Punjab Kushti / Wrestling
ਸਿਹਤ ਵਿਭਾਗ ਦੀ ਢਿੱਲੀ ਕਾਰਗੁਜਾਰੀ ਕਾਰਨ ਕੁਹਾੜਾ ਦੇ ਆਸ-ਪਾਸ ਦੇ ਪਿੰਡਾਂ 'ਚ ਡੇਂਗੂ ਨੇ ਪੈਰ ਪਸਾਰੇ Balle Punjab

ਸਿਹਤ ਵਿਭਾਗ ਦੀ ਢਿੱਲੀ ਕਾਰਗੁਜਾਰੀ ਕਾਰਨ ਕੁਹਾੜਾ ਦੇ ਆਸ-ਪਾਸ ਦੇ ਪਿੰਡਾਂ 'ਚ ਡੇਂਗੂ ਨੇ ਪੈਰ ਪਸਾਰੇ


ਕੁਹਾੜਾ/ਸਾਹਨੇਵਾਲ , ੨੧ ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਸਰਕਾਰ ਤੇ ਸਿਹਤ ਅਧਿਕਾਰੀ ਅੱਜ ਭਾਵੇ ਵਧੀਆਂ ਸਿਹਤ ਸੇਵਾਵਾਂ ਅਤੇ ਬਿਮਾਰੀਆਂ ਦੀ ਰੋਕਥਾਮ ਕਰਨ ਦੇ ਵੱਡੇ ਵੱਡੇ ਦਆਵੇ ਕਰ ਰਹੇ ਹਨ, ਪਰ ਡੇਂਗੂ ਵਾਲੇ ਮੱਛਰ ਵੱਲੋਂ ਕੱਟੇ ਜਾਣ ਕਾਰਨ ਸਿਹਤ ਵਿਭਾਗ ਦੇ ਦਆਵੇ ਝੂਠੇ ਸਾਬਤ ਹੋ ਰਹੇ ਹਨ। ਹਰ ਸਾਲ ਦੀ ਤਰਾਂ ਇਸ ਵਾਰ ਫਿਰ ਪੰਜਾਬ ਦੀ ਜਨਤਾਂ ਡੇਂਗੂ ਦੀ ਮਾਰ ਤੋਂ ਤ੍ਰਾਹ ਤ੍ਰਾਹ ਕਰ ਰਹੀ ਹੈ। ਇਸ ਡੇਂਗੂ ਬੁਖਾਰ ਦੇ ਸ਼ਿਕਾਰ ਕਈ ਵਿਆਕਤੀਆਂ ਦੀ ਮੌਤ ਹੋ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ। ਹੁਣ ਕੁਹਾੜਾ ਦੇ ਆਸ-ਪਾਸ ਦੇ ਪਿੰਡਾਂ 'ਚ ਵੀ ਡੇਂਗੂ ਨੇ ਪੈਰ ਪਸਾਰ ਲਏ ਹਨ। ਕੁਹਾੜਾ ਦੀ ਇਕ ਔਰਤ ਗੁਰਦੇਵ ਕੌਰ ਪਤਨੀ ਬਲਦੇਵ ਸਿੰਘ ਦੀ ਸੈੱਲ ਘੱਟਣ ਨਾਲ ਮੌਤ ਹੋਣ ਪਿੱਛੋ ਸਾਬਕਾ ਸਰਪੰਚ ਬਲਵੀਰ ਸਿੰਘ ਦੀ ਡੇਂਗੂ ਬੁਖਾਰ ਨੇ ਜਾਨ ਲੈ ਲਈ ਹੈ, ਜਦੋਂ ਕਿ ਕੁਹਾੜਾ ਦੇ ਹੀ ਸਾਬਕਾ ਸਰਪੰਚ ਬੰਤ ਸਿੰਘ ਗਰਚਾ ਪ੍ਰਧਾਨ ਗੁਰਦੁਆਰਾ ਈਸ਼ਰਸਰ ਕੁਹਾੜਾ ਵੀ ਸੈੱਲ ਘੱਟਣ ਨਾਲ ਅਪੋਲੋ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਸੇ ਹੀ ਹਸਪਤਾਲ ਸਿੰਘ ਕੁਹਾੜਾ ਦੀ ਵਸਨੀਕ ਜਯੋਤੀ ਪਤਨੀ ਦੀਪਾ ਪਾਠਕ ਵੀ ਡੇਂਗੂ ਦੀ ਪੀੜ•ਤ ਦਾਖਲ ਹੈ ਤੇ ਉਨ•ਾਂ ਦੇ ਪਰਿਵਾਰ ਮੈਂਬਰ ਸਵੈਤਾ ਤੇ ਕਾਲਾ ਦੇ ਬੁਖਾਰ ਚੜ•ਨ ਨਾਲ ਸੈਲ ਘਟੇ ਹੋਏ ਹਨ। ਇਸੇ ਤਰਾਂ ਪਿੰਡ ਜੰਡਿਆਲੀ ਦੇ ਜਸਵਿੰਦਰ ਸਿੰਘ ਕਾਕਾ ਬਰਨਾਲਾ ਤੇ ਕ੍ਰਿਸ਼ਨ ਦੱਤ ਲਵਲੀ ਨੂੰ ਵੀ ਡੇਂਗੂ ਦੇ ਹਮਲੇ ਨਾਲ ਹਸਪਤਾਲ 'ਚ ਦਾਖਲ ਹੋਣਾ ਪਿਆ। ਇਹ ਉਹ ਮਰੀਜ ਹਨ ਜਿਨ•ਾਂ ਦੀਆਂ ਬਿਮਾਰ ਹੋਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ। ਪਰ ਇਸੇ ਤਰਾਂ ਨੇੜੇ ਦੇ ਹਸਪਤਾਲਾਂ ਵਿੱਚ ਵੀ ਕਈ ਡੇਂਗੂ ਤੋਂ ਪ੍ਰਭਾਵਤ ਮਰੀਜਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦੀਆਂ ਖਬਰਾਂ ਆਏ ਦਿਨ ਖਬਰਾ ਅਖਬਾਰਾਂ 'ਚ ਪ੍ਰਕਾਸ਼ਿਤ ਹੋ ਰਹੀਆਂ ਹਨ, ਪਰ ਇਨ•ਾਂ ਕੁਝ ਹੋਣ ਤੇ ਬਾਵਜੂਦ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀ ਡੇਂਗੂ ਤੇ ਮਲੇਰੀਆਂ ਦੇ ਜਾਗਰੂਕਤਾਂ ਕੈਂਪ ਲਾ ਕੇ ਆਪਣੀ ਜਿੰਮੇਵਾਰੀ ਨਿਭਾ ਕੇ ਫਾਰਗ ਹੋ ਜਾਂਦੇ ਹਨ। ਹੁਣ ਸਿਹਤ ਵਿਭਾਗ ਦਾ ਕੰਮ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਪਿੰਡ ਦੀਆਂ ਗਰਾਮ ਪੰਚਾਇਤਾਂ ਕਰਨ ਲੱਗ ਗਈਆ ਹਨ, ਪਿਛਲੇ ਇਕ ਮਹੀਨੇ ਤੋਂ ਕੁਹਾੜਾ ਦੀ ਗਰਾਮ ਪੰਚਾਇਤ ਨੇ ਗਲੀਆਂ ਨਾਲੀਆਂ 'ਚ  ਤੇ ਫਾਗਿੰਗ ਮਸ਼ੀਨ ਨਾਲ ਦਵਾਈ ਦਾ ਛਿੜਕਾਆ ਕਰ ਰਹੀ ਹੈ ਤਾਂ ਕਿ ਡੇਂਗੂ ਬੁਖਾਰ ਤੋਂ ਪੀੜ•ਤ ਕੁਝ ਮਰੀਜਾਂ ਦੀ ਗਿਣਤੀ ਘੱਟ ਸਕੇ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸ਼ਨ ਇਸ ਡੇਂਗੂ ਵਰਗੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਤੁਰੰਤ ਕਦਮ ਚੁੱਕੇ।