Punjab Kushti / Wrestling
ਜੀਰੀ ਦਾ ਟਰੱਕ ਪਲਟਣ ਕਾਰਨ 3 ਕਰੇਨਾਂ ਨਸ਼ਟ Balle Punjab

ਜੀਰੀ ਦਾ ਟਰੱਕ ਪਲਟਣ ਕਾਰਨ 3 ਕਰੇਨਾਂ ਨਸ਼ਟ


ਕੁਹਾੜਾ/ਸਾਹਨੇਵਾਲ , 2 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ)ਕੁਹਾੜਾ ਵਿਖੇ ਕਰੇਨਾਂ ਦੇ ਉਪਰ ਪਲਟਿਆ ਜੀਰੀ ਦੇ ਭਰੇ ਟਰੱਕ ਦੀ ਝਲਕ ਲੁਧਿਆਣਾ-ਚੰਡੀਗੜ੍ਹ ਮਾਰਗ ਤੇ ਕੁਹਾੜਾ ਚੌਕ ਦੇ ਨਜਦੀਕ ਬੀਤੀ ਰਾਤ 12 ਕੁ ਵਜੇ ਦੇ ਕਰੀਬ ਜੀਰੀ ਦਾ ਭਰਿਆ ਟਰੱਕ ਐਚ ਆਰ 38 ਬੀ 5347 ਜੋ ਲੁਧਿਆਣਾ ਵੱਲੋਂ ਆ ਰਿਹਾ ਸੀ ਕਿ ਤਿੰਨ ਖੜ੍ਹੀਆਂ ਹਾਈਡਰਾ ਕਰੇਨਾਂ ਤੇ ਜਾ ਪਲਟਿਆ। ਇਹ ਤਿੰਨ ਕਰੇਨਾਂ ਪ੍ਰਕਾਸ਼ ਚੰਦ ਪੁੱਤਰ ਕੁਲਵੰਤ ਰਾਏ ਪਿੰਡ ਭੈਰੋਮੁੰਨਾਂ ਦੀਆਂ ਸਨ। ਪ੍ਰਕਾਸ ਚੰਦ ਨੇ ਦੱਸਿਆ ਕਿ 2 ਕਰੇਨਾਂ ਤਾਂ ਬਿਲਕੁਲ ਨਸ਼ਟ ਹੋ ਗਈਆਂ ਜਦ ਕਿ ਤੀਜੀ ਕਰੇਨ 25 ਫੀਸਦੀ ਖਤਮ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਨਾਲ ਉਸ ਦਾ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਬਾਰੇ ਪ੍ਰਕਾਸ ਚੰਦ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਪੁਲੀਸ ਨੇ ਟਰੱਕ ਤੇ ਟਰੱਕ ਚਾਲਕ ਸੇਵਾ ਸਿੰਘ ਵਾਸੀ ਫਾਜਲਿਕਾ ਨੂੰ ਆਪਣੇ ਕਬਜੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।