Punjab Kushti / Wrestling
ਸਰਕਾਰ ਨੇ ਤਨਖਾਹਾਂ ਤੇ ਡੀ. ਏ ਦੀਆਂ ਕਿਸ਼ਤਾਂ ਜਾਰੀ ਨਾ ਕੀਤੀਆਂ ਤਾਂ ਅਧਿਆਪਕ ਕਾਲੀ ਦਿਵਾਲੀ ਮਨਾਉਣਗੇ Balle Punjab

ਕੁਹਾੜਾ, 24 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਮਾਂਗਟ-3 ਬਲਾਕ ਦੇ ਸਮੂਹ ਅਧਿਆਪਕਾਂ ਦੀ ਇਕ ਵਿਸ਼ੇਸ਼ ਮੀਟਿੰਗ ਧੰਨਾਂ ਸਿੰਘ ਸਵੱਦੀ ਪ੍ਰਧਾਨ ਸਰਕਾਰੀ ਪ੍ਰਾਇਮਰੀ ਟੀਚਰ ਐਸੋਸੀਏਸ਼ਨ ਤੇ ਜਸਵਿੰਦਰ ਸਿੰਘ ਬੀ. ਐਡ ਅਧਿਆਪਕ ਫਰੰਟ ਪੰਜਾਬ ਦੀ ਅਗਵਾਈ ’ਚ ਕੁਹਾੜਾ ਵਿਖੇ ਅਧਿਆਪਕਾਂ ਨੇ ਕਾਲੇ ਬਿੱਲੇ ਲਾ ਕੇ ਸਰਕਾਰ ਦੀ ਵਿਰੋਧਤਾ ਕੀਤੀ। ਜਸਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦਿਵਾਲੀ ਤੋਂ ਪਹਿਲਾਂ ਮੁਲਾਜਮਾਂ ਦੀਆਂ ਤਨਖਾਹਾਂ, ਡੀ. ਏ ਦੇ ਬਿਕਾਏ ਤੇ 18 ਫੀਸਦੀ ਡੀ. ਏ ਦੀਆਂ ਕਿਸਤਾਂ ਜਾਰੀ ਕਰੇ, ਅਜਿਹਾ ਨਾ ਕਰਨ ਦੀ ਸੂਰਤ ’ਚ ਮਾਂਗਟ-3 ਬਲਾਕ ਦੇ ਅਧਿਆਪਕ ਕਾਲੀ ਦਿਵਾਲੀ ਮਨਾਉਣਗੇ ਤੇ ਵੋਟਾਂ ਮੌਕੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਇਸ ਮੀਟਿੰਗ ਵਿੱਚ ਕੁਲਵਿੰਦਰ ਕੁਮਾਰ, ਤੇਜਪਾਲ ਕੁਲਾਰ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ ਤੇ ਰਾਜ ਕੁਮਾਰ ਆਦਿ ਆਧਿਆਪਕ ਹਾਜ਼ਰ ਸਨ।