Punjab Kushti / Wrestling
ਖੰਡ ਮਿੱਲ ਬੁੱਢੇਵਾਲ ਨਵੰਬਰ ਦੇ ਅਖੀਰਲੇ ਹਫਤੇ ਗੰਨੇ ਦੀ ਪਿੜਾਈ ਸ਼ੁਰੂ ਕਰੇਗੀ: ਹਰਿੰਦਰ ਲੱਖੋਵਾਲ Balle Punjab

ਕੁਹਾੜਾ, 25 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਖੰਡ ਮਿੱਲ ਬੁੱਢੇਵਾਲ ਵਿਖੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਚੇਅਰਮੈਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੋਈ। ਜਿਸ ਵਿੱਚ ਮਿੱਲ ਦੇ ਕੀਤੇ ਗਏ ਕੰਮਾਂ ਦਾ ਜਾਇਜਾ ਲੈਣ ਉਪਰੰਤ ਸ. ਹਰਿੰਦਰ ਸਿੰਘ ਲੱਖੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਿੱਲ ਦੇ ਗੰਨੇ ਦਾ ਬਾਂਡ ਮੁਕੰਮਲ ਕਰ ਲਿਆ ਗਿਆ ਹੈ ਜੋ ਕਿ 16 ਲੱਖ ਕੁਇੰਟਲ ਤੋਂ ਉਪਰ ਮਿੱਲ ਕੋਲ ਗੰਨਾਂ ਬਾਂਡ ਬਣਦਾ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਗੰਨੇ ਦੀ ਵਧੀਆਂ ਫਸਲ ਹੋਣ ਦੇ ਅਸਾਰ ਹਨ। ਸ. ਲੱਖੋਵਾਲ ਨੇ ਕਿਹਾ ਕਿ ਮਿੱਲ ਦੇ ਅੰਦਰਲੀ ਮਸ਼ੀਨਰੀ ਕੁਝ ਹੀ ਦਿਨਾਂ ’ਚ ਤਿਆਰ ਕਰਕੇ ਅਗਲੇ ਹਫਤੇ ਮਿੱਲ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੇ ਖੇਤਾਂ ਵਿੱਚੋ ਗੰਨੇ ਦੇ ਸੈਂਪਲ ਲਿਆ ਕੇ ਚੈਕ ਕੀਤੇ ਜਾਣਗੇ। ਪਿਛਲੇ ਸੀਜਨ ਦੌਰਾਨ ਮਿੱਲ ਦਸੰਬਰ ਦੇ ਪਹਿਲੇ ਹਫਤੇ ਚੱਲੀ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਗੰਨੇ ਦਾ ਰਕਬਾ ਵੱਧ ਹੋਣ ਕਰਕੇ ਮਿੱਲ ਪਹਿਲਾਂ ਚਲਾਉਣ ਦਾ ਫੈਸਲਾ ਲਿਆ ਗਿਆ ਤਾਂ ਜੋ ਕਿਸਾਨ ਸਮੇਂ ਸਿਰ ਗੰਨਾਂ ਵੱਢ ਕੇ ਆਪਣੀ ਕਣਕ ਬੀਜ ਸਕਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਗੰਨਾਂ ਪਰਚੀ ਤੇ ਦੱਸੀ ਗਈ ਕਿਸਮ ਅਨੁਸਾਰ ਅਤੇ ਸਾਫ-ਸੁਥਰਾ ਮਿੱਲ ’ਚ ਲਿਅਉਣ ਤੇ ਕਿਸਾਨਾਂ ਨੂੰ ਪਰਚੀ ਕਲੰਡਰ ਮੁਤਾਬਕ ਕਿਸਾਨ ਦੇ ਘਰ ਪਹੁੰਚਾ ਦਿੱਤੀ ਜਾਵੇਗੀ। ਇਸ ਮੌਕੇ ਅਮਰ ਸਿੰਘ ਮੁਸ਼ਕਾਬਾਦ, ਸਤਪਾਲ ਸਿੰਘ ਕਟਾਣੀ, ਭਰਪੂਰ ਸਿੰਘ ਬੁਆਣੀ, ਸਵਰਨ ਸਿੰਘ ਕੋਟ ਗੰਗੂ ਰਾਏ, ਜਨਰਲ ਮੈਨੇਜਰ ਅਵਤਾਰ ਸਿੰਘ ਅਤੇ ਮੁਖ ਗੰਨਾਂ ਵਿਕਾਸ ਅਫਸਰ ਅੰਮ੍ਰਿਤਪਾਲ ਸਿੰਘ ਵਾਲੀਆਂ ਹਾਜ਼ਰ ਸਨ।