Punjab Kushti / Wrestling
ਸਹਿਕਾਰੀ ਸਭਾ ਕਟਾਣੀ ਕਲਾਂ ’ਤੇ ਅਕਾਲੀ ਦਲ ਦਾ ਕਬਜ਼ਾ (ਬਲਵੀਰ ਸਿੰਘ ਸਭਾ ਦੇ ਪ੍ਰਧਾਨ ਬਣੇ) Balle Punjab

ਸਹਿਕਾਰੀ ਸਭਾ ਕਟਾਣੀ ਕਲਾਂ ’ਤੇ ਅਕਾਲੀ ਦਲ ਦਾ ਕਬਜ਼ਾ
(ਬਲਵੀਰ ਸਿੰਘ ਸਭਾ ਦੇ ਪ੍ਰਧਾਨ ਬਣੇ)


ਸਾਹਨੇਵਾਲ 5 ਨਵੰਬਰ (ਮਾਂਗਟ) ਦੀ ਕਟਾਣੀ ਕਲਾਂ ਖਾਲਸਾਦੀ ਕਟਾਣੀ ਕਲਾਂ ਖਾਲਸਾ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਕਟਾਣੀ ਕਲਾਂ ਦੇ ਨਵੇਂੰ ਚੁਣੇ ਗਏ ਪ੍ਰਧਾਨ ਬਲਵੀਰ ਸਿੰਘ ਆਪਣੇ ਸਾਥੀਆਂ ਨਾਲ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਕਟਾਣੀ ਕਲਾਂ ਦੇ ਅਹੁਦੇਦਾਰਾਂ ਦੀ ਚੋਣ ਸ. ਸਤਪਾਲ ਸਿੰਘ ਕਟਾਣੀ ਕਲਾਂ ਡਾਇਰੈਕਟਰ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੀ ਦੇਖ ਰੇਖ ਹੇਠ ਹੋਈ। ਇਸ ਵਾਰ ਹੋਈ ਚੋਣ ’ਚ ਬਲਵੀਰ ਸਿੰਘ ਪ੍ਰਧਾਨ, ਮਨਜੀਤ ਸਿੰਘ ਜੀਤੀ ਸੀਨੀਅਰ ਮੀਤ ਪ੍ਰਧਾਨ ਤੇ ਪਰਪ੍ਰੀਤ ਸਿੰਘ ਬਿੱਟਾ ਮੀਤ ਪ੍ਰਧਾਨ ਚੁਣੇ ਗਏ। ਕਟਾਣੀ ਕਲਾਂ ਤੇ ਕਟਾਣੀ ਖੁਰਦ ਦੋਹਾਂ ਪਿੰਡਾਂ ਦੀ ਸਹਿਕਾਰੀ ਸਭਾ ਦੀ ਚੋਣ ਪਿਛੋ ਸ. ਨਿਸ਼ਾਨ ਸਿੰਘ ਤੇ ਸੁਖਮਿੰਦਰ ਸਿੰਘ ਕਮੇਟੀ ਮੈਂਬਰ ਚੁਣੇ ਗਏ। ਇਹ ਚੋਣ ਸਭਾ ਦੇ ਸਕੱਤਰ ਜਸਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਹੋਈ। ਇਸ ਸਮੇਂ ਗੁਰਦਿਆਲ ਸਿੰਘ, ਤੇਜਾ ਸਿੰਘ, ਤਰਸ਼ਪਾਲ ਸਿੰਘ ਸਰਪੰਚ ਕਟਾਣੀ ਖੁਰਦ, ਬਿੱਕਰ ਸਿੰਘ ਨੰਬਰਦਾਰ, ਅਮਰਦੀਪ ਸਿੰਘ ਟਿਵਾਣਾ, ਗੁਰਚਰਨ ਸਿੰਘ ਨੰਬਰਦਾਰ, ਬਾਬਾ ਜਸਪਾਲ ਸਿੰਘ, ਸੁਖਦੇਵ ਸਿੰਘ ਪ੍ਰਧਾਨ, ਰਣਧੀਰ ਸਿੰਘ, ਬੰਤ ਸਿੰਘ, ਕੁਲਵਿੰਦਰ ਸਿੰਘ, ਰਵਿੰਦਰ ਸਿੰਘ ਤੇ ਦਲਵੀਰ ਸਿੰਘ ਆਦਿ ਹਾਜ਼ਰ ਸਨ।