Punjab Kushti / Wrestling
ਗਰਚਾ ਪਰਿਵਾਰ ਵੱਲੋਂ ਹਾਈ ਸਕੂਲ ਕੁਹਾੜਾ ‘ਚ ਚੌਵੀਵਾਂ ਸਲਾਨਾਂ ਇਨਾਮ ਵੰਡ ਸਮਾਗਮ ਕਰਵਾਇਆ Balle Punjab

ਕੁਹਾੜਾ, 24 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਕੁਹਾੜਾ ਦੇ ਆਸਟ੍ਰੇਲੀਆ ਰਹਿੰਦੇ ਡਾ. ਧਰਮਪਾਲ ਸਿੰਘ ਗਰਚਾ ਤੇ ਕਨੈਡਾ ਰਹਿੰਦੇ ਨਿਰਪਾਲ ਸਿੰਘ ਗਰਚਾ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਕੁਹਾੜਾ ਵਿਖੇ ਸਵ. ਅਜਾਇਬ ਸਿੰਘ ਗਰਚਾ (ਤਹਿਸੀਲਦਾਰ) ਅਤੇ ਸਵ. ਮਾਤਾ ਰਣਜੀਤ ਕੌਰ ਗਰਚਾ ਟਰੱਸਟ ਬਣਾਇਆ ਗਿਆ ਹੈ। ਉਨ੍ਹਾਂ ਵੱਲੋਂ ਸਰਕਾਰੀ ਹਾਈ ਸਕੂਲ ਕੁਹਾੜਾ ਵਿੱਚ ਚੌਵੀਵਾਂ ਯਾਦਗਾਰੀ ਵਾਰਸ਼ਿਕ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਮੁੱਖ ਅਧਿਆਪਕ ਸ. ਹਰਿੰਦਰ ਸਿੰਘ ਗਰੇਵਾਲ ਨੇ ਕੀਤੀ। ਸ. ਨਾਹਰ ਸਿੰਘ ਗਰਚਾ ਅਤੇ ਸ. ਹਰੀਪਾਲ ਸਿੰਘ ਗਰਚਾ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਾਮਲ ਹੋਏ। ਛੇਵੀ ਅਤੇ ਦਸਵੀਂ ਤੱਕ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਕਲਾਕ, ਡਿਕਸ਼ਨਰੀਆਂ ਅਤੇ ਪ੍ਰਮਾਣ ਦਿੱਤੇ ਗਏ। ਟਰੱਸਟ ਵੱਲੋਂ ਸਕੂਲ ਦੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਸਾਰਿਆਂ ਖਿਡਾਰੀਆਂ ਨੂੰ ਨਕਦ ਇਨਾਮ ਦਿੱਤੇ ਗਏ ਅਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ, ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਖੇਡ ਕਿੱਟਾਂ ਵੀ ਭੇਟ ਕੀਤੀਆਂ। ਮੁੱਖ ਅਧਿਆਪਕ ਸ. ਹਰਿੰਦਰ ਸਿੰਘ ਗਰੇਵਾਲ ਨੇ ਚੌਵੀ ਸਾਲਾਂ ਤੋਂ ਲਗਾਤਾਰ ਚੱਲ ਸਲਾਨਾਂ ਇਨਾਮ ਦਿੱਤੇ ਜਾਣ ਤੇ ਟਰੱਸਟ ਦਾ ਧੰਨਵਾਦ ਕੀਤਾ।ਇਸ ਸਮਾਗਮ ਵਿੱਚ ਹਰਪ੍ਰੀਤ ਸਿੰਘ ਗਰਚਾ, ਗੁਰਦੀਪ ਸਿੰਘ ਖਹਿਰਾ, ਅਜਮੇਰ ਸਿੰਘ ਹਰਾ, ਕੋਚ ਪਵਿੱਤਰ ਸਿੰਘ ਭੱਟੀ, ਮੋਹਨ ਸਿੰਘ, ਜਸਵਿੰਦਰ ਸਿੰਘ ਕੂੰਨਰ, ਗੁਰਪ੍ਰੀਤ ਸਿੰਘ, ਸ਼੍ਰੀਮਤੀ ਅਮਿਤਾ, ਬਲਰਾਜ ਸਿੰਘ, ਸ਼੍ਰੀਮਤੀ ਸਤਵੰਤ ਕੌਰ,ਸ਼੍ਰੀਮਤੀ ਰਚਨਾ, ਰਵਿੰਦਰ ਕੁਮਾਰ, ਰਜਨੀਸ਼ ਜੈਨ ਤੇ ਸ਼ਅ੍ਰੀ ਵਿਸ਼ਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।