Punjab Kushti / Wrestling
ਖੰਡ ਮਿੱਲ ਬੁੱਢੇਵਾਲ ਵੱਲੋਂ ਮਿੱਥੇ ਟੀਚੇ ਤੋਂ ਵੱਧ ਗੰਨਾ ਪੀੜਣ ਦੀ ਆਸ: ਲੱਖੋਵਾਲ Balle Punjab

ਖੰਡ ਮਿੱਲ ਬੁੱਢੇਵਾਲ ਵੱਲੋਂ ਮਿੱਥੇ ਟੀਚੇ ਤੋਂ ਵੱਧ ਗੰਨਾ ਪੀੜਣ ਦੀ ਆਸ: ਲੱਖੋਵਾਲ
(ਕੁਹਾੜਾ ’ਚ ਨਵੀਂ ਟਰੈਕਟਰਜ਼ ਏਜੰਸੀ ਦਾ ਕੀਤਾ ਉਦਘਾਟਨ)


ਕੁਹਾੜਾ/ਸਾਹਨੇਵਾਲ , 7 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਸਹਿਕਾਰੀ ਖੰਡ ਮਿੱਲ ਕੁਹਾੜਾ ਵਿਖੇ ਇੰਡੋ ਫਾਰਮ ਟਰੈਕਟਰਜ਼ ਦੀ ਗੁਰੂ ਕ੍ਰਿਪਾ ਏਜੰਸੀ ਦਾ ਉਦਘਾਟਨ ਕਰਦੇ ਹੋਏ ਚੇਅਰਮੈਨ ਹਰਿੰਦਰ ਸਿੰਘ ਲੱਖੋਵਾਲਬੁੱਢੇਵਾਲ ਵੱਲੋਂ ਸਾਲ 2013-2014 ਦੇ ਗੰਨੇ ਦਾ ਪਿੜਾਈ ਸ਼ੀਜਨ 27 ਨਵੰਬਰ ਨੂੰ ਸੁਰੂ ਹੋ ਜਾਵੇਗਾ, ਮਿੱਲ ਦੀ ਅੰਦਰਲੀ ਮਸ਼ੀਨਰੀ ਬਿਲਕੁਲ ਤਿਆਰ ਹੋ ਚੁੱਕੀ ਹੈ, ਜਿਸ ਸਬੰਧੀ 11 ਨਵੰਬਰ ਨੂੰ ਮਿੱਲ ’ਚ ਧੀਮੀ ਗਤੀ ਦੀ ਬੁਐਲਰ ਅਗਨੀ ਪ੍ਰਕਿਰਿਆ ਸੁਰੂ ਹੋ ਜਾਵੇਗੀ।ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਹਰਿੰਦਰ ਸਿੰਘ ਲੱਖੋਵਾਲ ਨੇ ਕੁਹਾੜਾ ਵਿਖੇ ਇਥੇ ਇੰਡੋ ਫਾਰਮ ਟਰੈਕਟਰਜ਼ ਦੀ ਨਵੀਂ ਖੁਲੀ ਗੁਰੂ ਕ੍ਰਿਪਾ ਏਜੰਸੀ ਦਾ ਉਦਘਾਟਨ ਕਰਨ ਉਪਰੰਤ ਕੀਤਾ।ਉਨਾਂ ਕਿਹਾ ਕਿ ਇਸ ਪਿੜਾਈ ਸ਼ੀਜਨ ਦੌਰਾਨ ਮਿੱਲ ਵੱਲੋਂ 16 ਲੱਖ ਟਨ ਗੰਨਾ ਪੀੜਨ ਦਾ ਟੀਚਾ ਮਿੱਥਿਆ ਗਿਆ ਹੈ, ਪਰ ਆਸ ਹੈ ਕਿ ਮਿੱਲ ਅਸਾਨੀ ਨਾਲ ਆਪਣਾ ਟੀਚਾ ਪੂਰਾ ਕਰ ਇਸ ਤੋਂ ਵਧੇਰੇ ਗੰਨਾ ਪੀੜੇਗੀ।ਅੱਗੇ ਉਨਾਂ ਕਿਹਾ ਕਿ ਕਿਸਾਨ ਭਰਾ ਆਪਣਾ ਗੰਨਾ ਸਾਫ-ਸੁਥਰਾ ਅਤੇ ਕੱਚੀ ਪੋਰੀ ਰਹਿਤ ਮਿੱਲ ਨੂੰ ਸਪਲਾਈ ਕਰਨ। ਮਿੱਲ ਵਿੱਚ ਕਿਸਾਨ ਭਰਾਵਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।ਸ. ਲੱਖੋਵਾਲ ਨੇ ਦੱਸਿਆ ਕਿ ਕਿਸਾਨਾਂ ਦੇ ਰਹਿੰਦੇ ਸਾਰੇ ਬਕਾਏ ਮਿੱਲ ਵੱਲੋਂ ਅਦਾ ਕਰ ਦਿੱਤੇ ਗਏ ਹਨ। ਇਸ ਮੌਕੇ ਗੁਰੂ ਕ੍ਰਿਪਾ ਏਜੰਸੀ ਦੇ ਮਾਲਕ ਬਲਜੀਤ ਸਿੰਘ ਗਰੇਵਾਲ ਤੇ ਧਰਮਜੀਤ ਸਿੰਘ ਔਜਲਾ ਵੱਲੋਂ ਸ. ਹਰਿੰਦਰ ਸਿੰਘ ਲੱਖੋਵਾਲ ਨੂੰ ਸਨਮਾਨਿਤ ਕੀਤਾ ਗਿਆ।ਉਦਘਾਟਨੀ ਸਮਾਗਮ ’ਚ ਪਹੁੰਚੇ ਇੰਡੋ ਫਾਰਮ ਕੰਪਨੀ ਦੇ ਹਰਿੰਦਰ ਸਿੰਘ ਜੋਨਲ ਹੈਡ, ਭੁਪਿੰਦਰ ਸ਼ਰਮਾਂ ਪੰਜਾਬ ਰਿਜ਼ਨ ਦੇ ਮੈਨੇਜਰ, ਏਰੀਆ ਮੈਨੇਜਰ ਰਜਿੰਦਰ ਕੁਮਾਰ, ਦਰਸ਼ਨ ਸਿੰਘ ਗਰੇਵਾਲ, ਗੁਰਦੀਪ ਸਿੰਘ ਮਾੜੇਵਾਲ, ਡਾਂ ਗੁਰਮੁੱਖ ਸਿੰਘ, ਕੁਲਵੰਤ ਸਿੰਘ ਲੱਖੋਵਾਲ, ਗੁਰਦੀਪ ਸਿੰਘ, ਕਰਨੈਲ ਸਿੰਘ, ਦਿਲਬਾਗ ਸਿੰਘ, ਗੁਰਪਾਲ ਸਿੰਘ ਗਰੇਵਾਲ ਆਦਿ ਹਾਜ਼ਰ ਸਨ।