Punjab Kushti / Wrestling
ਹੀਰਾਂ ਵਿਖੇ ਅੱਖਾਂ ਦੇ ਮੁਫਤ ਕੈਂਪ ’ਚ 300 ਮਰੀਜਾਂ ਦੀ ਜਾਂਚ ਹੋਈ Balle Punjab

ਕੁਹਾੜਾ/ਸਾਹਨੇਵਾਲ , 22 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਪਿੰਡ ਹੀਰਾਂ ਦੀ ਗਰਾਮ ਪੰਚਾਇਤ ਤੇ ਸਮਾਜ ਸੇਵੀ ਹਰਜਿੰਦਰ ਸਿੰਘ ਸਾਬਕਾ ਸਰਪੰਚ ਪੰਜੇਟਾ ਦੇ ਸਹਿਯੋਗ ਨਾਲ ਪਿੰਡ ਹੀਰਾਂ ਵਿਖੇ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਲੁਧਿਆਣਾ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਭਾਗ ਸਿੰਘ ਮਾਨਗੜ੍ਹ ਨੇ ਕੀਤਾ। ਇਹ ਕੈਂਪ ਅੱਖਾਂ ਦੇ ਪ੍ਰਸਿੱਧ ਡਾ. ਰਮੇਸ਼ ਮਨਸੂਰਾਂ ਦੀ ਟੀਮ ਵੱਲੋਂ ਕੀਤਾ ਗਿਆ, ਜਿਸ ਵਿੱਚ ਅੱਖ ਰੋਗਾਂ ਦੇ 300 ਮਰੀਜਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਚੋਂ 7 ਮਰੀਜਾਂ ਦੇ ਮੁਫਤ ਅਪ੍ਰੇਸ਼ਨ ਲਈ ਚੁਣਿਆ ਗਿਆ। ਇਸ ਮੌਕੇ ਪਿੰਡ ਦੀ ਸਰਪੰਚ ਬੀਬੀ ਰਛਪਾਲ ਕੌਰ, ਸਾਬਕਾ ਸਰਪੰਚ ਕਰਨੈਲ ਸਿੰਘ ਤੇ ਸ਼ਮਸ਼ੇਰ ਸਿੰਘ ਹੀਰਾਂ, ਮਾਸਟਰ ਹਰਚਰਨ ਸਿੰਘ, ਡਾ. ਬਲਜੀਤ ਸਿੰਘ, ਹਰਜੀਤ ਸਿੰਘ ਸੰਧੂ, ਭੁਪਿੰਦਰ ਸਿੰਘ ਗਿੱਲ, ਚੂਹੜ ਸਿੰਘ ਬਿਰਦੀ, ਹੰਸ ਰਾਜ, ਸੁਰਿੰਦਰਪਾਲ ਵਰਮਾਂ ਤੇ ਚਰਨ ਕੌਰ ਪੰਚ ਹਾਜ਼ਰ ਸਨ।