Punjab Kushti / Wrestling
ਖਾਨਪੁਰ ਬੇਟ ਵਿਖੇ ਕਾਂਗਰਸ ਕਮੇਟੀ ਦੀ ਬਲਾਕ ਪੱਧਰੀ ਮੀਟਿੰਗ ਕੀਤੀ ਗਈ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਕਾਰਨ ਲੋਕ ਤੰਤ Balle Punjab

ਖਾਨਪੁਰ ਬੇਟ ਵਿਖੇ ਕਾਂਗਰਸ ਕਮੇਟੀ ਦੀ ਬਲਾਕ ਪੱਧਰੀ ਮੀਟਿੰਗ ਕੀਤੀ ਗਈ
ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਕਾਰਨ ਲੋਕ ਤੰਤਰ ਦਾ ਘਾਣ

 

ਕੁਹਾੜਾ/ਸਾਹਨੇਵਾਲ , 2 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ ) ਪੰਜਾਬ ਪ੍ਰਦੇਸ਼ ਕਾਂਗਰਸਮੀਟਿਗ ਦੌਰਾਨ ਮਲਕੀਤ ਸਿੰਘ ਦਾਖਾ ਸੰਬੋਧਨ ਕਰਦੇ ਹੋਏ ਤੇ ਬੈਠੇ ਪ੍ਰਧਾਨ ਜਸਪਾਲ ਸਿਘ ਗਾਹੀ ਭੈਣੀ ਅਤੇ ਹੋਰ। ਦੇ ਕੌਮੀ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਪੱਧਰੀ ਤੇ ਬਲਾਕ ਪੱਧਰ ਦੀਆਂ ਜੋ ਲੜੀਵਾਰ ਮੀਟਿਗਾਂ ਸੁਰੂ ਕੀਤੀਆਂ ਗਈਆਂ ਹਨ, ਉਸ ਲੜੀ ਤਹਿਤ ਲੁਧਿਆਣਾ ਬਲਾਕ-2 ਕਾਂਗਰਸ ਕਮੇਟੀ ਵੱਲੋਂ ਬਲਾਕ ਪੱਧਰੀ ਮੀਟਿੰਗ ਪਿੰਡ ਖਾਨਪੁਰ ਬੇਟ ਵਿਖੇ ਪ੍ਰਧਾਨ ਜਸਪਾਲ ਸਿੰਘ ਗਾਹੀ ਭੈਣੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮਲਕੀਤ ਸਿੰਘ ਦਾਖਾ ਜ਼ਿਲਾ ਪ੍ਰਧਾਨ ਕਾਂਗਰਸ ਲੁਧਿਆਣਾ ਦਿਹਾਤੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਮਲਕੀਤ ਸਿੰਘ ਦਾਖਾ ਜ਼ਿਲਾ ਪ੍ਰਧਾਨ ਕਾਂਗਰਸ ਲੁਧਿਆਣਾ ਦਿਹਾਤੀ ਨੇ ਰੱਖੀ ਇਸ ਵਿਸ਼ਾਲ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਕਾਂਗਰਸੀ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਵਾ ਕੇ ਉਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।ਹਲਕਾ ਸਾਹਨੇਵਾਲ ’ਚ ਝੂਠੇ ਪਰਚਿਆਂ ਦੀ ਭਰਮਾਰ ਹੈ, ਜਿਸ ਨਾਲ ਲੋਕ ਰਾਜ ਦਾ ਕਤਲ ਹੋ ਰਿਹਾ ਹੈ।ਉਨਾਂ ਕਿਹਾ ਕਿ ਮੌਜੂਦਾ ਸਰਕਾਰ ਦਾ ਇਹ ਰਾਜ ਔਰੰਗਜੇਬ ਦੇ ਰਾਜ ਤੋਂ ਘੱਟ ਨਹੀ, ਕਿਉਕਿ ਜੋ ਵੀ ਬੰਦਾ ਕਾਂਗਰਸ ਪਾਰਟੀ ਨਾਲ ਤਲਕ ਰੱਖਦਾ ਹੈ, ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ।ਅੱਗੇ ਉਨਾ ਦੱਸਿਆ ਕਿ ਪਿਛਲੇ ਸਮੇਂ ’ਚ ਜੋ ਵੀ ਕਣਕ ਅਤੇ ਝੋਨੇ ਦਾ ਭਾਅ ਵਧਿਆ ਉਹ ਸਿਰਫ ਕਾਂਗਰਸ ਪਾਰਟੀ ਦੇ ਰਾਜ ਵਿੱਚ ਹੀ ਵਧਿਆ।ਉਨਾ ਮੀਟਿੰਗ ਦੌਰਾਨ ਹੋਏ ਇਕੱਠੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਚੱਲ ਰਹੀਆਂ ਹੋਰ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ।ਇਸ ਮੀਟਿੰਗ ’ਚ ਬਲਾਕ ਪ੍ਰਧਾਨ ਜਸਪਾਲ ਸਿੰਘ ਗਾਹੀ ਭੈਣੀ ਨੇ ਬੋਲਦਿਆਂ ਕਿਹਾ ਕਿ ਕਿਸਾਨ ਹਿਤੈਸੀ ਕਹਾਉਣ ਵਾਲੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਅਤੇ ਝੋਨੇ ਨੂੰ ਮੰਡੀਆਂ ਵਿੱਚ ਰੋਲਿਆ।ਸ਼ਕਤੀ ਅਨੰਦ ਉ¤ਪ ਪ੍ਰਧਾਨ ਜ਼ਿਲਾ ਕਾਂਗਰਸ ਲੁਧਿਆਣਾ ਨੇ ਵੀ ਇਸ ਮੀਟਿੰਗ ਨੂੰ ਸੰਬੋਧਨ ਕੀਤਾ।ਇਸ ਮੌਕੇ ਬਿੱਟੂ ਸਰਪੰਚ ਖਾਨਪੁਰ ਬੇਟ, ਰਾਮਨਾਥ ਸਾਹਨੇਵਾਲ, ਸ਼ਕਤੀ ਅਨੰਦ, ਕੁਲਵਿੰਦਰ ਸਿੰਘ ਮਾਣੇਵਾਲ, ਹਰਬਿਲਾਸ ਮੰਗਲੀ, ਬਲਕਾਰ ਸਿੰਘ ਰਾਜਪੂਤ, ਕਮਲਜੀਤ ਸਿੰਘ ਬਲੀਏਵਾਲ ਜ਼ਿਲਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਬਲੀਏਵਾਲ, ਮਨਜੀਤ ਸਿੰਘ, ਰਾਮ ਕ੍ਰਿਸ਼ਨ, ਰਣਜੀਤ ਸਿੰਘ ਸਾਹਨੇਵਾਲ, ਸੋਹਣ ਲਾਲ ਬੋੜੇ, ਰਾਮ ਆਸਰਾ, ਅਸੋਕ ਕੁਮਾਰ, ਨਿਰਮਲ ਸਿੰਘ, ਹੰਸ ਰਾਜ, ਲਖਵੀਰ ਦਾਸ, ਜਸਪਾਲ ਮਾਛੀਆਂ, ਕੁਲਵੰਤ ਸਿੰਘ ਜੀਵਨਪੁਰ, ਮੋਹਣ ਸਿੰਘ ਝੂੰਗੀਆਂ, ਕਰਨੈਲ ਸਿੰਘ, ਗਰੀਬ ਸਿੰਘ, ਪ੍ਰਵੀਨ ਕੁਮਾਰ ਦੁਆਬਾ ਭੈਣੀ ਆਦਿ ਹਾਜ਼ਰ ਸਨ।


ਫਹੋਟੋ ਡਲਿੲ ਨੋ ਖੋਹੳਰੳ_ੰੳਨਗੳਟ 2-3
ਕੈਂਪਸ਼ਨ- ਮੀਟਿਗ ਦੌਰਾਨ ਮਲਕੀਤ ਸਿੰਘ ਦਾਖਾ ਸੰਬੋਧਨ ਕਰਦੇ ਹੋਏ ਤੇ ਬੈਠੇ ਪ੍ਰਧਾਨ ਜਸਪਾਲ ਸਿਘ ਗਾਹੀ ਭੈਣੀ ਅਤੇ ਹੋਰ।