Punjab Kushti / Wrestling
ਉਪੱ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਕਾਸ ਦੀਆਂ ਢੀਗਾਂ ਮਾਰਨ ਤੋ ਪਹਿਲਾਂ ਮੁਲਾਜਮਾਂ ਨੂੰ ਤਨਖ਼ਾਹਾਂ ਦੇਣ ਦਾ ਬੰਦੋ Balle Punjab

ਉਪੱ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਕਾਸ ਦੀਆਂ ਢੀਗਾਂ ਮਾਰਨ ਤੋ ਪਹਿਲਾਂ ਮੁਲਾਜਮਾਂ ਨੂੰ ਤਨਖ਼ਾਹਾਂ ਦੇਣ ਦਾ ਬੰਦੋਬਸਤ ਕਰਨ : ਲੱਖਾ ਪਾਇਲ


ਕੁਹਾੜਾ ਸਾਹਨੇਵਾਲ , 7 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਦੇ ਉਪੱ ਮੁੱਖ  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚ: ਲਖਵੀਰ ਸਿੰਘ ਲੱਖਾ ਪਾਇਲ ਅਤੇ ਹੋਰ  ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਸੂੱਬੇ ਦੀ ਜਨਤਾਂ ਨੂੰ ਕਰੋੜਾਂ ਦੇ ਵਿਕਾਸ ਕਾਰਜਾ ਦੇ ਸੁਪਨੇ ਵਿਖਾਉਣ ਤੋ ਪਹਿਲਾਂ ਉਹਨਾਂ ਮੁਲਾਜਮਾਂ ਨੂੰ ਤਨਖ਼ਾਹਾ ਦੇਣ ਦਾ ਬੰਦੋਬਸਤ ਕਰਨ ਜਿਨ੍ਹਾਂ ਨੇ ਦੀਵਾਲੀ ਵੀ ਬਾਦਲ ਸਰਕਾਰ ਕਾਰਨ ਕਾਲੀ ਵੇਖੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਪਾਇਲ ਦੇ ਇੰਚ: ਸਾਬਕਾ ਪ੍ਰਧਾਨ ਯੂਥ ਕਾਂਗਰਸ ਲੁਧਿਆਣਾਂ ਦਿਹਾਤੀ ਲਖਵੀਰ ਸਿੰਘ ਲੱਖਾ ਪਾਇਲ ਨੇ ਪਿੰਡ ਨੰਦਪੁਰ ਵਿੱਖੇ ਯੂਥ ਆਗੂ ਹਰਵਿੰਦਰ ਕੁਮਾਰ ਪੱਪੀ ਦੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ । ਉਹਨਾਂ ਕਿਹਾ ਕਿ ਦੀਵਾਲੀ ਦੇ ਪਵਿਤੱਰ ਤਿਉਹਾਰ ਉਪੱਰ ਹਰ ਮਾੜੀ ਤੋ ਮਾੜੀ ਕੰਪਨੀ ਵੀ ਆਪਣੇ ਮੁਲਾਜਮਾਂ ਨੂੰ ਤਨਖ਼ਾਹ ਦੇ ਨਾਲ ਨਾਲ ਦੀਵਾਲੀ ਪੱਤਾ , ਬੋਨਸ ਅਤੇ ਤੋਹਫ਼ੇ ਦਿੰਦੀ ਹੈ ਪਰ ਸੂੱਬਾ ਸਰਕਾਰ ਦੀ ਇਸ ਤੋ ਵੱਧ ਨਲਾਇਕੀ ਕੀ ਹੋ ਸਕਦੀ ਹੈ ਕਿ ਬਾਦਲ ਸਰਕਾਰ ਆਪਣੇ ਮੁਲਾਜਮਾਂ ਨੂੰ ਤਨਖ਼ਾਹਾਂ ਤੱਕ ਨਹੀ ਦੇ ਸਕੀ । ਪਰ ਉਪੱ ਮੁੱਖ ਮੰਤਰੀ ਹੁਣ ਵੀ ਵਿਕਾਸ ਦੀਆਂ ਢੀਗਾਂ ਮਾਰ ਰਹੇ ਹਨ ਜਦਕਿ ਪੰਜਾਬ ਦੀ ਜਨਤਾਂ ਸਾਹਮਣੇ ਸੁੂੱਬਾ ਸਰਕਾਰ ਦੀ ਕੰਗਾਲੀ ਦੀ ਪੋਲ ਖੁੱਲ ਚੁੱਕੀ ਹੈ । ਸ: ਲੱਖਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਵੀ ਹੈਰਾਨ ਹਨ ਕਿ ਇਕ ਪਾਸੇ ਤਾਂ ਸੂੱਬਾ ਸਰਕਾਰ ਹਰ ਵਰਗ ਤੇ ਟੈਕਸਾਂ ਦਾ ਬੋਝ ਪਾ ਰਹੀ ਹੈ ਦੂਜੇ ਪਾਸੇ ਸੂੱਬਾ ਦਿਨ ਪਰ ਦਿਨ ਆਰਥਿਕ ਪੱਖ ਤੋ ਕੰਗਾਲੀ ਵੱਲ ਜਾ ਰਿਹਾ ਹੈ । ਉਹਨਾਂ ਕਿਹਾ ਕਿ ਬਾਦਲ ਸਰਕਾਰ ਲਈ ਇਸ ਤੋ ਵੱਧ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਉਹਨਾਂ ਦੇ 7 ਸਾਲ ਦੇ ਕਰੀਬ ਕਾਰਜਕਾਲ ਵਿੱਚ ਪੰਜਾਬ ਆਰਥਿਕ ਪੱਖੋ 20ਵੇ ਨੰਬਰ ਤੇ ਪਾਹੁੰਚ ਚੁੱਕਾ ਹੈ ਅਤੇ ਜਿਹੜਾ ਸੂੱਬਾ ਸਾਰੇ ਦੇਸ਼ ਨੂੰ ਅਨਾਜ ਸਪਲਾਈ ਕਰਦਾ ਸੀ ਖੇਤੀ ਵਿੱਚ ਅੱਜ ਚੌਥੇ ਸਥਾਨ ਤੇ ਹਨ ਅਤੇ ਪੰਜਾਬ ਦਾ ਨੋਜਵਾਨ ਜਿਸ ਦੀ ਜਵਾਨੀ ਨੂੰ ਪੂਰੀ ਦੁਨੀਆਂ ਮੰਨਦੀ ਸੀ ਨਸ਼ੇ ਵਿੱਚ ਦੇਸ਼ ਅੰਦਰ ਤੀਜਾ ਸਥਾਨ ਰੱਖਦਾ ਹੈ ਜੋ ਦੇਣ ਹੈ ਪੰਜਾਬ ਦੀ ਜਨਤਾਂ ਨੂੰ ਅਕਾਲੀ ਭਾਜਪਾ ਸਰਕਾਰ ਦੀ । ਇਸ ਮੋਕੇ ਉਹਨਾਂ ਦੇ ਨਾਲ ਯੂਥ ਕਾਂਗਰਸ ਦੇ ਸਮਸ਼ੇਰ ਸਿੰਘ ਸ਼ੇਰੀ, ਹਰਵਿੰਦਰ ਕੁਮਾਰ ਪੱਪੀ ਆਦਿ ਹਾਜਰ ਸਨ ।