Punjab Kushti / Wrestling
ਸਿਹਤ ਵਿਭਾਗ ਵੱਲੋ ਮਠਿਆਈ ਦੀਆਂ ਦੁਕਾਨਾਂ ਤੇ ਕੀਤੀ ਅਚਨਚੇਤ ਚੈਕਿੰਗ Balle Punjab

ਕੁਹਾੜਾ/ਸਾਹਨੇਵਾਲ, 26 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਸੀਨੀਅਰ ਮੈਡੀਕਲ ਅਫਸਰ ਡਾ:ਪਰਵਿੰਦਰਪਾਲ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾ:ਕੁਲਵੰਤ ਸਿੰਘ ਮੈਡੀਕਲ ਅਫਸਰ ਦੀ ਅਗਵਾਈ ’ਚ ਸਿਹਤ ਇੰਸਪੈਕਟਰਾਂ ਦਲਬੀਰ ਸਿੰਘ, ਸਤਪਾਲ ਸਿੰਘ ਅਤੇ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਜਸਵੀਰ ਸਿੰਘ ਦੀ ਟੀਮ ਨੇ ਸਾਂਝੇ ਤੋਰ ਤੇ ਤਿਉਹਾਰਾ ਦੇ ਮੌਸਮ ਨੂੰ ਮੁੱਖ ਰੱਖਦੇ ਹੌਏ ਮਠਿਆਈਆਂ ਦੀਆਂ ਦੁਕਾਨਾਂ, ਫਲਾਂ, ਸਬਜੀਆਂ, ਬਰਗਰ-ਟਿੱਕੀ, ਸਮੋਸਾ, ਜੂਸ ਆਦਿ ਦੀਆਂ ਰੇਹੜੀਆਂ ਦੀ ਅਚਨਚੇਤ ਜਾਂਚ ਕਰਕੇ ਊਣ-ਤਾਈਆਂ ਵਾਲੀਆਂ ਵਸਤੂਆਂ ਮੌਕੇ ਤੇ ਹੀ ਨਸ਼ਟ ਕਰਵਾਈਆਂ ਅਤੇ ਦੁਕਾਨਦਾਰਾਂ ਨੂੰ ਅੱਗੇ ਤੋ ਸਾਫ ਸੁਥਰੀਆਂ ਤੇ ਤਾਜੀਆਂ ਖਾਣ-ਪੀਣ ਵਾਲੀਆ ਵਸਤਾਂ ਵੇਚਣ ਤੇ ਨਕਲੀ ਰੰਗਾਂ ਤੋ ਬਣੀਆ ਮਠਿਆਈਆਂ ਨਾਂ ਵੇਚਣ ਦੀਆਂ ਹਦਾਇਤਾ ਕੀਤੀਆਂ। ਡਾਂ:ਸਿੱਧੂ ਨੇ ਕਿਹਾ ਕਿ ਇਸ ਤਰਾਂ ਦੀ ਚੈਕਿੰਗ ਭਵਿੱਖ ਵਿੱਚ ਵੀ ਜਾਰੀ ਰਹੇਗੀ।