Punjab Kushti / Wrestling
ਸਾਹਨੇਵਾਲ ਸਰਕਾਰੀ ਸਕੂਲ ਚ ਮੰਤਰੀ ਢਿੱਲੋ ਨੇ ਲੜਕੀਆ ਨੂੰ 475 ਸਾਈਕਲ ਵੰਡੇ Balle Punjab

ਕੁਹਾੜਾ - ਸਾਹਨੇਵਾਲ, 8 ਨਵੰਬਰ-(ਮਹੇਸ਼ਇੰਦਰ ਸਿੰਘ ਮਾਂਗਟ)-ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਸਾਹਨੇਵਾਲ ਸਰਕਾਰੀ ਸਕੂਲ ਚ ਲੜਕੀਆਂ ਨੂੰ ਸਾਈਕਲ ਵੰਡਣ ਉਪਰੰਤ ਲੋਕ ਨਿਰਮਾਣ ਵਿਭਾਗ ਮੰਤਰੀ ਸ਼ਰਨਜੀਤ ਢਿੱਲੋ ਅਤੇ ਪ੍ਰਿੰਸੀਪਲ ਕੁਲਵਿੰਦਰ ਕੋਰ ਤੇ ਹੋਰਨਾਂ ਦੀ ਤਸਵੀਰ-ਮਾਈ ਭਾਗੋ ਸਕੀਮ ਤਹਿਤ ਅੱਜ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਸਕੂਲ ਦੀ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਸ:ਸ਼ਰਨਜੀਤ ਸਿੰਘ ਢਿੱਲੋ ਵੱਲੋ ਗਿਆਰਵੀਂ ਅਤੇ ਬਾਰਵੀਂ ਦੀਆਂ ਲੜਕੀਆਂ ਨੂੰ 475 ਸਾਈਕਲ ਵੰਡੇ ਗਏ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆ ਸ:ਢਿੱਲੋ ਨੇ ਕਿਹਾ ਕਿ 2011-12 ਵਿੱਚ ਸ਼ੁਰੂ ਕੀਤੀ ਇਸ ਸਕੀਮ ਤਹਿਤ ਪੰਜਾਬ ਸਰਕਾਰ ਵੱਲੋ ਰਾਜ ਵਿੱਚ ਇੱਕ ਲੱਖ ਦਸ ਹਜਾਰ ਤੋ ਵੱਧ ਸਾਈਕਲ ਵੰਡੇ ਗਏ ਜਿਸ ਦੀ ਬਦੌਲਤ ਸਾਲ 2013-14 ਵਿੱਚ ਇਸਦੀ ਗਿਣਤੀ ਵਧਾਕੇ ਇੱਕ ਲੱਖ ਬਵੰਜਾ ਹਜਾਰ ਹੋ ਗਈ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ:ਸੁਖਬੀਰ ਸਿੰਘ ਬਾਦਲ ਵੱਲੋ ਚੁੱਕਿਆ ਗਿਆ ਕਦਮ ਇੱਕ ਸ਼ਲਾਘਾਂਯੋਗ ਕਦਮ ਹੈ ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿੱਚ ਹੋਰ ਸੁਧਾਰ ਲਿਆਉਣ ਲਈ ਯੋਗ ਉਪਰਾਲੇ ਕਰ ਰਹੀ ਹੈ ਇਸ ਮੌਕੇ ਹੋਰਨਾਂ ਤੋ ਇਲਾਵਾ ਕੁਲਵੰਤ ਸਿੰਘ ਕਾਂਤੀ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ, ਦਵਿੰਦਰ ਚਹਿਲ ਪ੍ਰਧਾਨ ਮਿੰਨੀ ਟਰੱਕ ਅਤੇ ਟੈਂਪੂ ਅਤੇ ਕੌਸਲਰ, ਸਵਰਨ ਸੋਨੀ ਕੌਸਲਰ, ਮਾਸਟਰ ਅਸ਼ੋਕ ਕੁਮਾਰ ਕੌਸਲਰ, ਬਲਜੀਤ ਹਰਾ ਕੌਸਲਰ, ਰਾਜਦੀਪ ਭਾਟੀਆ ਕੌਸਲਰ, ਬਾਬਾ ਜਗਰੂਪ ਸਿੰਘ, ਗੁਰਦੀਪ ਭੌਲਾ ਪ੍ਰਧਾਨ ਟਰੱਕ ਯੂਨੀਅਨ, ਧਰਮਜੀਤ ਸਿੰਘ ਗਿੱਲ ਜੰਡਿਆਲੀ, ਭਾਗ ਸਿੰਘ ਮਾਨਗੜ ਚੇਅਰਮੈਨ ਜਿਲਾ ਪ੍ਰਸ਼ਿਦ, ਸ਼ਰਨਜੀਤ ਗਰਚਾ ਕੋਹਾੜਾ, ਕੁਲਦੀਪ ਸਿੰਘ ਕੌਲ, ਕ੍ਰਿਸ਼ਨਪਾਲ ਸੰਧੂ, ਡਾ.ਵਿਜੈ ਪੁਰੀ ਸਾਹਨੇਵਾਲ, ਮਨਦੀਪ ਸਿੰਘ ਮਿੱਕੀ, ਵਧਾਵਾ ਸਿੰਘ, ਨਰਿੰਦਰ ਨਿੰਦੀ, ਇਕਬਾਲ ਪਾਲੀ, ਮੋਹਨ ਕਪਿਲਾ, ਜਸਪਾਲ ਸਿੰਘ, ਕਮਲ ਕਲਸੀ, ਪੂਰਨ ਬੱਗਾ, ਰਣਧੀਰ ਧੀਰਾ, ਹਰਦੀਪ ਤੋਤਾ ਪ੍ਰਧਾਨ ਸਪੋਰਟਸ ਕਲੱਬ ਸਾਹਨੇਵਾਲ, ਬਲਸ਼ਰਨ ਕੋਰ, ਜਗਜੀਤ ਸਿੰਘ, ਨਵਦੀਪ ਪਾਠਕ, ਰਾਜ ਕੁਮਾਰ, ਹਰਜੀਤ ਸਿੰਘ, ਸਰਬਜੀਤ, ਰੁਪਿੰਦਰਪਾਲ ਕੋਰ, ਸੁਰਿੰਦਰ ਕੋਰ, ਰਮਨੀਕ, ਬਿੰਦੂ ਸੂਦ, ਪਰਮਜੀਤ ਸਿੰਘ, ਰਮਨ, ਵਿਸ਼ਾਲ, ਸਰਬਜੀਤ, ਹਰਭਜਨ ਸਿੰਘ, ਸੁਖਜੀਤ ਸਿੰਘ, ਜਸਵਿੰਦਰ, ਮਨਦੀਪ, ਇੰਦਰਜੀਤ ਸਿੰਘ, ਸੁਨਿੰਦਰਜੀਤ ਸਿੰਘ, ਸੁਮਨ ਮੈਦਾਨ, ਦਲਜੀਤ ਕੌਰ, ਹਰਪਿੰਦਰਪਾਲ ਕੌਰ, ਮਮਤਾ ਰਾਣੀ, ਸ਼ੁਸ਼ਮ ਗੋਇਲ, ਈਰਾ ਸਿੰਘ, ਸੰਧਿਆ ਜੁਨੇਜਾ, ਗੁਰਮੀਤ ਕੌਰ, ਪਰਮਜੀਤ ਸਿੰਘ, ਰੰਜਨਾ ਕੁਮਾਰੀ, ਰੁਪਿੰਦਰ ਕੌਰ, ਸੁਨਿੰਦਰ ਕੌਰ, ਸੁਖਵੰਤ ਕੌਰ, ਡਿੰਪਲ ਕੁਮਾਰੀ, ਰਜਿੰਦਰ ਕੌਰ, ਸਮਰੀਤ ਕੌਰ, ਰਮਨਦੀਪ ਸਿੰਘ, ਅਮਨਦੀਪ ਕੌਰ, ਸਰਬਜੀਤ ਸਿੰਘ, ਹਰਜਿੰਦਰ ਕੌਰ, ਗੁਰਵਿੰਦਰ, ਜਗਦੀਪ, ਦਰਸ਼ਨਾ ਦੇਵੀ, ਹਰਭਜਨ ਸਿੰਘ, ਵਜੀਰ ਸੁਲਤਾਨ, ਹਰਜੀਤ ਕੌਰ ਆਦਿ ਹਾਜਰ ਸਨ।