Punjab Kushti / Wrestling
ਮੋਟਰ ਸਾਈਕਲ ਤੇ ਕਾਰ ਨਾਲ ਟੱਕਰ ਹੋ ਜਾਣ ਤੇ, ਮੋਟਰ ਸਾਈਕਲ ਸਵਾਰ ਗੰਭੀਰ ਜਖਮੀ Balle Punjab

ਕੁਹਾੜਾ, 8 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਲੁਧਿਆਣਾ-ਚੰਡੀਗੜ੍ਹ ਮਾਰਗ ਤੇ ਕੁਹਾੜਾ ਨਜਦੀਕ ਕੁਹਾੜਾ ਨੇੜੇ ਮਾਨਗੜ੍ਹ ਕੋਲ ਮੋਟਰ ਸਾਈਕਲ ਤੇ ਕਾਰ ਨਾਲ ਟੱਕਰ ਹੋ ਜਾਣ ਦਾ ਦ੍ਰਿਸ਼ ਪਿੰਡ ਮਾਨਗੜ੍ਹ ਕੋਲ ਇਕ ਮੋਟਰ ਸਾਈਕਲ ਤੇ ਕਾਰ ਨਾਲ ਟੱਕਰ ਹੋ ਜਾਣ ਤੇ ਮੋਟਰ ਸਾਈਕਲ ਸਵਾਰ ਦੇ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਟਾਣੀ ਕਲਾਂ ਪੁਲੀਸ ਚੌਕੀ ਦੇ ਹੋਲਦਾਰ ਜਗਦੇਵ ਸਿੰਘ ਤੇ ਹੋਲਦਾਰ ਮਹਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਤੇਜਿੰਦਰ ਸਿੰਘ ਬਾਵਰਦੀ ਪੰਜਾਬ ਪੁਲੀਸ ਮੁਲਾਜਮ ਰਹਾਇਸ਼ ਕੁਰਾਲੀ ਤਾਇਨਾਤੀ ਪੁਲੀਸ ਲਾਈਨ ਮੋਹਾਲੀ ਜੋ ਕਿ ਮੋਟਰ ਸਾਈਕਲ ਨੰਬਰ ਪੀ. ਬੀ 65 ਐਲ 7505 ਤੇ ਸਵਾਰ ਹੋ ਕੇ ਲੁਧਿਆਣਾ ਤੋਂ ਮੁਹਾਲੀ ਨੂੰ ਜਾ ਰਿਹਾ ਸੀ ਕਿ ਮੁਹਾਲੀ ਤੋਂ ਆ ਰਹੀ ਕਾਰ ਫੀਗੋ ਨੰਬਰ ਪੀ. ਬੀ 65 ਸੀ 9155 ਨਾਲ ਟੱਕਰ ਹੋ ਜਾਣ ਨਾਲ ਗੰਭੀਰ ਰੂਪ ’ਚ ਜਖਮੀ ਹੋ ਗਿਆ। ਜਿਸ ਦੀ ਖਬਰ ਸੁਣਦਿਆ ਤੁਰੰਤ ਹਾਈਵੇ ਪੈਟਰੋਲੀਅਮ ਨੰਬਰ 47 ਤੇ ਪੀ ਸੀ ਆਰ 108 ਦੇ ਮੁਲਾਜਮ ਹੈਡ ਕਾਂਸਟੇਬਲ ਸ਼ਸ਼ੀ ਕੁਮਾਰ, ਹੋਲਦਾਰ ਹਰਜਿੰਦਰ ਸਿੰਘ ਤੇ ਹੋਲਦਾਰ ਬਲਦੇਵ ਸਿੰਘ ਨੇ ਪੁੱਜ ਕੇ ਹਾਦਸੇ ਦੌਰਾਨ ਜਖਮੀ ਹੋਏ ਵਿਆਕਤੀ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਸਾਹਨੇਵਾਲ ’ਚ ਦਾਖਲ ਕਰਾ ਦੇਣ ਉਪਰੰਤ ਕਟਾਣੀ ਪੁਲੀਸ ਚੌਕੀ ਦੇ ਇੰਚਾਰਜ ਚਮਕੌਰ ਸਿੰਘ ਨੇ ਆਪਣੀ ਅਗਲੀ ਕਾਰਵਾਈ ਸੁਰੂ ਕਰ ਦਿੱਤੀ।