Punjab Kushti / Wrestling
ਕਿਸਾਨ ਯੂਨੀਅਨ, ਆੜ੍ਹਤੀਆਂ ਤੇ ਕਿਸਾਨਾਂ ਨੇ ਲਾਇਆ ਚੰਡੀਗੜ੍ਹ ਰੋਡ ਤੇ ਜਾਮ (ਖਰੀਦ ਏਜੰਸੀਆਂ ਨੇ ਬਦਰੰਗ ਝੋਨੇ ਨੂੰ ਖਰ Balle Punjab

ਕਿਸਾਨ ਯੂਨੀਅਨ, ਆੜ੍ਹਤੀਆਂ ਤੇ ਕਿਸਾਨਾਂ ਨੇ ਲਾਇਆ ਚੰਡੀਗੜ੍ਹ ਰੋਡ ਤੇ ਜਾਮ
(ਖਰੀਦ ਏਜੰਸੀਆਂ ਨੇ ਬਦਰੰਗ ਝੋਨੇ ਨੂੰ ਖਰੀਦਣ ਤੋਂ ਕੀਤੀ ਨਾਂਹ)

 

ਕੁਹਾੜਾ, 25 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਅੱਜ ਕਿਸਾਨਾਂ, ਆੜ੍ਹਤੀਆਂ ਤੇ ਕਿਸਾਨ ਯੂਨੀਅਨ ਨੇ ਧਨਾਨਸੂ ਦਾਣਾ ਮੰਡੀ ’ਚ ਕਿਸਾਨਾਂ ਦਾ ਕਈ ਦਿਨਾਂ ਤੋਂ ਪਇਆ ਝੋਨਾਂ ਖਰੀਦ ਏਜੰਸੀਆਂ ਵੱਲੋਂ ਨਾ ਖਰੀਦਣ ਕਰਕੇ ਲੁਧਿਆਣਾ-ਚੰਡੀਗੜ੍ਹ ਮਾਰਗ ਤੇ ਕੁਹਾੜਾ ਚੌਕ ’ਚ ਇਕ ਘੰਟਾਂ ਜਾਮ ਲਾ ਕੇ ਖਰੀਦ ਏਜੰਸੀਆਂ ਤੇ ਸਰਕਾਰ ਵਿਰੁੱਧ ਰੋਸ ਧਰਨਾਂ ਲਾ ਕੇ ਜਮ ਕੇ ਨਆਰੇਬਾਜੀ ਕੀਤੀ। ਇਸ ਰੋਸ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਲੁਧਿਆਣਾ ਜਿਲ੍ਹੇ ਦੇ ਪ੍ਰਧਾਨ ਸ. ਅਵਤਾਰ ਸਿੰਘ ਮੇਹਲੋਂ ਨੇ ਕੀਤੀ। ਇਸ ਮੌਕੇ ਅਵਤਾਰ ਸਿੰਘ ਮੇਹਲੋਂ ਨੇ ਸੰਬੋਧਨ ਕਰਦਿਆ ਕਿਹਾ ਕਿ ਜਿਹੜੀ ਝੋਨੇ ਦੀ ਖਰੀਦ ਵਿੱਚ ਦੇਰੀ ਤੇ ਕਿਸਾਨਾਂ ਨੂੰ ਝੋਨੇ ਦਾ ਸਹੀ ਮੁੱਲ ਨਹੀ ਮਿੱਲ ਰਿਹਾ ਹੈ। ਉਸ ਵਿੱਚ ਕਾਂਗਰਸ ਤੇ ਅਕਾਲੀ ਦਲ ਸਰਕਾਰ ਦੋਵੇ ਹੀ ਪਾਰਟੀਆਂ ਜਿੰਮੇਵਾਰ ਹਨ। ਜੇ ਦੋਵੇ ਪਾਰਟੀਆਂ ਕਿਸਾਨਾਂ ਲਈ ਸੰਜੀਦਾਂ ਹੋਣ ਤਾਂ ਕੋਈ ਵੀ ਮਸਲਾ ਹੱਲ ਹੋਣਾ ਮੁਸ਼ਕਲ ਨਹੀ। ਉਨ੍ਹਾਂ ਕਿਹਾ ਕਿ ਕੁਦਰਤੀ ਕਰੋਪੀ ਨੇ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਨੂੰ ਬਦਰੰਗ ਤੇ ਨਮੀ ਨੇ ਪ੍ਰਭਾਵਤ ਕਰ ਦਿੱਤਾ ਹੈ। ਜਿਸ ਵਿੱਚ ਕਿਸਾਨਾਂ ਦਾ ਕੋਈ ਦੋਸ਼ ਨਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਇਸ ਬਦਰੰਗ ਤੇ ਨਮੀ ਵਾਲੇ ਝੋਨੇ ਤੇ ਛੋਟ ਦੇਵੇ। ਉਨ੍ਹਾਂ ਧਨਾਨਸੂ ਖਰੀਦ ਕੇਂਦਰ ਜੋ 10-15 ਦਿਨਾਂ ਤੋਂ ਸਬੰਧਤ ਅਧਿਕਾਰੀਆਂ ਤੇ ਮੰਤਰੀਆ ਨੂੰ ਲਿਖਤੀ ਬੇਨਤੀ ਕੀਤੀ ਗਈ ਹੈ ਕਿ ਇਸ ਕੇਂਦਰ ਲਈ ਪੰਜਾਬ ਸਰਕਾਰ ਦੀ ਏਜੰਸੀ ਖਰੀਦ ਕਰੇ। ਪਰ ਇੰਨੇ ਦਿਨ ਜਿਆਦਾ ਬੀਤ ਜਾਣ ਤੋਂ ਬਆਦ ਕਿਸਾਨਾਂ ਤੇ ਆੜ੍ਹਤੀਆਂ ਨੂੰ ਇਹ ਰੋਸ ਧਰਨਾਂ ਲਾਉਣ ਲਈ ਮਜਬੂਰ ਹੋਣਾ ਪਿਆ। ਇਸ ਧਰਨੇ ’ਚ ਪਹੁੰਚੇ ਸਮਾਰਾਲਾ ਤੋਂ ਡੀ. ਐਫ. ਐਸ. ਓ ਸ. ਗੁਰਮੀਤ ਸਿੰਘ ਤੇ ਇੰਸਪੈਕਟਰ ਅਮਰਿੰਦਰ ਸਿੰਘ ਨੂੰ ਕਿਸਾਨ ਯੂਨੀਅਨ , ਕਿਸਾਨਾਂ ਤੇ ਆੜ੍ਹਤੀਆਂ ਨੇ ਇਕ ਯਾਦ ਪੱਤਰ ਦਿੱਤਾ ਤੇ ਉਨ੍ਹਾਂ ਨੇ ਉ¤ਚ ਅਧਿਕਾਰੀਆਂ ਨਾਲ ਫੋਨ ਤੇ ਗੱਲ ਬਾਤ ਕਰਕੇ ਜਲਦੀ ਹੱਲ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾਂ ਸਮਾਪਤ ਕਰ ਦਿੱਤਾ। ਇਸ ਧਰਨੇ ’ਚ ਭਾਕਿਯੂ (ਲੱਖੋਵਾਲ) ਲੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਮੇਹਲੋਂ, ਸਰਬਜੀਤ ਸਿੰਘ ਗਰੇਵਾਲ, ਕਰਮ ਸਿੰਘ ਗਿੱਲ, ਜਗਦੇਵ ਸਿੰਘ ਭੈਰੋਮੁੰਨਾਂ, ਅਮਰਦੀਪ ਸਿੰਘ ਗਿੱਲ (ਸਾਰੇ ਆੜ੍ਹਤੀਏ), ਅਜੈਬ ਸਿੰਘ ਪਹਾੜੂਵਾਲ, ਬਲਦੇਵ ਸਿੰਘ ਭੂਖੜੀ, ਰੇਸ਼ਮ ਮੇਹਲੋਂ ਤੇ ਹਰਬੰਸ ਸਿੰਘ ਸਾਹਾਬਾਣਾ (ਕਿਸਾਨ ਯੂਨੀਅਨ ਆਗੂ), ਕੁਲਵੀਰ ਸਿੰਘ ਭੇਰੋਮੁੰਨਾਂ, ਸੁਰਜੀਤ ਸਿੰਘ ਸੀਤਾ, ਬਲਵਿੰਦਰ ਸਿੰਘ ਲਾਲੀ ਗਰੇਵਾਲ ਜਮਾਲਪੁਰ, ਕੁਲਦੀਪ ਸਿੰਘ ਬੁੱਢੇਵਾਲ ਤੇ ਹਰਿੰਦਰ ਸਿੰਘ ਮਾਂਗਟ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਵੀ ਹਾਜ਼ਰ ਸਨ।