Punjab Kushti / Wrestling
ਥਾਣਾ ਸਾਹਨੇਵਾਲ ਵੱਲੋਂ ਸੜਕ ਸੁਰੱਖਿਆ ਹਫਤਾ ਮਨਾਇਆ Balle Punjab

ਥਾਣਾ ਸਾਹਨੇਵਾਲ ਵੱਲੋਂ ਸੜਕ ਸੁਰੱਖਿਆ ਹਫਤਾ ਮਨਾਇਆ
(ਸੜਕ ਹਾਦਸਿਆ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੇ ਇਸ਼ਤਿਹਾਰ ਥਾਣਾ ਮੁੱਖੀ ਸ. ਕੁਲਵੰਤ ਸਿੰਘ ਤੇ ਸਕੂਲੀ ਬੱਚਿਆਂ ਨੇ ਵਾਹਨਾਂ ਦੇ ਚਾਲਕਾਂ ਨੂੰ ਵੰਡੇ)
ਪੁਲੀਸ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਨੂੰ ਇਲਾਕੇ ਦੇ ਲੋਕਾਂ ਨੇ ਵੀ ਸਲਾਹਿਆ


ਕੁਹਾੜਾ ਸਾਹਨੇਵਾਲ, 6 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਵਿਗੜ ਰਹੀ ਟ੍ਰੈਫਿਕਕੁਹਾੜਾ ਵਿਖੇ ਸਾਹਨੇਵਾਲ ਥਾਣਾ ਮੁੱਖੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਮਨਾਏ ਗਏ ਸੜਕ ਸੁਰੱਖਿਆ ਹਫਤੇ ਦੀ ਝਲਕ ਵਿਵਸਥਾ ਨੂੰ ਸੁਧਾਰਨ ਲਈ ਸਵਪਨ ਸ਼ਰਮਾਂ ਏ.ਡੀ.ਸੀ.ਪੀ-4 ਤੇ ਏ.ਸੀ.ਪੀ ਲਖਵੀਰ ਸਿੰਘ ਟਿਵਾਣਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੁਹਾੜਾ ਵਿਖੇ ਸੜਕ ਸੁਰੱਖਿਆ ਹਫਤਾ ਸਾਹਨੇਵਾਲ ਥਾਣਾ ਮੁੱਖੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ ਸੀ। ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ ਅਤੇ ਨਿਯਮਾਂ ਨੂੰ ਨਾ ਪਾਲਣ ਕਰਨ ਵਾਲੇ ਹਾਦਸਿਆਂ ਸਬੰਧੀ ਵੀ ਜਾਗਰੂਕ ਕੀਤਾ ਤੇ ਸਕੂਲੀ ਵਿਦਿਆਰਥੀਆਂ ਨੇ ਕੁਹਾੜਾ ਚੌਕ ਤੇ ਕੁਹਾੜਾ ਤੇ ਚਾਰੇ ਪਾਸੀ ਟ੍ਰੈਫਿਕ ਨਿਯਮਾਂ ਦੇ ਮਾਟੋ ਫੜ ਕੇ ਚੱਕਰ ਲਗਾਏ। ਇਨ੍ਹਾਂ ਵਿਦਿਆਰਥੀਆਂ ਨਾਲ ਕੁਹਾੜਾ ਦੀ ਗਰਾਮ ਪੰਚਾਇਤ ਤੇ ਸਾਹਨੇਵਾਲ ਨਗਰ ਕੌਸਲ ਦੇ ਕੌਸਲਰ ਵੀ ਸ਼ਾਮਲ ਸਨ। ਰੋਜਾਨਾਂ ਸੜਕ ਹਾਦਸਿਆ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੇ ਇਸ਼ਤਿਹਾਰ ਸਕੂਲੀ ਬੱਚਿਆਂ ਤੇ ਸਾਹਨੇਵਾਲ ਥਾਣਾ ਮੁੱਖੀ ਸ. ਕੁਲਵੰਤ ਸਿੰਘ ਨੇ ਚੌਕ ’ਚੋਂ ਗੁਜਰ ਰਹੇ ਵਾਹਨਾਂ ਦੇ ਚਾਲਕਾਂ ਨੂੰ ਵੰਡੇ ਤੇ ਇਨ੍ਹਾਂ ਦੀ ਪਾਲਣਾਂ ਕਰਨ ਦੇ ਹੁਕਮ ਵੀ ਦਿੱਤੇ ਤਾਂ ਜੋ ਵਾਪਰ ਰਹੇ ਸੜਕ ਹਾਦਸਿਆਂ ’ਚ ਕਮੀ ਆ ਸਕੇ। ਪੁਲੀਸ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਨੂੰ ਇਲਾਕੇ ਦੇ ਲੋਕਾਂ ਨੇ ਵੀ ਸਲਾਹਿਆ ਤੇ ਉਨ੍ਹਾਂ ਮੰਗ ਵੀ ਕੀਤੀ ਕਿ ਅਜਿਹੇ ਯਤਨ ਲਗਾਤਾਰ ਹੋਣੇ ਚਾਹੀਦੇ ਹਨ। ਇਸ ਮੌਕੇ ਸਾਹਨੇਵਾਲ ਨਗਰ ਕੌਸਲਰ ਦਵਿੰਦਰ ਚਾਹਲ, ਕੌਸ਼ਲਰ ਮਾਸਟਰ ਅਸ਼ੋਕ ਕੁਮਾਰ, ਸ਼ਰਨਜੀਤ ਸਿੰਘ ਗਰਚਾ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਅਜਮੇਰ ਸਿੰਘ ਲਾਲੀ ਸਾਬਕਾ ਬਲਾਕ ਸੰਮਤੀ ਮੈਂਬਰ, ਅਵਤਾਰ ਸਿੰਘ ਤਾਰੀ, ਸਾਬਕਾ ਸਰਪੰਚ ਤੇਜ ਸਿੰਘ ਗਰਚਾ, ਪ੍ਰਿਤਪਾਲ ਸਿੰਘ ਪ੍ਰਿਤੀ, ਚਮਕੌਰ ਸਿੰਘ ਪੰਧੇਰ, ਪ੍ਰਿਤਪਾਲ ਸਿੰਘ ਰਿੰਪਾਂ, ਕੁਲਵਿੰਦਰ ਸਿੰਘ ਨਿੱਕਾ, ਸਤਨਾਮ ਸਿੰਘ ਵਿਰਦੀ ਆਦਿ ਹਾਜ਼ਰ ਸਨ।