Punjab Kushti / Wrestling
ਨੰਬਰਦਾਰਾ ਯੂਨੀਅਨ ਨੇ ਆਪਣਿਆ ਮਸਲਿਆ ਸਬੰਧੀ ਕੀਤੀ ਅਵਾਜ ਬੁਲੰਦ Balle Punjab

ਕੁਹਾੜਾ/ਸਾਹਨੇਵਾਲ, 26 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਨੰਬਰਦਾਰ ਯੂਨੀਅਨ ਲੁਧਿਆਣਾ ਇਕਾਈ ਭਖਵੀਂ ਮੀਟਿੰਗ ਸ: ਭਗਵੰਤ ਸਿੰਘ ਉ¤ਪਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਤਹਿਸੀਲ ਕੂੰਮਕਲਾਂ ਵਿਖੇ ਹੋਈ ,ਜਿਸ ਵਿੱਚ ਨੰਬਰਦਾਰਾ ਆਪਣਿਆ ਮਸਲਿਆ ਸਬੰਧੀ ਅਵਾਜ ਬੁਲੰਦ ਕੀਤੀ।ਮੀਟੰਗ ਦੌਰਾਨ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਨੰਬਰਦਾਰ ਨੂੰ ਸਵੈ ਨਿਰਭਰ ਬਣਾਉਣ ਲਈ ਸਰਕਾਰ ਵੱਲੋ ਕੋਈ ਵਿਸ਼ੇਸ ਉਪਰਾਲਾ ਨਹੀ ਕੀਤਾ ਗਿਅ ਅਤੇ ਨੰਬਰਦਾਰਾ ਨੂੰ ਅਣਗੌਲਿਆ ਕਰਨ ਦੇ ਵਤੀਰੇ ਨੂੰ ਮੰਦਭਾਗਾ ਦੱਸਿਆ ਗਿਆ।ਪ੍ਰਧਾਨ ਨੇ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਨੰਬਰਦਾਰ ਆਪਣੀਆ ਜਿੰਮੇਵਾਰੀਆ ਪ੍ਰਤੀ ਜਾਗਰੁਕ ਹਨ।ਸਰਕਾਰ ਦਾ ਕੰਮ ਭਾਵੇਂ ਵਿੱਤੀ ਹੋਵੇ,ਸਮਾਜ ਭਲਾਈ ਹੋਵੇ ਭਾਵੇਂ ਅਦਾਲਤੀ ਹੋਵੇ ਨੰਬਰਦਾਰਾ ਦੇ ਯੋਗਦਾਨ ਤੋ ਬਿਨਾ ਨੇਪਰੇ ਨਹੀ ਚੜਦਾ।ਨੰਬਰਦਾਰ ਨੇ ਆਪਣੀਆਂ ਮੰਗਾ ਨੂੰ ਦੁਹਰਾਉਦਿਆ ਸਰਕਾਰ ਨੂੰ ਜੋਰਦਾਰ ਅਪੀਲ ਕੀਤੀ ਕਿ ਲੰਬਿਤ ਮੰਗਾ ਜਿਵੇਂ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨਾ,ਮਾਣ ਭੱਤੇ ਵਿੱਚ 3000 ਰੁਪਏ ਤੱਕ ਦਾ ਵਾਧਾ,ਰੈਗੂਲਰ ਕਰਨਾ,ਬੱਸ ਸਫਰ ਦੀ ਸਹੂਲਤ,ਜੋ ਕਿ ਪਹਿਲਾ ਹੀ ਪ੍ਰਵਾਨ ਕੀਤੀਆ ਜਾ ਚੁੱਕੀਆ ਹਨ ,ਨੂੰ ਪਹਿਲ ਦੇ ਅਧਾਰ ਤੇ ਲਾਗੂ ਕੀਤਾ ਜਾਵੇ।ਉਨ੍ਹਾ ਨੰਬਰਦਾਰਾ ਨੂੰ ਅਪੀਲ ਕੀਤੀ ਕਿ ਜਿਨ੍ਹਾ ਦੇ ਮਾਣ ਭੱਤੇ ਉਨ੍ਹਾ ਦੇ ਬੈਂਕ ਖਾਤਿਆ ਵਿੱਚ ਨਹੀ ਪਏ,ਉਹ ਆਪਣੀ ਬੈਂਕ ਪਾਸ ਬੁੱਕ ਲੈਕੇ ਮਾਣ ਯੋਗ ਡੀ.ਸੀ ਦਫਤਰ ਵਿਖੇ ਸਬੰਧਤ ਅਧਿਕਾਰੀ ਨਾਲ 31 ਅਕਤੂਬਰ ਤੱਕ ਸੰਪਰਕ ਕਰਨ ਤਾਂ ਜੋ ਉਨ੍ਹਾ ਦਾ ਬਣਦਾ ਬਕਾਇਆ ਦਿੱਤਾ ਜਾ ਸਕੇ।