Punjab Kushti / Wrestling
ਪਿੰਡ ਝਾਬੇਵਾਲ ਦੇ ਬਲਾਰਜ ਨੇ ਪਿੰਡ ਦੀ ਭਲਾਈ ਵਾਸਤੇ ਮਕਾਨ ਢਾਹ ਕੇ ਗਲੀ ਨੂੰ ਚੌੜਿਆਂ ਕੀਤਾ ਗੁਰਮੁੱਖ ਪਰਿਵਾਰ ਨ Balle Punjab

ਕੁਹਾੜਾ/ਸਾਹਨੇਵਾਲ, 22 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਅਜੋਕੇ ਸਮੇਂ ਦੇ ਚੱਲਦਿਆਂ ਜਿੱਥੇ ੱਜ ਬਹੁਤ ਸਾਰੇ ਇਨਸਾਨ  ਪੈਸੇ ਦੇ ਜੋਰ ਜਾਂ ਆਪਣੀ ਉ¤ਚੀ ਹੁੰਚ ਦੇ ਚਲੱਦਿਆਂ ਦੂਜਿਆਂ ਦਾ ਭਲਾ ਕਰਨ ਦੀ ਬਜਾਏ , ਝੂਠ , ਬੇਈਮਾਨੀ ਤੇ ਹੋਰ ਢੰਗ ਤਰੀਕਿਆਂ ਨੂੰ ਅਪਣਾਉਂਦੇ ਹੋਏ ਸਰਕਾਰੀ ਜਾਂ ਗੈਰ ਸਰਕਾਰੀ ਜਮੀਨਾਂ ਅਤੇ ਦੂਜਿਆਂ ਦੇ ਪਲਾਟਾਂ ਤੇ ਧੱਕੇ ਨਾਲ ਕਬਜੇ ਕਰਨ ਦੀਆਂ ਵਿਉਂਤਾਂ ਬਣਾ ਰਹੇ ਹਨ , ਉਥੇ ਅੱਜ ਦੇ ਇਸ ਪਦਾਰਥਵਾਦੀ ਯੁੱਗ ਦੌਰਾਨ ਕਈ ਐਸੇ ਇਨਸਾਨ ਵੀ ਹਨ , ਜਿਹਨਾਂ ਤੇ ਪ੍ਰਮਾਤਮਾ ਦੀ ਕ੍ਰਿਪਾ ਕਹਿ ਲਵੋ ਜਾਂ ਫਿਰ ਬੇਹਿਸਾਬੇ ਰੁਪਏ ਹੋਣ ਦੇ ਬਾਵਜੂਦ ਵੀ ਮਾਇਆ ਦਾ ਹੰਕਾਰ ਨਹੀਂ ਹੁੰਦਾ । ਅਜਿਹੇ ਹੀ ਇਨਸਾਨਾਂ ਵਿੱਚੋਂ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਝਾਬੇਵਾਲ ਤੋਂ ਸਵਰਗੀ ਅਮਰੀਕ ਸਿੰਘ ਗੁਰਮ ਦਾ ਪਰਿਵਾਰ ਵੀ ਲੋਕ ਸੇਵਾ ਨੂੰ ਸਮਰਪਿਤ ਹੈ ਜਿਸਦੇ ਸਪੁੱਤਰ ਬਲਰਾਜ ਸਿੰਘ  ਦੇ ਮਕਾਨ ਦਾ ਕੁੱਝ ਹਿੱਸਾ ਜੋ ਕਿ ਸਦੀਆਂ ਤੋਂ ਹੀ ਗਲੀ ਨੂੰ ਦੇ ਲਾਂਘੇ ‘ਚ ਪ੍ਰਸ਼ਾਨੀ ਦਾ ਕਾਰਨ ਬਣਦਾ ਸੀ ਤੇ ਹਰ ਸਾਲ ਪਿੰਡ ‘ਚ ਹੋਣ ਵਾਲੇ ਨਗਰ ਕੀਰਤਨਾਂ ਦੀਆਂ ਟਰੈਕਟਰ ਟਰਾਲੀਆਂ ਵਿੱਚ ਅੜਿਕਾ ਬਣਦਾ ਸੀ ਨੂੰ ਬੀਤੇ ਦਿਨੀਂ ਬਲਰਾਜ ਸਿੰਘ ਅਤੇ ਉਸਦੇ ਸਪੁੱਤਰ ਲਖਦੀਪ ਸਿੰਘ ਲੱਖੀ ਵਲੋ ਇੱਕ ਭਰਵੇਂ ਇਕੱਠ ਦੌਰਾਨ ਪਿੰਡ ਦੀ ਭਲਾਈ ਵਾਸਤੇ ਢਾਹ ਦਿੱਤਾ ਗਿਆ ਜੋ ਕਿ ਗਲੀ ਨੂੰ ਤਿੰਨ ਫੁੱਟ ਤੱਕ ਚੌੜਾ ਕਰਨ ਵਿੱਚ ਸਹਾਈ ਹੋਇਆ ।ਜਦੋਂ ਇਹ ਜਗਾ ਉਹਨਾਂ ਵਲੋਂ ਛੱਡੀ ਗਈ ਉਸ ਵਕਤ ਪਿੰਡ ਦੇ ਪਤਵੰਤਿਆਂ ਵਿਚੋਂ ਬਲਰਾਜ ਸਿੰਘ ਦੇ ਭਰਾ ਸਾਬਕਾ ਸਰਪੰਚ ਕਰਮਜੀਤ ਸਿੰਘ ਗੁਰਮ  , ਜਸਵਿੰਦਰ ਸਿੰਘ ਗੁਰਮ  ਤੋਂ ਇਲਾਵਾ ਜਸਪ੍ਰੀਤ ਸਿੰਘ ਜੱਸਾ , ਹਰਜਿੰਦਰ ਸਿੰਘ , ਜਿੰਦਰ ਪਾਲ ਸਿੰਘ  , ਜਗਜੀਤ ਸਿੰਘ ਗੁਰਮ ,ਯੂਥ ਅਕਾਲੀ ਦਲ ਐਸ ਸੀ ਵਿੰਗ ਦੇ ਸਰਕਲ ਪ੍ਰਧਾਨ ਦਲਵਿੰਦਰ ਸਿੰਘ ਝਾਬੇਵਾਲ ,ਬਾਬਾ ਦਰਸ਼ਨ ਸਿੰਘ , ਸੁਖਦੀਪ ਸਿੰਘ ਸੋਨੀ , ਪੰਚ ਜਸਵਿੰਦਰ ਸਿੰਘ , ਪੰਚ ਪ੍ਰੇਮ ਸਿੰਘ ਹਰਨੇਕ ਸਿੰਘ , ਰਣਜੀਤ ਸਿੰਘ , ਜਸਬੀਰ ਸਿੰਘ ਗਰਚਾ ਅਤੇ ਵਤਾਰ ਸਿੰਘ ਗੁਰਮ ਮੌਜੂਦ ਸਨ ।