Punjab Kushti / Wrestling
ਸਰਕਾਰੀ ਹਾਈ ਸਕੂਲ ਰਾਮਗੜ੍ਹ ‘ਚ ਸਕੂਲ ਪੱਧਰੀ ਵਿਗਿਆਨ ਮੁਕਾਬਲੇ ਕਰਵਾਏ Balle Punjab

ਕੁਹਾੜਾ, 24 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਸਰਕਾਰੀ ਹਾਈ ਸਕੂਲ ਰਾਮਗੜ੍ਹ ਵਿਖੇ ਮੁੱਖ ਅਧਿਆਪਕ ਸ੍ਰੀ  ਮਤੀ ਪਰਮਿੰਦਰ ਕੌਰ ਅਤੇ ਸੁਰਿੰਦਰਪਾਲ ਕੌਰ ਦੀ ਅਗਵਾਈ ਵਿੱਚ ਸਿਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤੇ ਸਕੂਲ ਪੱਧਰੀ ਵਿਗਿਆਨ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਊਰਜਾ ਖੇਤੀਬਾੜੀ ਸਿਹਤ ਅਤੇ ਵਾਤਾਵਰਣ ਵਿਸ਼ੇ,ਪੋਸਟਰ ਮੁਕਾਬਲੇ ਕੁਇਜ ਮੁਕਾਬਲੇ ਅਤੇ ਲੇਖ  ਦੇ ਮੁਕਾਬਲੇ ਕਰਵਾਏ ਗਏ। ਜਜਮੈਂਟ ਦੀ ਭੂਮਿਕਾ ਸ੍ਰੀਮਤੀ ਸੁਰਿੰਦਰਪਾਲ ਕੌਰ,ਮਨਪ੍ਰੀਤ ਕੌਰ,ਮੀਨੂ ਸਿੰਗਲਾ,ਸਤਵਿੰਦਰ ਕੌਰ ਆਦਰਸ਼ ਜੈਨ,ਰਮਨਦੀਪ ਕੌਰ,ਸੁਨੀਤਾ ਰਾਣੀ,ਬਲਵੀਰ ਕੌਰ,ਬਲਵਿੰਦਰ ਸਿੰਘ ਅਤੇ ਸਰਵਜੀਤ ਸਿੰਘ ਨੇ ਨਿਭਾਈ। ਚੁਣੇ ਗਏ ਵਿਦਿਆਂਰਥੀਆ ਵਿੱਚ ਸਲੋਗਨ ਮੁਕਾਬਲਾ ਚਾਂਦਨੀ ਕੁਮਾਰੀ,ਕੁਇਜ ਮੁਕਾਬਲਾ ਟਵਿੰਕਲ ਤੇ ਗਗਨਦੀਪ ਕੌਰ,ਲੇਖ ਮੁਕਾਬਲਾ ਅਮਰਜੀਤ ਕੌਰ ਤੇ ਪੋਸਟਰ ਮੁਕਾਬਲਾ ਕੰਵਲਪ੍ਰੀਤ ਕੌਰ ਇਹ ਸਾਰੇ ਵਿਦਿਆਰਥੀ ਤਹਿਸੀਲ ਪੱਧਰ ਤੇ ਹੋ ਰਹੇ ਵਿਗਿਆਨ ਪ੍ਰਧਰਸ਼ਨੀ ਅਤੇ ਕਿਸ਼ੋਰ ਮੁਕਾਬਲਿਆ ਵਿੱਚ ਹਿੱਸਾ ਲੈਣਗੇ। ਸਕੂਲ ਦੇ ਹਿਸਾਬ ਵਿਸ਼ੇ ਦੇ ਅਧਿਆਪਕ ਸ੍ਰੀਮਤੀ ਮੀਨੂੰ ਸਿੰਗਲਾ ਵੀ ਆਪਣੀ ਟੀਚਿੰਗ ਏਡ ਲੈ ਕੇ ਜਾਣਗੇ। ਮਾਡਲਾ ਵਿੱਚ ਹਸਨਮੀਤ ਕੌਰ, ਊਰਜਾ ਅਤੇ ਰਘਾ ਕੁਮਾਰੀ ਫਾਸਟ ਫੂਡ ਦੇ ਬਣਾਏ ਮਾਡਲ ਲੈ ਕੇ ਜਾਣਗੇ।