Punjab Kushti / Wrestling
ਫਿਲਮ ਮਹਾਂ ਨਗਰੀ ਮੁੰਬਈ ਦੇ ਸੁਪਰ ਸਟਾਰ ਧਰਮਿੰਦਰ ਦਿਉਲ ਅਚਾਨਕ ਸਾਹਨੇਵਾਲ ਪਹੁੰਚੇ ਢਿੱਲੋਂ ਵੱਲੋਂ ਧਰਮਿੰਦਰ ਦੇ ਪਿ Balle Punjab

ਫਿਲਮ ਮਹਾਂ ਨਗਰੀ ਮੁੰਬਈ ਦੇ ਸੁਪਰ ਸਟਾਰ ਧਰਮਿੰਦਰ ਦਿਉਲ ਅਚਾਨਕ ਸਾਹਨੇਵਾਲ ਪਹੁੰਚੇ
ਢਿੱਲੋਂ ਵੱਲੋਂ ਧਰਮਿੰਦਰ ਦੇ ਪਿਤਾ ਚੋਧਰੀ ਕੇਵਲ ਕ੍ਰਿਸ਼ਨ ਦੀ ਯਾਦਗਰ ਬਣਾਉਣ ਲਈ 5 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ
ਧਰਮਿੰਦਰ ਦਿਉਲ ਦਾ ਮੰਤਰੀ ਢਿੱਲੋ ਨੇ ਕੀਤਾ ਸਨਮਾਨਿਤ

 


ਕੁਹਾੜਾ-ਸਾਹਨੇਵਾਲ ,5 ਨਵੰਬਰ-(ਮਹੇਸ਼ਇੰਦਰ ਸਿੰਘ ਮਾਂਗਟ)-ਪੰਜਾਬ ਦੇ ਸਾਹਨੇਵਾਲ ਵਿਖੇ ਧਰਮਿੰਦਰ ਦਿਉਲ ਦਾ ਸਨਮਾਨਿਤ ਕਰਦੇ ਹੋਏ ਮੰਤਰੀ ਢਿੱਲੋ ਤੇ ਹੋਰਨਾਂ ਦੀ ਤਸਵੀਰ ਜੰਮਪਲ ਅਤੇ ਫਿਲਮ ਮਹਾਂ ਨਗਰੀ ਮੁੰਬਈ ਦੇ ਸੁਪਰ ਸਟਾਰ ਧਰਮਿੰਦਰ ਦਿਉਲ ਅੱਜ ਅਚਾਨਕ ਸਾਹਨੇਵਾਲ ਵਿਖੇ ਜਿਉ ਹੀ ਪੁੱਜੇ ਤਾਂ ਜਿੱਥੇ ਸਾਰੇ ਕਸਬੇ ਨੇ ਉਨਾਂ ਦਾ ਭਰਵਾਂ ਸਵਾਗਤ ਕੀਤਾ। ਉਥੇ ਵਿਸ਼ੇਸ਼ ਤੋਰ ਤੇ ਪੁੱਜੇ ਲੋਕ ਨਿਰਮਾਣ ਵਿਭਾਗ ਮੰਤਰੀ ਸ:ਸ਼ਰਨਜੀਤ ਸਿੰਘ ਢਿੱਲੋ ਨੇ ਵੀ ਉਨਾਂ ਨੂੰ ਸਾਹਨੇਵਾਲ ਵਿਖੇ ਪੁੱਜਣ ਤੇ ਸਿਰੋਪੇੳ ਅਤੇ ਸ਼੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਧਰਮਿੰਦਰ ਦਿਉਲ ਨੇ ਆਪਣੀਆਂ ਪੁਰਾਣੀਆਂ ਯਾਦਾ ਨੂੰ ਤਾਜਾ ਕਰਨ ਲਈ ਇੱਕ ਟੈਲੀਫਿਲਮ ਬਣਵਾ ਰਹੇ ਹਨ। ਜਿਸ ਵਿੱਚ ਉਨਾਂ ਸਭ ਤੋ ਪਹਿਲਾ ਉਨਾਂ ਨੇ ਆਪਣੇ ਪੁਰਾਣੇ ਮਹੰਤਾ ਦੇ ਡੇਰੇ ਵਿਖੇ ਪੁੱਜ ਕੇ ਸਾਂਤੀ ਦੇ ਦੋ ਪਲ ਗੁਜਾਰੇ ਅਤੇ ਉਥੇ ਆਪਣੀਆਂ ਪੁਰਾਣੀਆਂ ਯਾਦਾ ਤਾਜਾ ਕੀਤੀਆਂ ਅਤੇ ਉਸ ਤੋ ਬਾਅਦ ਉਹ ਉਸ ਸਕੂਲ ਵਿੱਚ ਗਏ ਜਿੱਥੇ ਉਨਾਂ ਦੇ ਪਿਤਾ ਸ਼੍ਰੀ ਕੇਵਲ ਕ੍ਰਿਸ਼ਨ ਨੇ ਬੱਚਿਆ ਨੂੰ ਪੜਾਇਆ ਅਤੇ ਉਸ ਉਪਰੰਤ ਉਨਾਂ ਨੇ ਆਪਣੇ ਉਸ ਘਰ ਵਿੱਚ ਵੀ ਚਰਨ ਪਾਏ ਜਿੱਥੇ ਉਨਾਂ ਨੇ ਆਪਣਾ ਬਚਪਨ ਗੁਜਾਰਿਆ ਸੀ। ਇਸ ਉਪਰੰਤ ਉਨਾਂ ਕਿਹਾ ਕਿ ਮੈਂ ਆਪਣੇ ਜੱਦੀ ਪਿੰਡ ਡਾਂਗੋ ਜਿੱਥੇ ਮੈਂ ਜਨਮ ਲਿਆ ਅਤੇ ਧਰਮਿੰਦਰ ਦਿਉਲ ਸਾਹਨੇਵਾਲ ਵਿਖੇ ਆਪਣੇ ਜੱਦੀ ਘਰ ਦੇ ਅੰਦਰ ਜਾਂਦਿਆਂ ਹੋਇਆ ਦੀ ਤਸਵੀਰਪਿੰਡ ਸਾਹਨੇਵਾਲ ਜਿੱਥੇ ਮੇਰਾ ਬਚਪਨ ਗੁਜਰਿਆਂ ਅਤੇ ਇਸਨੂੰ ਮੈਂ ਕਦੇ ਵੀ ਨਹੀ ਭੁਲਾ ਸਕਦਾ। ਉਨਾਂ ਅੱਗੇ ਕਿਹਾ ਕਿ ਪੰਜਾਬ ਹਮੇਸ਼ਾ ਹੀ ਮੇਰੇ ਦਿਲ ਅੰਦਰ ਵਸਦਾ ਹੈ ਅਤੇ ਮੈਂ ਹਮੇਸ਼ਾ ਹੀ ਪੰਜਾਬ ਦਾ ਰਿਣੀ ਰਹਾਂਗਾਂ ।ਇਸ ਮੌਕੇ ਲੋਕ ਨਿਰਮਾਣ ਵਿਭਾਗ ਮੰਤਰੀ ਸ:ਸ਼ਰਨਜੀਤ ਸਿੰਘ ਢਿੱਲੋ ਵੱਲੋ ਧਰਮਿੰਦਰ ਦਿਉਲ ਦੇ ਪਿਤਾ ਸ਼੍ਰੀ ਕੇਵਲ ਕ੍ਰਿਸ਼ਨ ਦੀ ਸਾਹਨੇਵਾਲ ਵਿਖੇ ਯਾਦਗਰ ਬਣਾਉਣ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਜਿਸਤੇ ਧਰਮਿੰਦਰ ਦਿਉਲ ਨੇ ਸ:ਸ਼ਰਨਜੀਤ ਸਿੰਘ ਢਿੱਲੋ ਅਤੇ ਸਮੂਚੀ ਅਕਾਲੀ-ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮਿੰਦਰ ਦਿਉਲ ਦੇ ਨਾਲ ਫਿਲਮ ਇੰਡਡਸਟੀ ਦੀਆ ਮਹਾਨ ਹਸਤੀਆਂ ਜਿਨਾਂ ਵਿੱਚ ਸੁਭਾਸ਼ ਘਈ ਡਾਇਰੈਕਟਰ, ਘਣ ਸ਼ਿਆਮ ਲੋਟੇ, ਗੁਰਬਚਨ ਸਿੰਘ ਐਕਟਰ, ਵਿਨੈ ਪਾਠਕ, ਸੰਤਾਂ ਸਿੰਘ ਉਮੈਦਪੁਰੀ ਚੇਅਰਮੈਨ ਐਸ. ਐਸ. ਬੋਰਡ ਪੰਜਾਬ, , ਕੁਲਵੰਤ ਸਿੰਘ ਕਾਂਤੀ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ, ਰਸ਼ਪਾਲ ਸਿੰਘ ਵਾਈਸ ਪ੍ਰਧਾਨ ਅਤੇ ਪ੍ਰਧਾਨ ਭਾਜਪਾ ਮੰਡਲ ਸਾਹਨੇਵਾਲ, ਸ਼੍ਰੀ ਪਵਨ ਕੁਮਾਰ ਟਿੰਕੂ ਸੀਨੀਅਰ ਭਾਜਪਾ ਆਗੂ, ਧਰਮਜੀਤ ਸਿੰਘ ਗਿੱਲ ਜੰਡਿਆਲੀ, ਭਾਗ ਸਿੰਘ ਮਾਨਗੜ, ਸਵਰਨ ਕੁਮਾਰ ਸੋਨੀ ਕੌਸਲਰ, ਮਾਸਟਰ ਅਸ਼ੋਕ ਕੁਮਾਰ ਕੌਸਲਰ, ਦਵਿੰਦਰ ਚਹਿਲ ਕੌਸਲਰ, ਬਲਜੀਤ ਹਰਾ ਕੌਸਲਰ, ਡਾ:ਸ਼ਮਸ਼ੇਰ ਕੈਲੇ, ਧਰਮ ਸਿੰਘ ਹਰਾ, ਬਾਬਾ ਜਗਰੂਪ ਸਿੰਘ, ਮਹਿੰਦਰ ਸਿੰਘ ਕੂੰਨਰ ,ਮਨਦੀਪ ਮਿੱਕੀ, ਵਿਜੈ ਪੁਰੀ, ਹਰਦੀਪ ਤੋਤਾ, ਕਮਲ ਕਲਸੀ, ਰਮੇਸ਼ ਕੁਮਾਰ ਪੱਪੂ, ਮਨਜਿੰਦਰ ਭੌਲਾ, ਜਸਪਾਲ ਸਿੰਘ ਆਦਿ ਤੋ ਇਲਾਵਾ ਹੋਰ ਬਹੁਤ ਸਾਰੇ ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ।