Punjab Kushti / Wrestling
1-september-2013 ਤੱਖਰਾਂ ਦਾ ਕੁਸ਼ਤੀ-ਦੰਗਲ Balle Punjab

ਸੰਤ ਬਾਬਾ ਸੁੰਦਰ ਦਾਸ ਜੀ ਦੀ ਯਾਦ ਵਿੱਚ ਕਰਵਾਏ ਤੱਖਰਾਂ ਦੇ ਸਦੀਆਂ ਪੁਰਾਣੇ ਛਿੰਝ ਮੇਲੇ ਤੇ ਇਸ ਵਾਰ ਗੌਰਵ ਮਲਕਪੁਰ (ਊਨਾ) ਨੇ ਕਰਵਾਈ ਬੱਲੇ-ਬੱਲੇ

ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸਾਹਿਬ ਦੇ ਨੇੜੇ ਪਂੈਦੇ ਪਿੰਡ ਤੱਖਰਾਂ ਵਿਖੇ ਸੰਤ ਬਾਬਾ ਸੁੰਦਰ ਦਾਸ ਜੀ ਦੀ ਯਾਦ ਵਿਚ ਨਗਰ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 31 ਅਗਸਤ ਅਤੇ 1 ਸਤੰਬਰ, 2013 ਨੂੰ ਸੰਤ ਬਾਬਾ ਸੁੰਦਰ ਦਾਸ ਸਟੇਡੀਅਮ ਵਿਚ ਵਿਸ਼ਾਲ ਕੁਸ਼ਤੀ-ਦੰਗਲ ਕਰਵਾਈਆ ਗਿਆ। ਜਿਸ ਵਿਚ ਪਹਿਲਵਾਨ ਸ. ਗੁਰਦੀਪ ਸਿੰਘ ਦੇ ਸਹਿਯੋਗ ਨਾਲ ਬਹੁਤ ਹੀ ਵਧੀਆ ਪਹਿਲਵਾਨਾਂ ਨੇ ਹਿੱਸਾ ਲਿਆ। ਸੰਤ ਬਾਬਾ ਸੁੰਦਰ ਦਾਸ ਮੇਲਾ ਕਮੇਟੀ (ਰਜਿ:) ਦੇ ਮੈਂਬਰ ਪ੍ਰਧਾਨ ਸ. ਹਰਦੇਵ ਸਿੰਘ, ਮੀਤ-ਪ੍ਰਧਾਨ ਸ. ਅਵਤਾਰ ਸਿੰਘ ਸਿੱਧੂ, ਖਜ਼ਾਨਚੀ ਸ. ਅਵਤਾਰ ਸਿੰਘ ਤਾਰੀ (ਤੱਖਰਾਂ), ਮੀਤ-ਖਜ਼ਾਨਚੀ ਸ. ਹਰਮੋਹਣ ਸਿੰਘ, ਸਕੱਤਰ ਸ. ਬਲਵੀਰ ਸਿੰਘ, ਜਨਰਲ ਸੈਕਟਰੀ ਸ. ਹਰੀ ਸਿੰਘ ਸੂਬੇਦਾਰ, ਸ. ਹਰਦੀਪ ਸਿੰਘ ਦੀਪਾ, ਸ. ਗੁਲਜਾਰ ਸਿੰਘ, ਸ. ਬਲਦੇਵ ਸਿੰਘ, ਸ. ਹਰਪਾਲ ਸਿੰਘ, ਸ. ਸਾਧੂ ਸਿੰਘ, ਸ. ਨਰਿੰਦਰਜੀਤ ਸਿੰਘ ਰਿੰਪੀ, ਸ. ਬਾਰਾ ਸਿੰਘ, ਸ. ਹਰਦੀਪ ਸਿੰਘ ਦੀਪੀ, ਸ. ਮਨਜਿੰਦਰ ਸਿੰਘ, ਸ. ਚੈਚਲ ਸਿੰਘ ਅਤੇ ਸ. ਹਰਜਿੰਦਰ ਸਿੰਘ। ਨਗਰ ਪੰਚਾਇਤ ਦੇ ਸਰਪੰਚ ਰਾਜਵਿੰਦਰ ਕੌਰ ਪਤਨੀ ਸ. ਗੁਰਜੀਤ ਸਿੰਘ ਸੋਮ (ਖੋਖਰਾਂ), ਪੰਚ ਸ. ਰਵਿੰਦਰ ਸਿੰਘ ਲਿੱਧੜ, ਪੰਚ ਸ. ਜਗਦੀਪ ਸਿੰਘ ਹੈਪੀ, ਪੰਚ ਸ. ਲਾਲ ਸਿੰਘ, ਪੰਚ ਸ. ਮੇਜਰ ਸਿੰਘ, ਪੰਚ ਸ. ਪਲਵਿੰਦਰ ਸਿੰਘ, ਪੰਚ ਸ. ਹਰਪ੍ਰੀਤ ਸਿੰਘ ਅਤੇ ਪੰਚ ਭਜਨ ਕੌਰ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਜਮੇਰ ਸਿੰਘ, ਮੀਤ-ਪ੍ਰਧਾਨ ਸ. ਜਗਦੇਵ ਸਿੰਘ ਬਾਬਾ, ਸ. ਹਰੀ ਸਿੰਘ, ਸ. ਭੀਮ ਸਿੰਘ ਅਤੇ ਸ. ਕਰਨੈਲ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਏ ਗਰੇਡ ਦੀਆਂ ਕੁਸ਼ਤੀਆਂ ਵਿਚ ਉਦਮ ਵਾਰਨ ਨੇ ਅੰਮ੍ਰਿਤਪਾਲ ਘਗਰਾਣਾ ਨੂੰ, ਲੱਕੀ ਬੁੱਗਾ ਨੇ ਵਿਵੇਕ ਹਰਿਆਣਾ ਨੂੰ, ਢਿੱਲੋਂ ਬਲੀਏਵਾਲ ਨੇ ਗਿੰਦਾ ਪਟਿਆਲਾ ਨੂੰ, ਹਰਵਿੰਦਰ ਬਿਜਲੀਪੁਰ ਨੇ ਢਿਮਣ ਫਜਖੜ ਨੂੰ, ਫਜਾਨ ਖੰਨਾ ਨੇ ਗਾਮਾ ਚਮਕੌਰ ਸਾਹਿਬ ਨੂੰ, ਰਵੀ ਆਲਮਗੀਰ ਨੇ ਸਤਵੀਰ ਹਰਿਆਣਾ ਨੂੰ, ਜੀਤਾ ਮਲਕਪੁਰ ਨੇ ਗੇਰ ਖੰਨਾ ਨੂੰ, ਅੰਜੂ ਰੌਣੀ ਨੇ ਰਾਜੂ ਆਲਮਗੀਰ ਨੂੰ, ਹਰਮਨ ਆਲਮਗੀਰ (ਛੋਟਾ) ਨੇ ਗੁਰਦਰਸ਼ਨ ਅਜਨੌਦਾ ਨੂੰ ਅਤੇ ਹਰਪ੍ਰੀਤ ਮਲਕਪੁਰ ਨੇ ਜੱਗੀ ਢਿੱਲਵਾਂ ਨੂੰ ਚਿੱਤ ਕਰਕੇ ਕੁਸ਼ਤੀ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ ਜਦਕਿ ਚੈਨ ਰੌਣੀ ਅਤੇ ਜੋਤ ਰੁੜਕੀ, ਧਰਮਿੰਦਰ ਅਟਾਰੀ ਅਤੇ ਬਿੱਲਾ ਪਟਿਆਲਾ, ਅਸ਼ੋਕ ਦੋਰਾਹਾ ਅਤੇ ਸਾਭਾ ਘੱਗਰਸਰਾਂ, ਬਿੰਦੂ ਬੇੜਵਾਲ ਅਤੇ ਸਨੀ ਚੌਂਤਾ, ਜੀਤ ਢਿੱਲਵਾਂ ਅਤੇ ਰਾਜਾ ਕਾਈਨੌਰ, ਰਾਣਾ ਕੋਹਾਲੀ ਅਤੇ ਚੇਤੂ ਜਗਰਾਉਂ, ਤਾਬਰ ਬੇਹੜਵਾਲ ਅਤੇ ਰਮਨ ਡੂਮਛੇੜੀ, ਵਿੱਕੀ ਬੇੜਵਾਲ ਅਤੇ ਹੀਰਾ ਚਮਕੌਰ ਸਾਹਿਬ, ਆਲਮ ਲੁਧਿਆਣਾ ਅਤੇ ਅੱਮਾ ਦੋਰਾਹਾ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ।

ਸਪੈਸ਼ਲ ਕੁਸ਼ਤੀਆਂ ਵਿਚ ਮਾਨੀ ਰੌਣੀ ਅਤੇ ਰਾਜੂ ਮੁਸ਼ਕਾਬਾਦ, ਵਜਿੰਦਰ ਪਟਿਆਲਾ ਅਤੇ ਮੇਜਰ ਲੀਲ੍ਹਾ, ਹਰਮਨ ਆਲਮਗੀਰ ਅਤੇ ਭਿੰਦਰ ਸਮਾਣਾ, ਸਤਨਾਮ ਮਾਛੀਵਾੜਾ ਸਾਹਿਬ ਅਤੇ ਬੱਗਾ ਕੋਹਾਲੀ, ਕਾਕਾ ਢਿੱਲਵਾਂ ਅਤੇ ਕਾਜਾ ਡੂਮਛੇੜੀ, ਸੋਨੂੰ ਸਿਹੋੜਾ ਅਤੇ ਬੱਗਾ ਹੱਲਾ, ਰਿੰਪੀ ਰੌਣੀ ਅਤੇ ਕਾਕਾ ਸਲੋਦੀ, ਰਾਜਾ ਕਾਈਨੌਰ (ਮਹਾਦੇਵ) ਅਤੇ ਧਰਮਾ ਮਰੌੜ, ਲਾਲੀ ਕਾਈਨੌਰ ਅਤੇ ਵਿਕਾਸ ਖੰਨਾ, ਅਮਨ ਰੌਣੀ ਅਤੇ ਰਣਵੀਰ ਉਟਾਲਾਂ, ਸਾਹਿਬ ਕਾਈਨੌਰ ਅਤੇ ਦਿਲਾਬਰ, ਗੁਰਭੇਜ ਚੌਂਤਾ ਅਤੇ ਸੰਤ ਡੂਮਛੇੜੀ, ਪੂਰਨ ਕਾਈਨੌਰ ਅਤੇ ਗੁਲਾਬ ਢੱਕੀ, ਸੁੱਖਾ ਮੁਸ਼ਕਾਬਾਦ ਅਤੇ ਕਾਕਾ ਕੋਹਾਲੀ, ਗਗਨ ਇਸੜੂ ਅਤੇ ਮੋੜ ਸੰਗੋਲ, ਰਿੰਕਾ ਘੱਗਰਸਰਾਂ ਅਤੇ ਅਮਰਜੀਤ ਉੱਚਾ ਪਿੰਡ ਵਿਚਕਾਰ ਸਪੈਸ਼ਲ ਕੁਸ਼ਤੀਆਂ ਬਰਾਬਰ ਹੀ ਰਹੀਆਂ ਪਰ ਮੋਨੂੰ ਘੱਗਰਸਰਾਂ ਨੇ ਬਿੱਲਾ ਰੌਣੀ ਨੂੰ, ਗੁਰਪ੍ਰੀਤ ਆਲਮਗੀਰ ਨੇ ਮਿੰਦਰ ਕੱਚਾ ਮਾਛੀਵਾੜਾ ਨੂੰ, ਚਮਕੌਰ ਹੱਲਾ ਨੇ ਜਗਦੇਵ ਲੀਲ੍ਹਾ ਨੂੰ, ਤਵਿੰਦਰ ਢਿੱਲਵਾਂ ਨੇ ਕਾਲਾ ਉੱਚਾ ਪਿੰਡ ਨੂੰ ਅਤੇ ਰਾਜੂ ਆਲਮਗੀਰ ਨੇ ਪੰਮਾ ਜਲਾਲਾਬਾਦ ਨੂੰ ਚਿੱਤ ਕਰਕੇ ਤੱਖਰਾਂ ਦੇ ਇਸ ਕੁਸ਼ਤੀ-ਦੰਗਲ ਦੀਆਂ ਸਪੈਸ਼ਲ ਕੁਸ਼ਤੀਆਂ ਵਿਚ ਜਿੱਤ ਪ੍ਰਾਪਤ ਕੀਤੀ।
ਇਸ ਕੁਸ਼ਤੀ-ਦੰਗਲ ਵਿਚ ਪੀ.ਏ.ਸੀ. ਮੈਂਬਰ ਸ. ਕ੍ਰਿਪਾਲ ਸਿੰਘ ਖੀਰਨੀਆਂ, ਐਮ.ਐਲ.ਏ. ਹਲਕਾ ਸਮਰਾਲਾ ਸ. ਸਰਨਜੀਤ ਸਿੰਘ ਢਿੱਲੋਂ, ਸਾਬਕਾ ਐਮ.ਐਲ.ਏ. ਹਲਕਾ ਸਮਰਾਲਾ ਸ. ਜਗਜੀਵਨ ਸਿੰਘ ਖਿਰਨੀਆਂ, ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਭਾਰਤੀ ਕਿਸਾਨ ਯੂਨੀਅਨ ਸ. ਅਵਤਾਰ ਸਿੰਘ ਮੇਲੂ, ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਲੱਖੋਵਾਲ ਜੀ, ਹਲਕਾ ਸਾਹਨੇਵਾਲ ਦੇ ਇੰਚਾਰਜ ਸ. ਵਿਕਰਮਜੀਤ ਸਿੰਘ ਬਾਜਵਾ, ਹਲਕਾ ਸਮਰਾਲਾ ਦੇ ਐਮ.ਐਲ.ਏ ਸ. ਅਮਰੀਕ ਸਿੰਘ ਢਿੱਲੋਂ, ਸਰਕਲ ਲੁਧਿਆਣਾ ਦੇ ਪ੍ਰਧਾਨ ਸ. ਸੰਤਾ ਸਿੰਘ ਹਮੇਦਪੁਰੀ ਜੀ ਅਤੇ ਹੋਰ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਕਮੇਟੀ ਵੱਲੋਂ ਇਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਤਿੰਨ ਨੰਬਰ ਦੀ ਝੰਡੀ ਵਾਲੀ ਕੁਸ਼ਤੀ ਜਗਦੇਵ ਢਿੱਲਵਾਂ ਦੇ ਸਪੁੱਤਰ ਰਜਿੰਦਰਪਾਲ ਢਿੱਲਵਾਂ ਅਤੇ ਰਿੰਕਾ ਘੱਗਰਸਰਾਂ ਦੇ ਸ਼ਗਿਰਦ ਕਾਕਾ ਬਰਾਸ ਘੱਗਰਸਰਾਂ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਬਰਾਬਰ ਹੀ ਰਹੀ। ਫਿਰ ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਲੱਲੀਆਂ ਅਖਾੜੇ ਦਾ ਪਹਿਲਵਾਨ ਗਨੀ ਮਾਲੇਰਕੋਟਲਾ ਅਤੇ ਚਮਕੌਰ ਸਾਹਿਬ ਅਖਾੜੇ ਦਾ ਪਹਿਲਵਾਨ ਗੋਲਡੀ ਚਮਕੌਰ ਸਾਹਿਬ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਵੀ ਬਰਾਬਰ ਹੀ ਰਹੀ। ਫਿਰ ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਆਲਮਗੀਰ ਅਖਾੜੇ ਦਾ ਪਹਿਲਵਾਨ ਸਤੀਸ਼ ਆਲਮਗੀਰ ਅਤੇ ਗੌਰਵ ਮਲਕਪੁਰ (ਊਨਾ) ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ। ਪਰ ਇਸ ਕੁਸ਼ਤੀ ਦਾ ਫੈਸਲਾ ਇਕਤਾਲੀਵੇਂ ਸਕਿੰਟ ਵਿਚ ਹੀ ਹੋ ਗਿਆ ਕਿੳਂੁਕਿ ਗੌਰਵ ਊਨਾ ਨੇ ਸਤੀਸ਼ ਆਲਮਗੀਰ ਨੂੰ ਇਕਤਾਲੀਵੇਂ ਸਕਿੰਟ ਵਿਚ ਹੀ ਚਿੱਤ ਕਰ ਕੇ ਤੱਖਰਾਂ ਦੇ ਇਸ ਕੁਸ਼ਤੀ-ਦੰਗਲ ਦੀ ਇਕ ਨੰਬਰ ਦੀ ਵੱਡੀ ਝੰਡੀ ਦਾ ਹੱਕਦਾਰ ਬਣਿਆ ਅਤੇ ਪੂਰੀ ਬੱਲੇ-ਬੱਲੇ ਕਰਵਾਈ। ਇਹ ਤੱਖਰਾਂ ਦਾ ਕੁਸ਼ਤੀ-ਦੰਗਲ ਸਦੀਆਂ ਪੁਰਾਣਾ ਹੈ। ਪਹਿਲਾਂ ਸੰਤ ਬਾਬਾ ਸੁੰਦਰ ਦਾਸ ਜੀ ਇਹ ਕੁਸ਼ਤੀ-ਦੰਗਲ ਤੱਖਰਾਂ ਪਿੰਡ ਵਿਚ ਆਪ ਕਰਵਾਉਦੇਂ ਸਨ। ਫਿਰ ਇਸ ਕੁਸ਼ਤੀ-ਦੰਗਲ ਨੂੰ ਅੱਗੇ ਦੀ ਅੱਗੇ ਪਿੰਡ ਵਾਸਿਆਂ ਦੇ ਸਹਿਯੋਗ ਨਾਲ ਅਤੇ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਇਹ ਕੁਸ਼ਤੀ-ਦੰਗਲ ਹਰੇਕ ਸਾਲ ਹੀ ਕਰਵਾਇਆ ਜਾਂਦਾ ਹੈ।
ਇਸ ਕੁਸ਼ਤੀ-ਦੰਗਲ ਦੀ ਕੁਮੈਂਟਰੀ ਬੈਂਕ ਮੈਨੇਜਰ ਬਲਵੀਰ ਸਿੰਘ ਤੱਖਰਾਂ ਨੇ ਕੀਤੀ। ਪਹਿਲਵਾਨ ਗੁਰਦੀਪ ਸਿੰਘ ਤੱਖਰਾਂ ਅਤੇ ਪਹਿਲਵਾਨ ਦੀਪਾ ਕਾਈਨੌਰ ਨੇ ਜੋੜੇ ਮਿਲਾਏ ਅਤੇ ਗੁਲਜਾਰ ਸਿੰਘ, ਹਰਪਾਲ ਸਿੰਘ, ਹਰਦੀਪ ਸਿੰਘ ਦੀਪਾ, ਬਿੱਟੂ ਅਤੇ ਜਿੰਦਰ ਸਿੰਘ ਨੇ ਰੈਫਰੀ ਦੀ ਡਿਊਟੀ ਨਿਭਾਈ। ਸੰਤ ਬਾਬਾ ਸੁੰਦਰ ਦਾਸ ਦੰਗਲ ਕਮੇਟੀ ਅਤੇ ਨਗਰ ਪੰਚਾਇਤ ਵੱਲੋਂ ਆਏ ਹੋਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਪੱਤਰਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਕੁਸ਼ਤੀ-ਦੰਗਲ ਚੋਟੀ ਦੇ ਦੰਗਲਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਕਿਉਂਕਿ ਇਸ ਕੁਸ਼ਤੀ-ਦੰਗਲ ਵਿਚ ਬਹੁਤ ਸਾਰੇ ਇਨਾਮ ਜਿਵੇਂ ਮੋਟਰ ਸਾਈਕਲ, ਸੋਨੇ ਦੇ ਕੜੇ, ਸੋਨੇ ਦੀਆਂ ਮੁੰਦੀਆਂ, ਝੋਟੀਆਂ ਅਤੇ ਨਕਦ ਇਨਾਮ ਦਿੱਤਾ ਜਾਂਦਾ ਹੈ ਅਤੇ ਦਰਸ਼ਕਾਂ ਦਾ ਵੀ ਭਾਰੀ ਇਕੱਠ ਹੁੰਦਾ ਹੈ। ਇਹ ਕੁਸ਼ਤੀ-ਦੰਗਲ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ, ਇਸ ਲਈ ਸਾਰੀ ਹੀ ਨਗਰ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਦੰਗਲ ਕਮੇਟੀ ਵਧਾਈ ਦੇ ਪਾਤਰ ਹਨ।