Punjab Kushti / Wrestling
ਸਾਹਨੇਵਾਲ ਚ ਲੋਕ ਨਿਰਮਾਣ ਵਿਭਾਗ ਮੰਤਰੀ ਸ਼ਰਨਜੀਤ ਢਿੱਲੋ ਨੇ ਝੋਨੇ ਦੀ ਖ੍ਰੀਦ ਕਰ ਰਹੀਆ ਏਜੰਸੀਆਂ ਨੂੰ ਸਖਤ ਹਦਾਇਤਾ ਜ Balle Punjab

ਕੁਹਾੜਾ/ਸਾਹਨੇਵਾਲ, 26 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਝੋਨੇ ਦੀ ਫਸਲ ਦਾ ਮੰਡੀਆ ਵਿੱਚ ਇੱਕ-ਇੱਕ ਦਾਣਾਂ ਖਰੀਦਿਆ ਜਾਵੇਗਾ ਕਿਸਾਨਾਂ ਨੂੰ ਮੰਡੀਆ ਵਿੱਚ ਰੁਲਣ ਨਹੀ ਦਿੱਤਾ ਜਾਵੇਗਾ ਇਨਾਂ ਵਿਚਾਰਾ ਦਾ ਪ੍ਰਗਟਾਵਾ ਲੋਕ ਨਿਰਮਾਣ ਵਿਭਾਗ ਮੰਤਰੀ ਸ:ਸ਼ਰਨਜੀਤ ਸਿੰਘ ਢਿੱਲੋ ਨੇ ਸਾਹਨੇਵਾਲ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਫਸਲ ਦੇ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਪ੍ਰਗਟ ਕੀਤੇ ਉਨਾਂ ਕਿਹਾ ਕਿ ਕਾਂਗਰਸ ਪਾਰਟੀ ਹਰ ਵੇਲੇ ਇੱਕ ਭੜਕਾਊ ਬਿਆਨ ਦੇ ਰਹੀ ਹੈ ਕਿ ਕਿਸਾਨ ਮੰਡੀਆ ਵਿੱਚ ਰੁਲ ਰਿਹਾ ਹੈ ਪਰ ਇਹ ਸਭ ਝੂਠ ਦਾ ਪ¦ਦਾਂ ਹੈ ਉਨਾਂ ਕਿਹਾ ਕਿ ਪਿਛਲੇ ਦਿਨੀ ਪਈ ਕੁਦਰਤ ਦੀ ਮਾਰ ਕਾਰਣ ਬਦਰੰਗ ਹੋਏ ਝੋਨੇ ਦੀ ਫਸਲ ਨੂੰ ਖ੍ਰੀਦਣ ਲਈ ਸਾਡੀ ਗੱਲਬਾਤ ਚੱਲ ਰਹੀ ਹੈ ਜੋ ਕਿ ਇਹ ਝੋਨਾਂ ਵੀ ਬਹੁਤ ਜਲਦ ਖ੍ਰੀਦਿਆ ਜਾਵੇਗਾ ਇਸ ਮੌਕੇ ਉਨਾਂ ਖ੍ਰੀਦ ਕਰ ਰਹੀਆ ਏਜੰਸੀਆਂ ਨੂੰ ਸਖਤ ਹਦਾਇਤਾ ਕਰਦਿਆ ਕਿਹਾ ਕਿ ਜਿਸ ਝੋਨੇ ਦਾ ਭਾਅ ਲੱਗ ਚੁੱਕਾ ਹੋਵੇ ਉਸਨੂੰ ਮੰਡੀਆਂ ਵਿੱਚੋ ਜਲਦੀ ਚੁਕਵਾਇਆ ਜਾਵੇ ਅਤੇ ਕਿਸੇ ਵੀ ਸ਼ੈਲਰ ਵਿੱਚ ਗਿਆ ਮਾਲ ਵਾਪਿਸ ਨਾਂ ਲਿਆ ਜਾਵੇ ਇਸ ਮੌਕੇ ਉਨਾਂ ਦੇ ਨਾਲ ਸ਼੍ਰੀ ਰਜਿਤ ਗਰਗ ਡੀ.ਸੀ.ਲੁਧਿਆਣਾ ਨੇ ਵੀ ਖ੍ਰੀਦ ਏਜੰਸੀਆਂ ਨੂੰ ਸਖਤ ਹਦਾਇਤਾ ਜਾਰੀ ਕੀਤੀਆਂ ਅਤੇ ਕਿਸਾਨਾਂ ਨੂੰ ਕਿਹਾ ਕਿ ਉਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ ਇਸ ਮੌਕੇ ਹੋਰਨਾਂ ਤੋ ਇਲਾਵਾ ਸ:ਬਸੰਤ ਸਿੰਘ ਖਾਲਸਾ ਸੈਕਟਰੀ ਮਾਰਕਿਟ ਕਮੇਟੀ ਸਾਹਨੇਵਾਲ, ਗੁਰਦੀਪ ਸਿੰਘ ਭੌਲਾ ਪ੍ਰਧਾਨ ਟਰੱਕ ਯੂਨੀਅਨ, ਸਰਬਜੀਤ ਸਿੰਘ ਗਰੇਵਾਲ ਪ੍ਰਧਾਨ ਆੜਤੀਆ ਐਸੋਸੀਏਸ਼ਨ, ਵਿਨੋਦ ਕੁਮਾਰ ਸ਼ਰਮਾ ਵਾਈਸ ਪ੍ਰਧਾਨ, ਸ਼ਮਸ਼ੇਰ ਕੈਲੇ ਸਾਬਕਾ ਪ੍ਰਧਾਨ, ਭਾਗ ਸਿੰਘ ਮਾਨਗੜ ਚੇਅਰਮੈਨ ਜਿਆ ਪ੍ਰਸ਼ਿਦ, ਬਾਬਾ ਜਗਰੂਪ ਸਿੰਘ, ਕੌਸਲਰ ਅਸ਼ੋਕ ਕੁਮਾਰ, ਜੀਵਨ ਕੁਮਾਰ, ਹਿੰਮਤ ਸਿੰਘ, ਰਮੇਸ਼ ਕੁਮਾਰ ਪੱਪੂ ਸਾਬਕਾ ਪ੍ਰਧਾਨ, ਕਰਤਾਰ ਸਿੰਘ ਕੌਸਲਰ, ਬਲਦੇਵ ਪਾਠਕ, ਜਸਵਿੰਦਰ ਸਿੰਘ, ਸੁਭਾਸ਼ ਕੁਮਾਰ ਡੀ.ਪੀ.ਆਰ.ੳ, ਵਿਜੈ ਪੁਰੀ, ਸ਼ਰਨਜੀਤ ਗਰਚਾ ਕੋਹਾੜਾ ਤੋ ਇਲਾਵਾ ਜਗਦੇਵ ਸਿੰਘ ਭੈਰੋਮੁੰਨਾ, ਮਹਿੰਦਰ ਸ਼ਰਮਾ, ਸਤੀਸ਼ ਕੁਮਾਰ ਖਜਾਨਚੀ, ਜਗਜੀਤ ਸਿੰਘ, ਸਰਬਜੀਤ ਸਿੰਘ, ਭੂਸ਼ਣ ਕੁਮਾਰ ਵਰਮਾ, ਅਜਮੇਰ ਸਿੰਘ ਧਾਲੀਵਾਲ, ਦਵਿੰਦਰ ਸਿੰਘ ਝੱਜ, ਰਾਜ ਕੁਮਾਰ, ਵਰਿੰਦਰ ਸਿੰਘ, ਸੁਖਵੰਤ ਸਿੰਘ ਸੁੱਖੀ, ਜਤਿੰਦਰ ਸਿੰਘ ਗਿੱਲ, ਜਸਵੀਰ ਸਿੰਘ ਖਾਨਪੁਰ, ਬਲਦੇਵ ਪਾਠਕ, ਗਣਪਤ ਰਾਏ, ਜੋਰਾ ਸਿੰਘ, ਦਲਜੀਤ ਸਿੰਘ ਅਟਵਾਲ, ਸੁਰਿੰਦਰ ਕੁਮਾਰ, ਬਲਰਾਮ ਚੰਦ ਪਾਠਕ, ਇਕਬਾਲ ਸਿੰਘ, ਗੁਰਮੀਤ ਸਿੰਘ, ਸਵਰਣ ਸਿੰਘ ਕਟਾਣੀ, ਕਸ਼ਮੀਰੀ ਲਾਲ, ਹਰਬੰਸ ਲਾਲ ਅਨੇਜਾ, ਲਖਵੀਰ ਸਿੰਘ ਲੱਖਾ, ਸੁਖਦੇਵ ਸਿੰਘ, ਰੂਪ ਸਿੰਘ, ਧਰਮ ਸਿੰਘ ਨੰਦਪੁਰ, ਅਮਰਦੀਪ ਸਿੰਘ ਧਨਾਨਸੂ, ਕੁਲਦੀਪ ਸਿੰਘ ਭੈਰੋਮੁੰਨਾ, ਕਰਮ ਸਿੰਘ ਧਨਾਨਸੂ, ਗੁਰਮੀਤ ਸਿੰਘ ਮਾਂਗਟ ਸਾਰੇ ਆੜਤੀਏ ਹਾਜਰ ਸਨ।