Punjab Kushti / Wrestling
ਅਕਾਲੀ ਭਾਜਪਾ ਸਰਕਾਰ ਦੇ ਰਾਜ ‘ਚ ਹਮੇਸ਼ਾ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾਂ ਪਿਆ : ਬਾਜਵਾ Balle Punjab

ਕੁਹਾੜਾ/ਸਾਹਨੇਵਾਲ, 22 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨ: ਸੱਕਤਰ ਹਲਕਾ ਸਾਹਨੇਵਾਲ ਦੇ ਇੰਚ: ਸ: ਵਿਕਰਮ ਸਿੰਘ ਬਾਜਵਾ ਨੇ ਅੱਜ ਵਿਧਾਨ ਸਭਾ ਹਲਾ ਸਾਹਨੇਵਾਲ ਅਧੀਨ ਆਉਦੀ ਅਨਾਜ ਮੰਡੀ ਮੱਤੇਵਾੜਾ, ਧਨਾਨਸੂ , ਕੂੰਮਕਲਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸਣੀਆਂ । ਂਿੲਸ ਮੋਕੇ ਕਿਸਾਨਾਂ ਨੇ ਸ: ਬਾਜਵਾ ਨੂੰ ਮੰਡੀਆਂ ਵਿੱਚ ਆ ਰਹੀਆਂ ਮੁਸ਼ਕਲਾਂ ਤੋ ਜਾਣੂ ਕਰਵਾਉਦੇ ਦਸਿਆ ਕਿ ਅਧਿਕਾਰੀ ਉਹਨਾਂ ਨੂੰ ਨਮੀ , ਝੋਨੇ ਦੇ ਰੰਗ ਵਿੱਚ ਫਰਕ ਅਤੇ ਹੋਰ ਕਈ ਤਰਾਂ ਦੇ ਨੁਕਸ ਕੱਢਕੇ ਪ੍ਰੇਸ਼ਾਨ ਕਰ ਰਹੇ ਹਨ, ਮੰਡੀਆਂ ਵਿੱਚੋ ਝੋਨੇ ਦੀ ਲਿਫਟਿੰਗ ਵੀ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਮੰਡੀਆਂ ਅੰਦਰ ਝੋਨੇ ਦੇ ਅੰਬਾਰ ਲੱਗ ਚੁੱਕੇ ਹਨ ਅਤੇ ਸੱਤਾਧਾਰੀ ਆਗੂ ਮੰਡੀਆਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਤਾਂ ਸੁਣ ਨਹੀ ਰਹੇ ਸਗੋ ਆਪਣੇ ਚਹੇਤਿਆਂ ਨਾਲ ਆਕੇ ਉਹਨਾਂ ਦੀ ਜੁਬਾਨੋ ਹੀ ਵਾਹ ਵਾਹ ਲੁੱਟ ਰਹੇ ਹਨ ਜਦਕਿ ਕਿਸ਼ਾਨ ਮੰਡੀਆਂ ਵਿੱਚ ਕਈ ਕਈ ਦਿਨਾਂ ਤੋ ਬੈਠੇ ਹਨ ।
ਸ: ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਜਦੋ ਵੀ ਅਕਾਲੀ ਭਾਜਪਾ ਸਰਕਾਰ ਸੱਤਾ ਵਿੱਚ ਆਈ ਤਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾਂ ਪਿਆ ਹੈ ਕਾਂਗਰਸ ਸਰਕਾਰ ਸਮੇ ਅੱਜ ਤਕ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀ ਆਈ ਅਤੇ ਨਾ ਹੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੋਰਾਨ ਪੰਜਾਬ ਦੇ ਕਿਸੇ ਕਿਸਾਨ ਨੂੰ ਮੰਡੀ ਵਿੱਚ ਰਾਤ ਕੱਟਣੀ ਪਈ ਹੈ ਪਰ ਜਦੋ ਵੀ ਪੰਜਾਬ ਦੀ ਸੱਤਾ ਦੀ ਚਾਬੀ ਅਕਾਲੀ ਭਾਜਪਾ ਗਠਜੋੜ ਦੇ ਹੱਥ ਲਗਦੀ ਹੈ ਤਾਂ ਹਰ ਵਰਗ ਦੇ ਨਾਲ ਕਿਸਾਨਾਂ ਨੂੰ ਮੁਸੀਬਤਾਂ ਵਿੱਚ ਵੀ ਵਾਧਾ ਹੋ ਜਾਂਦਾ ਹੈ । ਜੋ ਅੱਜ ਵੀ ਹੋ ਰਿਹਾ ਹੈ ਕਿਸਾਨ ਕਈ ਕਈ ਦਿਨਾਂ ਤੋ ਮੰਡੀਆਂ ਦੇ ਵਿੱਚ ਬੈਠਾ ਆਪਣੀ ਪੁੱਤਾਂ ਵਾਂਗ ਭਾਲੀ ਫਸਲ ਦੀ ਵਿਕਰੀ ਦੀ ਉਡੀਕ ਕਰ ਰਿਹਾ ਹੈ । ਉਹਨਾਂ ਪੰਜਾਬ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੀ ਜਨਤਾਂ ਨੇ ਉਹਨਾਂ ਨੂੰ ਸੱਤਾ ਸੁੱਖ ਦਿੱਤਾ ਹੈ ਹੁਣ ਉਹਨਾਂ ਦਾ ਫਰਜ ਬਣਦਾ ਹੈ ਕਿ ਕਿਸਾਨਾਂ ਦੀ ਫਸਲ ਤਾਰੁੰਤ ਖਰੀਦਣ । ਨਹੀ ਤਾਂ ਕਾਂਗਰਸ ਪਾਰਟੀ ਨੂੰ ਕਿਸਾਨਾਂ ਦੇ ਹਕ ਵਿੱਚ ਸੜਕਾਂ ਤੇ ਆਉਣਾਂ ਪਵੇਗਾ । ਬਾਜਵਾ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਦੀ ਕੁਦਰਤ ਦੀ ਮਾਰ ਝੱਲ ਰਹੇ ਹਨ ਇਸ ਵਾਰ ਝੋਨੇ ਦਾ ਝਾੜ ਦੀ ਘੱਟ ਆਂਿੲਆ ਹੈ ਹੁਣ ਸਰਕਾਰ ਦਾ ਫਰਜ ਬਣਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਰਾਹਤ ਦਿੱਤੀ ਜਾਵੇ । ਇਸ ਮੋਕੇ ਹੋਰਨਾਂ ਤੋ ਇਲਾਵਾ ਰਣਜੋਧ ਗਿੱਲ, ਮਲਕੀਤ ਸਿੰਘ ਗਿੱਲ, ਇੰਦਰਪਾਲ ਸਿੰਘ ਗਰੇਵਾਲ , ਜੋਤੀ ਭਾਟੀਆ , ਜੋਨੀ ਬਾਜਵਾ , ਡਾ ਬਲਕਾਰ ਸਿੰਘ ਰਾਜਪੂਤ , ਤਾਜਪਰਮਿੰਦਰ ਸਿੰਘ ਸੋਨੂੰ , ਸੋਨੀ ਸਰਪੰਚ ਬੂਥਗ੍ਹੜ, ਸੰਗਤ ਸਿੰਘ ਪੰਚ, ਦਰਸ਼ਨ ਸਿੰਘ ਮਾਹਲਾ, ਏ ਬੀ ਬਰਾੜ, ਸ਼ਮਸ਼ੇਰ ਸ਼ੇਰੀ ਵਿਸ਼ੇਸ ਤੌਰ ਤੇ ਹਾਜਰ ਹੋਏ ।