Punjab Kushti / Wrestling
ਸਿਹਤ ਵਿਭਾਗ ਅਤੇ ਫੂਡ ਸੇਫਟੀ ਅਫਸਰਾਂ ਦੀ ਟੀਮ ਨੇ ਦੁਕਾਨਦਾਰਾਂ ਨੂੰ ਪਨੀਰ ਸਪਲਾਈ ਕਰਨ ਵਾਲੇ ਵਿਅਕਤੀ ਦਾ ਪਨੀਰ ਦਾ ਭਰ Balle Punjab

ਕੁਹਾੜਾ/ਸਾਹਨੇਵਾਲ,23 ਅਕਤੂਬਰ-(ਮਹੇਸ਼ਇੰਦਰ ਸਿੰਘ ਮਾਂਗਟ)-ਤਿਉਹਾਰਾਂ ਨੂੰ ਮੁੱਖ ਰੱਖਦਿਆਂ ਮਹਿਕਮਾ ਸਿਹਤ ਵਿਭਾਗ ਅਤੇ ਫੂਡ ਸੇਫਟੀ ਅਫਸਰਾਂ ਵੱਲੋ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ ਜਿਸਦੇ ਤਹਿਤ ਅੱਜ ਕਸਬਾ ਸਾਹਨੇਵਾਲ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਸ:ਪਰਵਿੰਦਰਪਾਲ ਸਿੰਘ ਸਿੱਧੂ ਐਸ.ਐਮ.ੳ ਦੀ ਅਗਵਾਈ ਹੇਠ ਜਿਲਾ ਸਿਹਤ ਵਿਭਾਗ ਅਤੇ ਫੂਡ ਸੇਫਟੀ ਅਫਸਰ ਜਿਨਾਂ ਵਿੱਚ ਮਨੌਜ ਖੌਸਲਾਂ ਫੂਡ ਸੇਫਟੀ ਅਫਸਰ, ਹਰਪ੍ਰੀਤ ਕੋਰ ਫੂਡ ਸੇਫਟੀ ਅਫਸਰ, ਡਾ:ਅਵਿਨਾਸ਼ ਕੁਮਾਰ ਜਿਲਾ ਸਿਹਤ ਅਫਸਰ ਅਤੇ ਹੈਲਥ ਇੰਸਪੈਕਟਰ ਦਲਬੀਰ ਸਿੰਘ ਦੀ ਇੱਕ ਟੀਮ ਨੇ ਅਚਨਚੇਤ ਇਕ ਕਾਰ ਨੂੰ ਰੋਕਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਵਿੱਚੋ ਪਨੀਰ ਫੜਿਆ ਗਿਆ ਅਤੇ ਉਸਦਾ ਮੌਕੇ ਤੇ ਚੈਕਿੰਗ ਕਰਕੇ ਪਨੀਰ ਦਾ ਸੈਂਪਲ ਲਿਆ ਗਿਆ ਐਸ.ਐਮ.ੳ ਪਰਵਿੰਦਰਪਾਲ ਸਿੱਧੂ ਨੇ ਅੱਗੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋ ਸਾਹਨੇਵਾਲ ਯੰਗ ਸਿਟੀਜਨ ਵੱਲੋ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਸਾਹਨੇਵਾਲ ਕਸਬੇ ਚ ਘਟੀਆਂ ਤੇ ਖਰਾਬ ਮਾਲ ਵਿਕ ਰਿਹਾ ਹੈ ਜਿਸਦੇ ਚੱਲਦਿਆਂ ਮਹਿਕਮਾਂ ਸਿਹਤ ਵਿਭਾਗ ਅਤੇ ਫੂਡ ਸੇਫਟੀ ਅਫਸਰਾਂ ਨੇ ਆਪਣੀ ਚੌਕਸੀ ਵਰਤਦਿਆਂ ਸਾਹਨੇਵਾਲ ਕਸਬੇ ਚ ਖਾਣ-ਪੀਣ ਵਾਲੀਆਂ ਚੀਜਾ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸਦੇ ਤਹਿਤ ਅੱਜ ਚੈਕਿੰਗ ਦੌਰਾਨ ਜਗਦੀਸ਼ ਲਾਲ ਜੋ ਕਿ ਦੁਕਾਨਦਾਰਾਂ ਨੂੰ ਪਨੀਰ ਦੀ ਸਪਲਾਈ ਪਿਛਲੇ ¦ਮੇ ਅਰਸੇ ਤੋ ਦਿੰਦਾ ਆ ਰਿਹਾ ਸੀ ਅੱਜ ਉਸਨੂੰ ਪਨੀਰ ਸਮੇਤ ਫੜ ਲਿਆ ਗਿਆ ਹੈ ਅਤੇ ਇਸ ਪਨੀਰ ਦੇ ਸੈਂਪਲ ਮੌਜੂਦਾ ਕੌਸਲਰ ਦਵਿੰਦਰ ਚਹਿਲ ਅਤੇ ਯੰਗ ਸਿਟੀਜਨ ਦੇ ਪ੍ਰਧਾਨ ਸੰਜੀਵ ਵਰਮਾ ਅਤੇ ਯੰਗ ਸਿਟੀਜਨ ਦੇ ਅਹੁਦੇਦਾਰਾਂ ਜਿਸ ਵਿੱਚ ਸੰਪੂਰਨ ਸਿੰਘ, ਹਰਬੰਸ ਸਿੰਘ, ਅਮਨਾ ਬਾਬਾ, ਪਾਲੀ ਸੰਧੂ, ਮਹਿੰਦਰ ਸਿੰਘ ਕੂਨਰ ਅਤੇ ਲੋਕਾਂ ਦੀ ਹਾਜਰੀ ਵਿੱਚ ਪਨੀਰ ਦਾ ਸੈਂਪਲ ਭਰਕੇ ਲੈਬੋਰਟਰੀ ਵਿੱਚ ਚੈਕਿੰਗ ਲਈ ਭੇਜ ਦਿੱਤਾ ਗਿਆ ਹੈ ਉਨਾਂ ਹੋਰਨਾਂ ਦੁਕਾਨਦਾਰਾਂ ਨੂੰ ਵੀ ਚੇਤਾਵਨੀ ਦਿੰਦਿਆ ਕਿਹਾ ਕਿ ਅਗਰ ਕੋਈ ਵੀ ਘਟੀਆਂ, ਖਰਾਬ ਜਾਂ ਨੰਗਾ ਪਿਆ ਖਾਣ ਪੀਣ ਵਾਲਾ ਸਮਾਨ ਵੇਚੇਗਾ ਤਾਂ ਉਸਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਕੀਮਤ ਤੇ ਉਸਨੂੰ ਬਖਸ਼ਿਆ ਨਹੀ ਜਾਵੇਗਾ।