।ਮੀਟਿੰਗ ਦੌਰਾਨ ਹਰਭਜਨ ਸਿੰਘ,ਭੁਪਿੰਦਰ ਸਿੰਘ,ਮੱਲ ਸਿੰਘ,ਮੁੱਲਾਂਪੁਰ,ਅਵਤਾਰ ਸਿੰਘ ਮੰਡਿਆਲੀ,ਜਗਤਾਰ ਸਿੰਘ ਰਜੂਲ,ਸੁਖਪਾਲ ਸਿੰਘ ਰਾਏਕੋਟ,ਰਾਮਕਿਸ਼ਨ ਸਤਿਆਣਾ,ਰਾਮਪਾਲ ਬੁੱਢੇਵਾਲ,ਬਲਵੰਤ ਸਿੰਘ,ਤੇ ਸੁਰਮੁੱਖ ਸਿੰਘ ਮਾਛੀਆ ਕਲਾਂ ਤੋ ਇਲਾਵਾ ਭਾਰੀ ਗਿਣਤੀ ਵਿੱਚ ਨੰਬਰਦਾਰ ਹਾਜਰ ਸਨ।