Punjab Kushti / Wrestling
ਬਾਦਲ ਪਰਿਵਾਰ ਆਪਣੀ ਤਜੌਰੀ ਵਿੱਚੋ ਹਲਕਾ ਸਾਹਨੇਵਾਲ ਵਿੱਚ 5 ਸੋ ਸਾਈਕਲ ਵੰਡੇ ਮੈ 1 ਹਜਾਰ ਵੰਡ ਦਿਆਗਾਂ : ਕਾਸਾਬਾਦ Balle Punjab

ਕੁਹਾੜਾ/ ਸਾਹਨੇਵਾਲ, 27 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਖ਼ਜਾਨੇ ਦੇ ਪੈਸੇ ਵਰਤਕੇ ਦਾਨੀਪੱਤਰਕਾਰਾਂ ਨਾਲ ਗਲਬਾਤ ਕਰਦੇ ਉਘੇ ਸਮਾਜ ਸੇਵਕ ਇੰਦਰਜੀਤ ਸਿੰਘਘ ਕਾਸਾਬਾਦ ਅਤੇ ਉਹਨਾਂ ਦੇ ਸਾਥੀ । ਬਣਨ ਦੀ ਬਜਾਏ ਆਪਣੀ ਕਮਾਈ ਵਿੱਚੋ ਜੇਕਰ ਵਿਧਾਨ ਸਭਾ ਹਲਕਾ ਸਾਹਨੇਵਾਲ ਦੀਆਂ ਲੋੜਵੰਦ ਲੜਕੀਆਂ ਨੂੰ 5 ਸੋ ਸਾਈਕਲ ਦੇਣਗੇ ਤਾਂ ਮੈ ਆਪਣੀ ਨੇਕ ਕਮਾਈ ਵਿੱਚੋ ਹਲਕੇ ਦੀਆਂ 1 ਹਜਾਰ ਲੜਕੀਆਂ ਨੂੰ ਸਾਈਕਲ ਦੇਵਾਂਗਾ ਇਹ ਐਲਾਨ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਤੋ ਅਜਾਦ ਚੋਣ ਲ੍ਹੜੇ ਉਘੇ ਸਮਾਜ ਸੇਵਕ ਇੰਦਰਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ । ਉਹਨਾਂ ਕਿਹਾ ਕਿ ਪੰਜਾਬ ਦੇ ਸੱਤਾਧਾਰੀ ਬਾਦਲ ਪਰਿਵਾਰ ਨੇ ਦੋ ਦਰਜਨ ਤੋ ਵੱਧ ਮੰਤਰਾਲਿਆਂ ਤੇ ਕਬਜਾ ਕਰਨ ਦੇ ਨਾਲ ਨਾਲ ਰੇਤਾ, ਸ਼ਰਾਬ ਅਤੇ ਟਰਾਂਸਪੋਰਟ ਤੇ ਕਬਜਾ ਕਰਕੇ ਮੋਟੀ ਕਮਾਈ ਕੀਤੀ ਹੈ । ਹੁਣ ਜੇਕਰ ਇਹ ਪਰਿਵਾਰ ਪੰਜਾਬ ਦੇ ਖਜਾਨੇ ਦੀ ਲੁੱਟੀ ਰਕਮ ਵਿੱਚੋ ਦਸਵੰਧ ਵੀ ਕੱਢ ਦੇਣ ਤਾਂ ਵੀ ਪੰਜਾਬ ਦੀਆਂ ਹਜਾਰਾਂ ਲੋੜਵੰਦ ਲੜਕੀਆਂ ਨੂੰ ਆਪਣੀ ਨੀਜੀ ਤਜੋਰੀ ਵਿੱਚੋ ਸਾਈਕਲ ਵੰਡ ਸਕਦੇ ਹਨ ਤਾਂ ਜਾਕੇ ਇਹ ਦਾਨੀ ਆਖ਼ਵਾ ਸਕਦੇ ਹਨ ਲੋਕਾਂ ਨੂੰ ਤਜੋਰੀ ਵਿੱਚੋ ਪੈਸੇ ਕੱਢਕੇ ਲੋਕਾਂ ਵਿੱਚ ਵੰਡਣ ਦੇ ਨਾਲ ਇਹ ਲੋਕ ਦਾਨੀ ਨਹੀ ਬਣ ਸਕਦੇ । ਸ: ਕਾਸਾਬਾਦ ਨੇ ਅੱਗੇ ਕਿਹਾ ਕਿ ਉਹਨਾਂ ਦਾ ਮਕਸਦ ਸਿਆਸਤ ਨਹੀ ਸਗੋ ਲੋਕ ਸੇਵਾ ਹੈ ਜਦਕਿ ਬਾਦਲ ਪਰਿਵਾਰ ਹਮੇਸ਼ਾ ਸਿਆਸਤ ਨੂੰ ਮੁੱਖ ਰੱਖਦਾ ਹੈ ਜਦੋ ਵੀ ਕੋਈ ਵੋਟਾਂ ਨਜਦੀਕ ਆਉਦੀਆਂ ਹਨ ਤਾਂ ਇਹ ਲੋਕਾਂ ਨੂੰ ਲੋਕ ਸੇਵਾ ਅਤੇ ਸੰਗਤ ਦਰਸ਼ਨ ਨਜਦੀਕ ਆ ਜਾਂਦੇ ਹਨ । ਸ: ਕਾਸਾਬਾਦ ਨੇ ਅੱਗੇ ਕਿਹਾ ਕਿ ਉਹ ਗਰੀਬ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਦੇ ਖਿਲਾਫ ਨਹੀ ਹਨ ਪਰ ਇਹ ਲੋਕ ਗਰੀਬਾਂ ਦੇ ਨਾਮ ਤੇ ਆਪ ਵੱਧ ਪੈਸਾ ਆਪ ਲੁੱਟ ਲੈਦੇ ਹਨ ਜਦਕਿ ਗਰੀਬਾਂ ਦਾ ਸਿਰਫ ਸੋਸ਼ਣ ਹੀ ਕਰਦੇ ਹਨ ।

ਸ: ਕਾਸਾਬਾਦ ਨੇ ਅੱਗੇ ਕਿਹਾ ਕਿ ਉਹਨਾਂ ਹਮੇਸ਼ਾ ਲੋਕਾਂ ਦੀ ਸੇਵਾ ਹੀ ਅਤੇ ਹਮੇਸ਼ਾ ਕਰਦੇ ਰਹਿਣਗੇ ਪਿਛਲੇ ਪੰਜ ਸਾਲ ਉਹਨਾਂ ਹਲਕਾ ਸਾਹਨੇਵਾਲ ਦੀ ਹਰ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਸਮਾਗਮ ਤੇ 51 ਸੋ ਰੁਪਏ ਅਤੇ ਖੇਡ ਮੇਲੇ ਤੇ 21 ਤੋ 31 ਹਜਾਰ ਰੁਪਏ ਦੇ ਕੇ ਕਰੌੜਾਂ ਰੁਪਏ ਆਪਣੀ ਨੀਜੀ ਜੇਬ ਵਿੱਚ ਲੋਕ ਸੇਵਾ ਤੇ ਖ਼ਰਚੇ ਅਤੇ ਹੁਣ ਵੀ ਹਰ ਖੇਡ ਮੇਲੇ ਤੇ 11 ਹਜਾਰ ਰੁਪਏ ਦਿੱਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਬਨੇਤੀ ਵੀ ਕੀਤੀ ਹੋਈ ਹੈ ਕਿ ਜੇਕਰ ਹਲਕੇ ਦੇ ਲੋਕ ਉਹਨਾਂ ਨੂੰ ਸਿਆਸੀ ਤਾਕਤ ਦੇਣਗੇ ਤਾਂ ਉਹ ਹਰ ਲੋੜਵੰਦ ਪਰਿਵਾਰ ਦੇ ਘਰ ਜਾ ਕਿ ਜਿਨੀਆਂ ਵੀ ਲੜਕੀਆਂ ਦੇ ਆਿਹ ਇਹਨਾਂ 5 ਸਾਲਾਂ ਵਿੱਚ ਹ੍ਯੋਣਗੇ ਉਹਨਾਂ ਨੂੰ 11-11 ਹਜਾਰ ਰੁਪਏ ਦੇ ਕੇ ਆਉਣਗੇ । ਅਤੇ ਉਹ ਮੁੜ ਬਾਦਲ ਪਰਿਵਾਰ ਨੂੰ ਚਣੌਤੀ ਦਿੰਦੇ ਹਨ ਕਿ ਜੇਕਰ ਪੰਜਾਬ ਦਾ ਸਭ ਤੋ ਅਮੀਰ ਅਤੇ ਸਿਆਸੀ ਤਾਕਤ ਵਾਲਾ ਪਰਿਵਾਰ ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ 5 ਸੋ ਸਾਈਕਲ ਦੇਵੇਗਾ ਤਾਂ ਵੁਹ 1 ਹਜਾਰ ਸਾਂਹਕਲ ਵੰਡਣਗੇ । ਇਸ ਮੋਕੇ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਹਾਜਰ ਸਨ ।