Punjab Kushti / Wrestling
ਨਾਪਤੋਲ ਵਿਭਾਗ ਦੀ ਅਣਦੇਖੀ ਕਾਰਣ ਹਲਵਾਈ ਲਾ ਰਹੇ ਨੇ ਲੋਕਾਂ ਨੂੰ ਵੱਡੇ ਪੱਧਰ ਤੇ ਚੂਨਾ Balle Punjab

ਨਾਪਤੋਲ ਵਿਭਾਗ ਦੀ ਅਣਦੇਖੀ ਕਾਰਣ ਹਲਵਾਈ ਲਾ ਰਹੇ ਨੇ ਲੋਕਾਂ ਨੂੰ ਵੱਡੇ ਪੱਧਰ ਤੇ ਚੂਨਾ


ਕੁਹਾੜਾ/ਸਾਹਨੇਵਾਲ , 2 ਨਵੰਬਰ-(ਮਹੇਸ਼ਇੰਦਰ ਸਿੰਘ ਮਾਂਗਟ)-ਇਕ ਪਾਸੇਇੱਕ ਹਲਵਾਈ ਦੀ ਦੁਕਾਨ ਤੇ ਗੱਤੇ ਦੇ ਡੱਬੇ ਸਮੇਤ ਤੋਲੀ ਜਾ ਰਹੀ ਮਠਿਆਈ ਦੀ ਤਸਵੀਰ- ਸਰਕਾਰ ਆਮ ਜਨਤਾ ਨੂੰ ਉਨਾਂ ਦੇ ਹੱਕਾ ਪ੍ਰਤੀ ਜਾਗਰੂਕ ਕਰਨ ਲਈ ਟੀ.ਵੀ.ਚੈਨਲਾਂ ਅਤੇ ਅਖਵਾਰਾਂ ਵਿੱਚ ਇਸ਼ਤਿਹਾਰਾ ਰਾਹੀ ਲੋਕਾਂ ਨੂੰ ਜਗਾਉਣ ਲਈ ਜਾਗੋ ਗਾਹਕ ਜਾਗੋ ਰਾਹੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਪਰ ਦੂਸਰੇ ਪਾਸੇ ਸਰਕਾਰੀ ਨਾਪਤੋਲ ਵਿਭਾਗ ਅਤੇ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਜਿਲਾ ਪ੍ਰਸ਼ਾਸ਼ਨ ਦੀ ਅਣਦੇਖੀ ਦੇ ਚਲਦਿਆਂ ਕੁਹਾੜਾ ਅਤੇ ਸਾਹਨੇਵਾਲ ਦੇ ਆਸ-ਪਾਸ ਦੇ ਪਿੰਡਾਂ ਵਿੱਚ ਬਹੁਤੇ ਹਲਵਾਈ ਆਮ ਜਨਤਾ ਨੂੰ ਵੱਡੇ ਪੱਧਰ ਤੇ ਆਰਥਿਕ ਚੂਨਾਂ ਲਗਾ ਰਹੇ ਹਨ ਕਿਉ ਕਿ ਇਹ ਹਲਵਾਈ ਮਹਿੰਗੇ ਭਾਅ ਦੀਆਂ ਮਠਿਆਈਆਂ ਨੂੰ ਗੱਤੇ ਦੇ ਡੱਬੇ ਸਮੇਤ ਤੋਲਕੇ ਗਾਹਕ ਨੂੰ ਚੂਨਾ ਲਗਾ ਰਹੇ ਹਨ ਜਦ ਕਿ ਅਸੂਲ ਮੁਤਾਬਕ ਹਲਵਾਈ ਗਾਹਕ ਤੋ ਡੱਬੇ ਦੇ ਪੈਸੇ ਅਲੱਗ ਵਸੂਲ ਕਰ ਸਕਦਾ ਹੈ ਪਰ ਉਸਨੂੰ ਡੱਬੇ ਦਾ ਅਲੱਗ ਵਜਨ ਦੇਣਾਂ ਹੁੰਦਾ ਹੈ ਪਰ ਇਹ ਆਮ ਦੇਖਣ ਵਿੱਚ ਆ ਰਿਹਾ ਹੈ ਕਿ ਪਿਛਲੇ ¦ਮੇ ਸਮੇ ਤੋ ਹਲਵਾਈ ਗਾਹਕਾ ਨੂੰ ਡੱਬੇ ਸਮੇਤ ਮਠਿਆਈ ਤੋਲਕੇ ਦੇ ਦਿੰਦੇ ਹਨ ਜਿਸ ਕਾਰਣ ਗਾਹਕ ਨੂੰ 5 ਅਤੇ 10 ਰੁਪਏ ਤੱਕ ਵਾਲਾ ਖਾਲੀ ਡੱਬਾ 25 ਅਤੇ 30 ਰੁਪਏ ਵਿੱਚ ਮਿਲਦਾ ਹੈ ਇਸ ਤਰਾਂ ਜਿੱਥੇ ਪਹਿਲਾਂ ਹੀ ਮਹਿੰਗਾਈ ਗਰੀਬਾ ਦਾ ਕਚੂੰਬਰ ਕੱਢ ਰਹੀ ਹੈ ਉਥੇ ਉਪਰੋ ਤਿਉਹਾਰਾ ਦਾ ਸੀਜਨ ਹੋਣ ਕਾਰਣ ਇਹ ਹਲਵਾਈ ਪ੍ਰਸ਼ਾਸ਼ਨ ਦੇ ਹੁਕਮਾਂ ਦੀਆ ਧੱਜੀਆ ਉਡਾਕੇ ਆਮ ਜਨਤਾ ਨੂੰ ਸ਼ਰੇਆਮ ਚੂਨਾ ਲਗਾ ਰਹੇ ਹਨ ਇਨਾਂ ਲੋਕਾਂ ਨੇ ਪ੍ਰਸ਼ਾਸ਼ਨ ਤੋ ਪੁਰਜੋਰ ਮੰਗ ਕਰਦਿਆ ਕਿਹਾ ਕਿ ਇਨਾਂ ਹਲਵਾਈਆਂ ਨੂੰ ਸਖਤ ਹਦਾਇਤਾ ਜਾਰੀ ਕੀਤੀਆ ਜਾਣ ਕਿ ਮਠਿਆਈ ਦਾ ਰੇਟ ਅਲੱਗ ਅਤੇ ਖਾਲੀ ਡੱਬੇ ਦਾ ਰੇਟ ਅਲੱਗ ਲਿਖਣ ਤਾਂ ਜੋ ਆਮ ਜਨਤਾ ਨੂੰ ਲੱਗ ਰਹੇ ਚੂਨੇ ਤੋ ਰਾਹਤ ਮਿਲ ਸਕੇ।