Punjab Kushti / Wrestling
5-september-2013 ਕੂੰਮ ਕਲਾਂ ਦਾ ਕੁਸ਼ਤੀ ਦੰਗਲ koom kalan da kushti dangal Balle Punjab

ਵਿਸ਼ੇਸ਼ ਰਿਪੋਰਟ - ਹਰਦੀਪ ਸਿੰਘ ਸਿਆਣ

ਕੂੰਮ ਕਲਾਂ (ਲੁਧਿਆਣਾ) ਦੇ ਤੀਸਰੇ ਕੁਸ਼ਤੀ-ਦੰਗਲ ’ਤੇ ਸੋਮਵੀਰ ਦਿੱਲੀ ਅਤੇ ਜਗਰੂਪ ਕੋਹਾਲੀ ਬਣੇ ਬਰਾਬਰ ਦੇ ਹੱਕਦਾਰ
ਧੰਨ-ਧੰਨ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੂੰਮ ਕਲਾਂ ਵਿਖੇ 5 ਸਤੰਬਰ 2013 ਨੂੰ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਤੀਸਰਾ ਵਿਸ਼ਾਲ ਕੁਸ਼ਤੀ-ਦੰਗਲ ਕਰਵਾਇਆ ਗਿਆ। ਮੁੱਖ ਸੇਵਾਦਾਰ ਭਗਤ ਅਜੀਤ ਸਿੰਘ ਜੀ, ਗੁੱਗਾ ਮਾੜੀ ਦੰਗਲ ਕਮੇਟੀ ਸਰਪੰਚ ਸ. ਹਰਪ੍ਰਸਾਦ ਸਿੰਘ ਵਿਰਕ, ਸਾਬਕਾ ਸਰਪੰਚ ਰਣਜੀਤ ਕੌਰ, ਪੰਚ ਸ. ਅਵਤਾਰ ਸਿੰਘ ਖੇੜਾ, ਸ. ਸਰਬਜੀਤ ਸਿੰਘ ਗਰੇਵਾਲ, ਸ. ਲਾਲ ਸਿੰਘ ਗਿੱਲ, ਪਾਲੀ ਗਰੇਵਾਲ, ਸ. ਸੁਖਦੇਵ ਸਿੰਘ, ਸ. ਤਰਲੋਕ ਸਿੰਘ, ਬਿੱਟੂ ਦੀ ਰਹਿਨੁਮਾਈ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਸਪੈਸ਼ਲ ਕੁਸ਼ਤੀਆਂ ਵਿਚ ਪਰਮਿੰਦਰ ਮਾਛੀਵਾੜਾ ਸਾਹਿਬ ਨੇ ਭੋਲਾ ਰੋਤਕ ਨੂੰ, ਹਰਨੇਕ ਚੌਂਤਾ ਨੇ ਜਗਦੇਵ ਸਿਓੜਾ ਨੂੰ, ਸੁਰਿੰਦਰ ਚੌਂਤਾ ਨੇ ਮਨਦੀਪ ਰੌਣੀ ਨੂੰ, ਬਿੱਲਾ ਰੌਣੀ ਨੇ ਅਜੇ ਖੰਨਾ ਨੂੰ, ਨਮਾਜ ਅਲੀ ਕਾਈਨੌਰ ਨੇ ਸਨੀ ਚੌਂਤਾ ਨੂੰ, ਲਾਲੀ ਕਾਈਨੌਰ ਨੇ ਨਰਦੀਪ ਰੋਹਤਕ ਨੂੰ, ਅੰਗਦ ਨਾਰੰਗਵਾਲ ਨੇ ਬੱਬੂ ਕਾਈਨੌਰ ਨੂੰ, ਰਾਜੂ ਬਲੀਏਵਾਲ ਨੇ ਬੱਗਾ ਜਾਡਲਾ ਨੂੰ, ਦੀਪਾ ਚੌਂਤਾ ਨੇ ਗੁਰਪ੍ਰੀਤ ਰੋਪੜ ਨੂੰ, ਨਰਿੰਦਰ ਭੂਰਾ ਕਾਈਨੌਰ ਨੇ ਸ਼ੇਰ ਸਿੰਘ ਖੰਨਾ ਨੂੰ, ਸੁਖ ਚੌਂਤਾ ਨੇ ਗੋਲਡੀ ਚੰਡੀਗੜ੍ਹ ਨੂੰ ਚਿੱਤ ਕਰਕੇ ਕੁਸ਼ਤੀ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ। ਪਰ ਸਰਬਜੀਤ ਰੌਲੂ ਮਾਜਰਾ ਅਤੇ ਹਰਵਿੰਦਰ ਮਾਛੀਵਾੜਾ ਸਾਹਿਬ, ਜਗਤਾ ਚੰਡੀਗੜ੍ਹ ਅਤੇ ਰਣਵੀਰ ਉਟਾਲਾਂ, ਭਾਰੂ ਖੰਨਾ ਅਤੇ ਮਾਨੀ ਰੌਣੀ, ਬਿੱਲਾ ਉਟਾਲਾਂ ਅਤੇ ਗੁਰਵਿੰਦਰ ਮਾਛੀਵਾੜਾ ਸਾਹਿਬ, ਵਿੱਕੀ ਚੰਡੀਗੜ੍ਹ ਅਤੇ ਰਿੰਪੀ ਰੌਣੀ, ਸੰਤ ਉੱਚਾ ਪਿੰਡ ਅਤੇ ਵਿੱਕੀ ਕਾਈਨੌਰ, ਜੁਝਾਰ ਮਾਣੇ ਮਾਜਰਾ ਅਤੇ ਮਨਿੰਦਰ ਅਟਾਰੀ, ਜੀਤ ਢਿੱਲਵਾਂ ਅਤੇ ਅਸ਼ੋਕ ਦੋਰਾਹਾ, ਬਿੰਦੂ ਕਾਈਨੌਰ ਅਤੇ ਨਿੰਦਰ ਅਟਾਰੀ, ਸੋਨੂੰ ਰੋਹਤਕ ਅਤੇ ਬਿੰਦਰ ਮੁੱਲਾਂਪੁਰ, ਕੁੱਕੂ ਬਲੀਏਵਾਲ ਅਤੇ ਸੁਰੇਸ਼ ਲੁਧਿਆਣਾ, ਰਾਜਾ ਮਹਾਂਦੇਵ ਕਾਈਨੌਰ ਅਤੇ ਗੁਰਿੰਦਰ ਕੋਹਾਲੀ, ਜੱਗਾ ਕਾਈਨੌਰ ਅਤੇ ਸੁੱਖਾ ਮੁਸ਼ਕਾਬਾਦ, ਗਗਨ ਲਾਡਪੁਰ ਅਤੇ ਰਾਜਾ ਕਾਈਨੌਰ, ਗੁਰਭੇਜ ਚੌਂਤਾ ਅਤੇ ਪੱਪੂ, ਰਵੀ ਲੁਧਿਆਣਾ ਅਤੇ ਛਿੰਦਾ ਨਾਰੰਗਵਾਲ, ਸਾਹਿਬ ਕਾਈਨੌਰ ਅਤੇ ਕਰਨ ਕੋਹਾਲੀ ਵਿਚਕਾਰ ਸਪੈਸ਼ਲ ਕੁਸ਼ਤੀਆਂ ਬਰਾਬਰ ਰਹੀਆਂ। ਜਗਮੋਹਣ ਸ਼ਰਮਾ, ਸ. ਕੁਲਜੀਤ ਸਿੰਘ ਸਿੱਧੂ, ਸ. ਹਰਜੀਤ ਸਿੰਘ ਗਰਚਾ, ਸ. ਮਨਿੰਦਰ ਸਿੰਘ, ਜੋਨੀ ਵਿਰਕ, ਜੱਗਾ, ਸੁਭਦਿਆਲ ਹੈਪੀ, ਸ. ਨਛੱਤਰ ਸਿੰਘ ਗਰੇਵਾਲ, ਸ. ਤਰਜੀਤ ਸਿੰਘ ਗਿੱਲ, ਸ. ਸਤਿੰਦਰ ਸਿੰਘ ਛਿੰਦਾ, ਸ. ਗਿੰਦਰ ਸਿੰਘ ਗਿੱਲ, ਸ. ਪਿੰਦਰ ਸਿੰਘ ਗਿੱਲ, ਸ. ਗੁਰਵਿੰਦਰ ਸਿੰਘ ਗਿੱਲ, ਸ. ਸਰਬਜੀਤ ਸਿੰਘ ਗਰੇਵਾਲ, ਸ. ਸਮਸ਼ੇਰ ਸਿੰਘ ਗਿੱਲ, ਸ. ਜਗਦੇਵ ਸਿੰਘ ਗਿੱਲ, ਮੋਨੂੰ ਵਿਰਕ, ਸ. ਪ੍ਰਗਟ ਸਿੰਘ ਅਤੇ ਸ. ਰਾਮਪਾਲ ਸਿੰਘ (ਸਟੇਟ ਅਤੇ ਨੈਸ਼ਨਲ ਐਵਾਰਡੀ) ਦਾ ਵੀ ਖਾਸ ਸਹਿਯੋਗ ਰਿਹਾ।
ਹਲਕਾ ਇੰਚਾਰਜ ਸਾਹਨੇਵਾਲ ਸ. ਵਿਕਰਮ ਸਿੰਘ ਬਾਜਵਾ, ਬਲਾਕ ਪ੍ਰਧਾਨ ਸ. ਜਸਪਾਲ ਸਿੰਘ ਗਾਹੀ ਭੈਣੀ, ਸੀਨੀਅਰ ਕਾਂਗਰਸ ਲੀਡਰ ਸ. ਕਰਨੈਲ ਸਿੰਘ ਕੈਲੀ ਅਤੇ ਹੋਰ ਕਈ ਇਲਾਕੇ ਦੇ ਉੱਘੇ ਲੀਡਰਾਂ ਨੇ ਇਸ ਕੁਸ਼ਤੀ-ਦੰਗਲ ਵਿਚ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਜਿਹਨਾਂ ਦਾ ਦੰਗਲ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਕ ਲੱਖ ਇਕ ਹਜ਼ਾਰ ਰੁਪਏ ਦੀ ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਸੋਮਵੀਰ ਦਿੱਲੀ ਅਤੇ ਪਹਿਲਵਾਨ ਪਦਾਰਥ ਕੋਹਾਲੀ ਦੇ ਅਖਾੜੇ ਦਾ ਪਹਿਲਵਾਨ ਜਗਰੂਪ ਕੋਹਾਲੀ ਵਿਚਕਾਰ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਪੱਚੀ ਮਿੰਟ ਰੱਖਿਆ ਗਿਆ ਸੀ। ਦੋਨੋਂ ਪਹਿਲਵਾਨਾਂ ਦੇ ਪੂਰੇ ਜ਼ੋਰ ਲਾਉਣ ਤੋਂ ਬਾਅਦ ਵੀ ਇਹ ਕੁਸ਼ਤੀ ਬਰਾਬਰ ਹੀ ਰਹੀ। ਜਿੱਥੇ ਪੰਜਾਬ ਦੇ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਕਾਈਨੌਰ ਨੇ ਕੁਮੈਂਟਰੀ ਕਰਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਨਾਲ ਹੀ ਪਿੰਡ ਦੇ ਨੌਜਵਾਨ ਰੁਪਿੰਦਰ ਗਰੇਵਾਲ ਨੇ ਸਟੇਜ ਸੈਕਟਰੀ ਦੀ ਡਿਊਟੀ ਨਿਭਾਈ। ਪਹਿਲਵਾਨ ਦੀਪਾ ਕਾਈਨੌਰ, ਪਹਿਲਵਾਨ ਕੇਸ਼ੀ ਚੌਂਤਾ ਅਤੇ ਦੀਪਾ ਕਾਈਨੌਰ ਨੇ ਜਿੱਥੇ ਜੋੜੇ ਮਿਲਾਏ ਉੱਥੇ ਹੀ ਸੰਤ ਮਾਮੂੰਪੁਰ, ਜੀਤੀ ਮਾਛੀਵਾੜਾ ਸਾਹਿਬ, ਜੋਗਿੰਦਰ ਠੇਕੇਦਾਰ ਅਤੇ ਛਿੰਦੂ ਨੇ ਰੈਫਰੀ ਦੀ ਡਿਊਟੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ। ਅੰਤ ਵਿਚ ਦੰਗਲ ਕਮੇਟੀ ਅਤੇ ਨਗਰ ਪੰਚਾਇਤ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਹ ਕੂੰਮ ਕਲਾਂ ਦਾ ਤੀਜਾ ਕੁਸ਼ਤੀ-ਦੰਗਲ ਸਮੇਂ ਸਿਰ ਆਪਣੀਆਂ ਅਮਿੱਟ ਯਾਂਦਾਂ ਛੱਡਦਾ ਹੋਇਆ ਸਮਾਪਤ ਹੋਇਆ ਇਸ ਲਈ ਸਾਰੀ ਹੀ ਨਗਰ ਪੰਚਾਇਤ, ਦੰਗਲ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ।