Punjab Kushti / Wrestling
ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਹਰ ਵਰਗ ਬੇ-ਰੋਜਗਾਰ ਹੋਇਆ: ਗਿੱਲ, ਧਾਲੀਵਾਲ Balle Punjab

ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਹਰ ਵਰਗ ਬੇ-ਰੋਜਗਾਰ ਹੋਇਆ: ਗਿੱਲ, ਧਾਲੀਵਾਲ


ਕੁਹਾੜਾ ਸਾਹਨੇਵਾਲ , 7 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਵਿਧਾਨ ਸਭਾ ਚੋਣਾਂ ਤੋ ਪਹਿਲਾਂ ਸੂੱਬੇ ਅੰਦਰਕਾਂਗਰਸੀ ਆਗੂ ਵਰਿੰਦਰ ਝੱਜ ਦੇ ਨਿਵਾਸ ਸਥਾਨ ਤੇ ਰੱਖੀ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੋਰਾਨ ਨਜਰ ਆਉਦੇ ਸ: ਗਿੱਲ, ਧਾਲੀਵਾਲ ਅਤੇ ਹੋਰ। ਬੇ- ਰੋਜਗਾਰੀ ਖ਼ਤਮ ਕਰਨ ਦੇ ਦਆਵੇ ਕਰਨ ਵਾਲੇ ਸਧੱਤਾਧਾਰੀ ਗਠਜੋੜ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਦੋ ਸਾਲ ਦੇ ਕਰੀਬ ਦੇ ਕਾਰਜਕਾਲ ਵਿੱਚ ਪੰਜਾਬ ਦੇ ਨੋਜਵਾਨ ਨੂੰ ਰੋਜਗਾਰ ਤਾਂ ਕੀ ਦੇਣਾਂ ਸੀ ਸਗੋ ਲੋਕਮਾਰੂ ਨੀਤੀਆਂ ਦੇ ਨਾਲ ਕੰਮ ਕਰ ਰਹੇ ਹਰ ਵਰਗ ਨੂੰ ਵੀ ਬੇ- ਰੋਜਗਾਰ ਕਰ ਦਿੱਤਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਐਸ ਪੀ ਐਸ ਗਿੱਲ ਅਤੇ ਅਮਰਜੀਤ ਧਾਲੀਵਾਲ ਨੇ ਕਾਂਗਰਸੀ ਆਗੂ ਵਰਿੰਦਰ ਝੱਜ ਦੇ ਦਫ਼ਤਰ ਵਿੱਖੇ ਰੱਖੀ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੋਰਾਨ ਕੀਤਾ । ਉਹਨਾਂ ਕਿਹਾ ਕਿ ਸਰਕਾਰ ਪ੍ਰਾਪਰਟੀ ਟੈਕਸ ਲਗਾਕੇ ਪ੍ਰਾਪਰਟੀ ਦਾ ਸਾਰਾ ਕਾਰੋਬਾਰ ਠੱਪ ਕਰ ਦਿੱਤਾ ਹੈ ਲੋਕਾਂ ਦੇ ਪੈਸੇ ਫ਼ਸ ਜਾਣ ਕਾਰਨ ਇਸ ਧੰਦੇ ਨਾਲ ਜੁੜੇ ਲੋਕ ਆਰਥਿਕ ਤੰਗੀ ਨਾਲ ਪਹਿਲਾਂ ਹੀ ਜੂਝ ਰਹੇ ਹਨ ਸਗੋ ਸਰਕਾਰ ਪੈਸੇ ਜਮਾਂ ਕਰਵਾਉਣ ਦਾ ਹੋਰ ਦਬਾ ਪਾ ਰਹੀ ਹੈ । ਇਸ ਤਰਾਂ ਹੀ ਸੂਬਾ ਸਰਕਾਰ ਦੇ ਵਾਧੂ ਟੈਕਸਾਂ ਕਾਰਨ ਉਦੋਯਗਿਕ ਇਕਾਈ ਕੁੱਝ ਬੰਦ ਹੋ ਚੁੱਕੀਆਂ ਹਨ ਬਾਕੀ ਬੰਦ ਹੋਣ ਕਿਨਾਰੇ ਹਨ ਜਿਸ ਕਾਰਨ ਇਹਨਾਂ ਫੈਕਟਰੀਆਂ ਵਿੱਚ ਕੰਮ ਕਰਦੀ ਲੇਬਰ ਵੇਹਲੀ ਹੋ ਚੁੱਕੀ ਹੈ । ਰੇਤਾ ਬਜਰੀ ਨਾ ਮਿਲਣ ਕਾਰਨ ਨਵ ਨਿਰਮਾਣ ਕੰਮ ਬੰਦ ਹੋ ਚੁੱਕੇ ਹਨ ਜਿਸ ਕਾਰਨ ਦਿਹਾੜੀ ਕਰਨ ਵਾਲੇ ਲੋਕ ਜਿਹੜੇ ਹਰ ਰੋਜ ਤਾਜੀ ਰੋਟੀ ਕੰਮਾਂਕੇ ਖ਼ਾਦੇ ਸਨ ਉਹ ਰੋਟੀ ਤੋ ਆਵਾਜਾਰ ਹੋ ਚੁੱਕੇ ਹਨ ਅਤੇ ਸੱਤਾਧਾਰੀ ਆਗੂ ਵਿਕਾਸ ਦੀਆਂ ਢੀਗਾਂ ਮਾਰ ਰਹੇ ਹਨ । ਉਹਨਾਂ ਕਿਹਾ ਕਿ ਵਿਕਾਸ ਦੀ ਥਾਂ ਤੇ ਵਿਨਾਸ਼ ਕਰ ਰਹੀ ਬਾਦਲ ਸਰਕਾਰ ਪੰਜਾਬ ਦੀ ਜਨਤਾਂ ਤੇ ਤਰਸ ਕਰੇ ਅਤੇ ਆਪਣੀਆਂ ਲੋਕ ਮਾਰੂ ਨੀਤੀਆਂ ਨੂੰ ਬਦਲੇ । ਇਸ ਮੋਕੇ ਉਹਨਾਂ ਦੇ ਨਾਲ ਬਲਕਰਨ ਸਿੰਘ ਸਿੱਧੂ, ਪੰਕਜ ਸਰਮਾਂ, ਅਸੋਕ ਕੁਮਾਰ, ਕੁਲਦੀਪ ਸਿੰਘ ਪਟਿਆਲਾ, ਸੁਨੀਲ ਕੁਮਾਰ, ਰਾਕੇਸ਼ ਕੁਮਾਰ, ਗੁਰਜੰਟ ਸਿੰਘ ਮੁੂੰਡੀਆਂ, ਪਵਨਜੀਤ ਸਿੰਘ ਝੱਜ, ਸੋਨੂੰ ਗਿੱਲ , ਦਾਰਾ ਸਿੰਘ ਆਦਿ ਹਾਜਰ ਸਨ ।