Punjab Kushti / Wrestling
ਅਕਾਲੀ ਭਾਜਪਾ ਸਰਕਾਰ ਦੀ ਆਪਣੇ ਵਿੱਚ ਸੁਧਾਰ ਲਿਆਉਣ ਦੀ ਥਾਂ ਕੇਦਰ ਸਰਕਾਰ ਨੂੰ ਪੈਸੇ ਲੈਕੇ ਵੀ ਭੰਡਣਾਂ ਪੁਰਾਣੀ ਆਦਤ: ਬ Balle Punjab

ਕੁਹਾੜਾ/ ਸਾਹਨੇਵਾਲ, 27 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਦੀ ਸੱਤਾਧਾਰੀ ਅਕਾਲੀ ਭਾਜਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਕਰਮ ਸਿੰਘ ਬਾਜਵਾ ਪਾ ਸਰਕਾਰ ਦੀ ਆਪਣੇ ਵਿੱਚ ਸੁਧਾਰ ਲਿਆਉਣ ਦੀ ਥਾਂ ਕੇਦਰ ਸਰਕਾਰ ਨੂੰ ਪੈਸੇ ਲੈਕੇ ਵੀ ਭੰਡਣਾਂ ਪੁਰਾਣੀ ਆਦਤ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨ: ਸੱਕਤਰ ਹਲਕਾ ਸਾਹਨੇਵਾਲ ਦੇ ਇੰਚ: ਸ: ਵਿਕਰਮ ਸਿੰਘ ਬਾਜਵਾ ਨੇ ਪਿੰਡ ਨੰਦਪੁਰ ਵਿੱਖੇ ਸੀਨੀਅਰ ਕਾਂਗਰਸੀ ਆਗੂ ਸਰਬਜੀਤ ਭਾਟੀਆ ਦੇ ਨਿਵਾਸ ਸਥਾਨ ਉਪੱਰ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ । ਉਹਨਾਂ ਕਿਹਾ ਕਿ ਹਰ ਕੰਮ ਜੇਕਰ ਕੇਦਰ ਸਰਕਾਰ ਨੇ ਹੀ ਕਰਨਾਂ ਹੈ ਤਾਂ ਬਾਦਲ ਸਰਕਾਰ ਸੱਤਾ ਤੋ ਲਾਂਬੇ ਹੋ ਜਾਵੇ ਕਿ ਸੂੱਬਾ ਸਰਕਾਰ ਦਾ ਕੰਮ ਸਿਰਫ ਜਨਤਾਂ ਤੇ ਟੈਕਸ ਲਗਾਉਣ ਅਤੇ ਸੱਤਧਾਰੀ ਆਗੂਆਂ ਦਾ ਆਪਣੀਆਂ ਤਿਜੋਰੀਆਂ ਭਰਨੀਆਂ ਹੀ ਹੁੰਦਾ ਹੈ । ਸ: ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਕਿਸਾਨ ਹਿਤੈਸ਼ੀ ਫੈਸਲੇ ਕੀਤੇ ਹਨ ਹੁਣ ਵੀ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ ਕੇਦਰ ਵੱਲੋ ਕਿਸਾਨਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਉਸੇ ਤਹਿਤ ਹੀ ਕੇਦਰ ਤੋ ਜਿਹੜੇ ਕਿਸਾਨਾਂ ਦੀ ਫਸਲ ਖ਼ਰਾਬ ਹੋਈ ਹੈ ਉਸਦੀ ਜਾਂਚ ਲਈ ਟੀਮ ਭੇਜੀ ਗਈ ਹੈ ਕੇਦਰ ਵੱਲੋ ਕਿਸਾਨਾਂ ਨੂੰ ਬਣਦਾ ਹਕ ਵੀ ਦਿੱਤਾ ਜਾਵੇਗਾ । ਪਰ ਸੂੱਬਾ ਸਰਕਾਰ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦੀ ਫਸਲ ਚੁੱਕਣ ਦੀ ਬਜਾਏ ਮਗਰਮੱਛ ਦੇ ਹਝੂੰ ਵਹਾ ਰਹੀ ਹੈ ਕਿਉ ਕਿ ਪੰਜਾਬ ਦੀਆਂ ਏਜੰਸੀਆਂ ਖਾਲੀ ਖਜਾਨਾਂ ਹੋਣ ਕਾਰਨ ਆਪਣੇ ਹੱਥ ਖ੍ਹੜੇ ਕਰ ਚੁੱਕੀਆਂ ਹਨ ਅਤੇ ਕੁੱਝ ਸ਼ੈਲਰ ਮਾਲਕਾਂ ਨੂੰ ਸੂੱਬਾ ਸਰਕਾਰ ਨੇ ਕਿਸਾਨਾਂ ਨੂੰ ਲੁੱਟਣ ਦਾ ਲਾਇਸੰਸ ਦੇ ਰਖਿਆ ਹੈ ਜੋ ਸਰਕਾਰੀ ਸ਼ਹਿ ਤੇ ਕਿਸਾਨਾਂ ਦੀ ਪ੍ਰਤੀ 1ਸੋ ਤੋ 3ਸੋ ਰੁਪੱਏ ਤਕ ਲੁੱਟ ਕਰ ਰਹੇ ਹਨ ਸ: ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਦੀ ਭਲਾਈ ਦੇ ਲਈ ਹਰ ਵਰਗ ਨੂੰ ਆਪਸੀ ਗਿਲ੍ਹੇ ਸ਼ਿਕਵੇ ਭੁਲਾਕੇ ਕਾਂਗਰਸ ਪਾਰਟੀ ਦੀ ਅਗਵਾਈ ਵਿੱਚ ਇਕ ਪਲੇਟ ਫਾਰਮ ਉਪੱਰ ਇਕੱਠੇ ਹੋਣਾਂ ਪਵੇਗਾ ਤਾਂ ਜੋ ਇਸ ਤਾਨਾਸ਼ਾਹੀ ਸਰਕਾਰ ਨੂੰ ਸੱਤਾ ਤੋ ਲਾਂਬੇ ਕਰਕੇ ਪੰਜਾਬ ਦੀ ਭਲਾਈ ਵਾਰੇ ਕੋਈ ਠੋਸ ਕਦਮ ਪੁਟਿਆ ਜਾ ਸਕੇ । ਇਸ ਮੋਕੇ ਉਹਨਾਂ ਦੇ ਨਾਲ ਹੋਰਨਾਂ ਤੋ ਇਲਾਵਾ ਸਮਸ਼ੇਰ ਸਿੰਘ ਸ਼ੇਰੀ ਸਾਬਕਾ ਵਾਈਸ ਪ੍ਰਧਾਨ ਯੂਥ ਕਾਂਗਰਸ ਲੁਧਿਆਣਾ ਦਿਹਾਤੀ , ਊਦੇਰਾਜ ਸਿੰਘ ਗਿੱਲ, ਏ ਬੀ ਬਰਾੜ, ਸੁਰਜੀਤ ਸਿੰਘ ਸੀਤਾ, ਤਾਜਪਰਮਿੰਦਰ ਸੋਨੂੰ, ਬੀਟਾ ਸਰਪੰਚ , ਪੱਪੀ ਸਾਹਨੇਵਾਲ ਆਦਿ ਹਾਜਰ ਸਨ ।