Punjab Kushti / Wrestling
ਸਾਹਨੇਵਾਲ ਚ ਡੀਪੂ ਐਸੋਸੀਏਸ਼ਨ ਵੱਲੋ ਕਰਵਾਇਆ ਗਿਆ ਸਨਮਾਨ ਸਮਾਰੋਹ Balle Punjab

ਕੁਹਾੜਾ/ਸਾਹਨੇਵਾਲ, 26 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਅੱਜ ਸਥਾਨਕ ਡੀਪੂ ਐਸੋਸੀਏਸ਼ਨ ਸਾਹਨੇਵਾਲ ਵੱਲੋ ਨਵੇਂ ਚੁਣੇ ਗਏ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਹੇਠ ਜਿਮੀਦਾਰਾਂ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਸਿਮਰਨਜੀਤ ਸਿੰਘ ਢਿੱਲੋ ਕੌਮੀ ਜਰਨਲ ਸਕੱਤਰ ਯੂਥ ਅਕਾਲੀ ਦਲ, ਸ:ਭਾਗ ਸਿੰਘ ਮਾਨਗੜ ਚੇਅਰਮੈਨ ਜਿਲਾ ਪ੍ਰਸ਼ਿਦ, ਸ਼੍ਰੀ ਪਵਨ ਕੁਮਾਰ ਟਿੰਕੂ ਪੰਜਾਬ ਭਾਜਪਾ ਸੀਨੀਅਰ ਆਗੂ, ਰਸ਼ਪਾਲ ਸਿੰਘ ਮੰਡਲ ਪ੍ਰਧਾਨ ਭਾਜਪਾ ਸਾਹਨੇਵਾਲ, ਬਾਬਾ ਜਗਰੂਪ ਸਿੰਘ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਸਾਹਨੇਵਾਲ ਪਹੁੰਚੇ ਇਸ ਸਮਾਗਮ ਦੀ ਸ਼ੁਰੂਆਤ ਕਰਦਿਆ ਸ:ਅਮਰੀਕ ਸਿੰਘ ਧਰੌੜ ਨੇ ਡੀਪੂ ਹੋਲਡਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾ ਸਬੰਧੀ ਵਿਸਥਾਰ ਪੂਰਵਕ ਦੱਸਿਆ ਅਤੇ ਸ:ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਵੱਲੋ ਚਲਾਈ ਗਈ ਆਟਾ ਦਾਲ ਸਕੀਮ ਪੂਰੀ ਇਮਾਨਦਾਰੀ ਨਾਲ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਅੱਗੋ ਵੀ ਜੋ ਆਦੇਸ਼ ਪੰਜਾਬ ਸਰਕਾਰ ਜਾਰੀ ਕਰੇਗੀ ਤਾਂ ਉਹਨਾਂ ਨੂੰ ਵੀ ਪੂਰੀ ਤਰਾਂ ਲਾਗੂ ਕਰੇਗੀ ਇਸ ਮੌਕੇ ਸ:ਸਿਮਰਨਜੀਤ ਸਿੰਘ ਢਿੱਲੋ ਨੇ ਡੀਪੂ ਹੋਲਡਰਾਂ ਨੂੰ ਵਿਸ਼ਵਾਸ਼ ਦਿਲਾਇਆ ਕਿ ਉਹਨਾਂ ਨੂੰ ਜੋ ਵੀ ਮੁਸ਼ਕਿਲਾ ਆਉਦੀਆਂ ਹਨ ਉਹਨਾਂ ਦਾ ਹੱਲ ਉਹ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ:ਸ਼ਰਨਜੀਤ ਸਿੰਘ ਢਿੱਲੋ ਤੋ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ ਇਸ ਮੌਕੇ ਡੀਪੂ ਐਸੋਸੀਏਸ਼ਨ ਸਾਹਨੇਵਾਲ ਵੱਲੋ ਆਏ ਮੁੱਖ ਮਹਿਮਾਨਾਂ ਨੂੰ ਸਿਰੋਪੇੳ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋ ਇਲਾਵਾ ਧਰਮਜੀਤ ਸਿੰਘ ਗਿੱਲ ਜੰਡਿਆਲੀ ਚੇਅਰਮੈਨ ਡੀ.ਸੀ.ਯੂ, ਸੁਮਿਤ ਸੂਦ ਜਰਨਲ ਸੈਕਟਰੀ ਭਾਜਪਾ, ਸ਼ਰਨਜੀਤ ਗਰਚਾ ਕੋਹਾੜਾ, ਜਰਨੈਲ ਸਿੰਘ ਕਨੇਚ ਮੈਂਬਰ ਬਲਾਕ ਸੰਮਤੀ, ਲਖਵੀਰ ਸਿੰਘ ਏ.ਐਫ.ਐਸ.ੳ ਸਾਹਨੇਵਾਲ, ਅਮਨਿੰਦਰ ਸਿੰਘ ਇੰਸਪੈਕਟਰ, ਸਵਰਨਜੀਤ ਸਿੰਘ ਇੰਸਪੈਕਟਰ, ਰਾਜਨ ਬੋਹੜ ਇੰਸਪੈਕਟਰ, ਸੁਖਮਿੰਦਰ ਸਿੰਘ ਮੰਗਲੀ ਆਦਿ ਸਮੂਹ ਡੀਪੂ ਐਸੋਸੀਏਸ਼ਨ ਸਾਹਨੇਵਾਲ ਹਾਜਰ ਸਨ।