Punjab Kushti / Wrestling
Shot Stories Balle Punjab
ਸਬਕ   ਧੀ ਵੱਲੋਂ ਪਿਓ ਨੂੰ ਹਲੂਨਾ

ਬਲਕਾਰ ਫੈਕਟਰੀ ਵਿਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੋਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ੍ਹਾਈ ਵੀ ਕਿਸੇ ਕਾਰਣ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ੍ਹਨ ਵਿਚ ਹੁਸਿਆਰ ਸੀ, ਪਰ ਮਾਪਿਆਂ ਦੀ ਮਜਬੂਰੀ ਕਰਕੇ ਉਸ ਨੂੰ ਸ਼ਕੂਲ ਛੱਡਣਾ ਪੈ ਗਿਆ ਸੀ। ਉਹ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰ ਕੰਮ ਕਰਨ ਲਈ ਜਾਣ ਲੱਗ ਪਈ ਸੀ, ਪਰ ਉਹ ਜਦੋਂ ਗਲੀ ਵਿਚੋਂ ਲੋਕਾਂ ਦੇ ਘਰ ਕੰਮ ਕਰਨ ਲਈ ਜਾਂਦੀ ਸੀ, ਤਾਂ ਸ਼ਕੂਲ ਜਾਂਦੇ ਬੱਚਿਆਂ ਨੂੰ ਵੇਖ ਕੇ ਬੜੀ ਉਦਾਸ ਹੁੰਦੀ। ਉਸ ਦੀ ਮਾਂ ਵੀ ਕੁਝ ਨਹੀਂ ਸੀ ਕਰ ਸਕਦੀ, ਕਿਉਂਕਿ ਉਸ ਦੇ ਪਿਓ ਨੂੰ ਮਾੜੀਆਂ ਆਦਤਾਂ ਕਰਕੇ ਫੈਕਟਰੀ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਗੁਰਜੀਤ ਵੱਲੋਂ ਕਮਾਏ ਗਏ ਪੈਸਿਆਂ ਨੂੰ ਵੀ ਉਹ ਜਬਰਦਸ਼ਤੀ ਖੋਹ ਕੇ ਸ਼ਰਾਬ ਵਿਚ ਉਡਾ ਦਿੰਦਾ ਸੀ। ਇਕ ਵਾਰੀ ਬਲਜੀਤ ਗੁਆਂਢ ਵਿਚ ਰਹਿੰਦੇ ਨਵੇਂ ਘਰ ਵਿਚ ਕੰਮ ਕਰਨ ਲਈ ਗਈ। ਮਕਾਨ ਮਾਲਕਿਨ ਬੜੀ ਸਾਉ ਅਤੇ ਭਲੀ ਮਾਨਸ ਔਰਤ ਸੀ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਯੋਗਦਾਨ ਪਾਉਂਦੀ ਸੀ। ਉਸ ਨੇ ਕੁਲਬੀਰ ਨੂੰ ਸ਼ਕੂਲ ਨਾ ਪੜ੍ਹਨ ਬਾਰੇ ਪੁੱਛਿਆ। ਗੁਰਜੀਤ ਨੇ ਸਾਰੀ ਵਿਥਿਆ ਰਣਜੀਤ ਨੂੰ ਦੱਸੀ। ਰਣਜੀਤ ਦੇ ਪੁੱਛਣ ’ਤੇ ਕੁਲਬੀਰ ਨੇ ਪੜ੍ਹਨ ਦੀ ਹਾਮੀ ਭਰੀ। ਰਣਜੀਤ ਨੇ ਕੁਲਬੀਰ ਨੂੰ ਨਵੀਂਆਂ ਕਿਤਾਬਾਂ ਲਿਆ ਕੇ ਦਿੱਤੀਆਂ। ਕੁਲਬੀਰ ਫਿਰ ਮਨ ਲਗਾ ਕੇ ਪੜ੍ਹਨ ਲੱਗ ਪਈ, ਪਰ ਇਕ ਦਿਨ ਕੁਲਬੀਰ ਜਦੋਂ ਸ਼ਕੂਲ ਜਾਣ ਲਈ ਤਿਆਰ ਹੋਈ, ਤਾਂ ਉਸ ਦੀ ਕਿਤਾਬਾਂ ਕਮਰੇ ਵਿਚ ਨਹੀਂ ਸਨ। ਕੁਲਬੀਰ ਨੇ ਆਪਣੀ ਕਿਤਾਬਾਂ ਬਾਰੇ ਆਪਣੀ ਮਾਂ ਤੋਂ ਪੁੱਛਿਆ। ਪਰ ਉਸ ਨੂੰ ਕਿਤਾਬਾਂ ਬਾਰੇ ਕੋਈ ਜਾਣਕਾਰੀ ਨਾ ਮਿਲੀ, ਕਿਉਂਕਿ ਕਿਤਾਬਾਂ ਤਾਂ ਉਸ ਦਾ ਪਿਓ ਕਬਾੜੀ ਨੂੰ ਵੇਚ ਆਇਆ ਸੀ ਅਤੇ ਉਸ ਦੀ ਸ਼ਰਾਬ ਪੀ ਲਈ ਸੀ। ਕੁਲਬੀਰ ਆਪਣੇ ਪਿਓ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ, ਪਰ ਉਸ ਨੂੰ ਕੁਝ ਵੀ ਨਹੀਂ ਸੀ ਸੂਝ ਰਿਹਾ। ਅਖੀਰ ਉਹ ਰੋਂਦੀ ਹੋਈ ਰਣਜੀਤ ਕੌਲ ਚਲੀ ਗਈ ਤੇ ਸਾਰੀ ਵਿਥਿਆ ਦੱਸੀ। ਰਣਜੀਤ ਨੇ ਕੁਲਬੀਰ ਨੂੰ ਦਿਲਾਸਾ ਦਿੱਤਾ ਅਤੇ ਫਿਰ ਨਵੀਆਂ ਕਿਤਾਬਾਂ ਲਿਆ ਦਿੱਤੀਆਂ ਅਤੇ ਪਿਓ ਨੂੰ ਸਬਕ ਸਿਖਾਉਣ ਦਾ ਫਾਰਮੁਲਾ ਵੀ ਦੱਸਿਆ।

ਕੁਲਬੀਰ, ਰਣਜੀਤ ਤਾਈ ਦੇ ਕਹਿਣ ’ਤੇ ਉਸ ਦੇ ਫਾਰਮੁਲੇ ਅਨੁਸਾਰ ਕੰਮ ਕਰਨ ਲੱਗ ਪਈ। ਉਹ ਹਰ ਰੋਜ ਸਵੇਰੇ ਉਠ ਕੇ ਗਾਉਂਦੀ। ‘ਪਾਪਾ ਜੀ ਪੀਓ ਬਹੁਤ ਸ਼ਰਾਬ, ਮੈਂ ਫਿਰ ਲਵਾਂਗੀ ਫਿਰ ਨਵੀਂ ਕਿਤਾਬ’ ਕਈ ਦਿਨ ਇਸ ਤਰ੍ਹਾਂ ਦੇ ਬੋਲ ਸੁਣ ਕੇ ਕੁਲਬੀਰ ਦੇ ਪਿਓ ਨੇ ਉਸ ਨੂੰ ਘੁਰੀ ਘਢਦੇ ਹੋਏ ਬੁਲਾਇਆ ਤੇ ਪੁੱਛਿਆ ਕਿ ਇਹ ਤੂ ਕੀ ਬੋਲਦੀ ਰਹਿੰਦੀ ਏ ‘ਪਾਪਾ ਜੀ ਬਹੁਤ ਪੀਓ ਸ਼ਰਾਬ, ਮੈਂ ਲਵਾਂਗੀ....ਕਿਤਾਬ’ ਸੱਚੋ ਸੱਚ ਦਸ ਕੀ ਕਹਾਣੀ ਹੈ। ਕੁਲਬੀਰ ਨੇ ਸਹਿਕਦੇ ਹੋਏ ਦੱਸਿਆ ਕਿ ਉਹ ਹਰ ਰੋਜ ਉਨ੍ਹਾਂ ਵੱਲੋਂ ਖਾਲੀ ਕੀਤੀ ਸ਼ਰਾਬ ਦੀ ਬੋਤਲ ਸੰਭਾਲ ਕੇ ਰੱਖ ਲੈਂਦੀ ਹੈ ਅਤੇ ਜਦੋਂ ਮੇਰੇ ਕੋਲ ਵੱਧ ਪੈਸੇ ਹੋ ਜਾਣਗੇ ਤਾਂ ਉਹ ਨਵੀਂਆਂ ਕਿਤਾਬਾਂ ਖਰੀਦੇਗੀ।

ਕੁਲਬੀਰ ਦੀ ਇਹ ਗੱਲ ਸੁਣ ਕੇ ਬਲਕਾਰ ਦਾ ਸਾਰਾ ਨਸ਼ਾ ਕਾਫੁਰ ਹੋ ਗਿਆ ਅਤੇ ਉਸ ਨੇ ਨੀਵੀਂ ਪਾਈ ਕੁਲਬੀਰ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਪਿਆਰ ਦਿੱਤਾ। ਸਵੇਰੇ ਕੁਲਬੀਰ ਦੇ ਮੰਜੇ ’ਤੇ ਕੁਲਬੀਰ ਦੇ ਉਠਣ ਤੋਂ ਪਹਿਲਾਂ ਨਵੀਂਆਂ ਕਿਤਾਬਾਂ, ਕਾਪੀਆਂ ਅਤੇ ਪੈਂਸਿਲ ਪਈਆਂ ਸਨ। ਇਹ ਵੇਖਦੇ ਸਾਰ ਉਹ ਆਪਣੇ ਪਿਤਾ ਬਲਕਾਰ ਨਾਲ ਗਲੇ ਲਿਪਟ ਗਈ। ਸੱਭ ਦੀਆਂ ਅੱਖਾਂ ਵਿਚ ਅਥਰੂ ਸਨ। ਬਲਕਾਰ ਨੇ ਨਵਾਂ ਨਾਅਰਾ ਦਿੱਤਾ
‘ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲਿਆ ਦਿਓ ਇਕ ਕਿਤਾਬ’
 

Harpreet Singh

ਹਰਪ੍ਰੀਤ ਸਿੰਘ
ਮੋ:09992414888, 09467040888
ਹਰਪ੍ਰੀਤ ਸਿੰਘ.ਕੇਕੇਆਰ.ਜੀਮੇਲ.ਕਾਮ

Harpreet Singh
Cell : 91-9992414888 , 91-9467040888
Email : harpreetsingh.kkr@gmail.com 
ਕੌਣ ਰੋਕੇ/ਜਸ਼ਨਦੀਪ ਕੌਰ ਸਰਾਂ
‘‘ਇਸ ਪਿੰਡ ਦੇ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ। ਬੱਚਾ-ਬੱਚਾ ਨਸ਼ਾ ਕਰਦੈ। ਲੈ, ਆਪਣੇ ਛੋਟੂ ਨੂੰ ਹੀ ਦੇਖ ਲਉ, ਉਹ ਵੀ ਕੁਝ ਨਹੀਂ ਛੱਡਦਾ।’’ ਦੁਖੀ ਮਨ ਨਾਲ ਮੰਜੇ ਤੇ ਬੈਠਦੇ ਮਿੱਠੂ ਨੇ ਕਿਹਾ।
‘‘ਅਜੇ ਚੌਦਾਂ-ਪੰਦਰਾਂ ਸਾਲ ਦੀ ਉਮਰ ਐ, ਦੇਖ ਕੇ ਦੁੱਖ ਤਾਂ ਆਉ∨ਦਮ;ਦਾ ਈ ਐ ਨਾਂ।’’ ਮਿੱਠੂ ਨੇ ਫਿਰ ਕਿਹਾ।
‘‘ਤੈਨੂੰ ਕੌਣ ਕਹਿੰਦੈ, ਉਹ ਨਸ਼ਾ ਖਾਂਦਾ। ਅੱਜ ਹੀ ਤਾਂ ਨਸ਼ੇ ਖਿਲਾਫ ਉਹ ਐਨਾ ਕੁਝ ਬੋਲਦਾ ਸੀ।’’ ਮਿੱਠੂ ਦੀ ਪਤਨੀ ਭੋਲੀ ਨੇ ਕਿਹਾ।
‘‘ਭਕਾਈ ਮਾਰਦੈ, ਝੂਠ ਬੋਲਦੈ।’’ ਮਿੱਠੂ ਨੇ ਗੁੱਸੇ ’ਚ ਕਿਹਾ।
‘‘ਮੈ∨ਦਮ; ਇਕ ਗੱਲ ਕਹਾਂ। ਤੁਸੀਂ ਅੱਜ ਕੰਧੋਲੀ ਓਹਲੇ ਕੀ ਖਾਂਦੇ ਸੀ? ਮੈਨੂੰ ਤਾਂ ਲੱਗਦੇ, ਤੁਸੀਂ ਵੀ....।’’ ਡਰਦੇ ਡਰਦੇ ਭੋਲੀ ਨੇ ਕਿਹਾ। ‘‘ਇਹ ਲਤ ਮਾੜੀ ਐ। ਅੱਜ ਤਾਂ ਮੈ∨ਦਮ; ਦੇਖ ਲਿਆ, ਕੀ ਪਤਾ ਕਦੋ∨ਦਮ; ਕੁ ਦੇ.....?’’ ਭੋਲੀ ਕਹਿੰਦੇ ਕਹਿੰਦੇ ਰੁਕ ਗਈ।
‘‘ਕੌਣ ਕਹਿੰਦਾ..., ਮੈ∨ਦਮ; ਲੁਕ ਲੁਕ ਖਾਂਦੈ, ਅਫ਼ੀਮ-ਅਫ਼ੂਮ...., ਮੈ∨ਦਮ; ਤਾਂ ਅੱਜ ਹੀ ਬੱਸ....।’’ ਮਿੱਠੂ ਨੇ ਤੇਜ਼ੀ ’ਚ ਆਉ∨ਦਮ;ਦਿਆਂ ਕਿਹਾ।
‘‘ਕਿਉ∨ਦਮ; ਝੂਠ ਬੋਲਦੈ∨ਦਮ;? ਨਸ਼ੇ ਤਾਂ ਬੰਦੇ ਨੂੰ ਖੋਰ ਦਿੰਦੇ ਨੇ। ਫਿਰ ਆਪਣੇ ਕੋਲ ਹੈ ਵੀ ਕੀ, ਦੋ ਡੰਗ ਦੀ ਰੋਟੀ ਦੇ ਸਿਵਾਏ।’’
‘‘ਚੁੱਪ ਕਰਦੀ ਐ∨ਦਮ; ਕਿ....।’’
‘‘ਹੁਣ ਸੱਚੀ ਗੱਲ ਤੈਨੂੰ ਰੁੜਕਦੀ ਐ। ਮੁੰਡੇ ’ਚ ਐ∨ਦਮ;ਵੇ ਦੋਸ਼ ਕੱਢੀਂ ਜਾਨੈ, ਆਪਣੇ ਪੋਤੜੇ ਤਾਂ ਫਰੋਲ ਲੈ।’’ ਭੋਲੀ ਨੇ ਗੁੱਸੇ ਵਿਚ ਆ ਕੇ ਮਿੱਠੂ ਨੂੰ ਕਈ 
ਉਲਾਂਭੇ ਦਿੱਤੇ।
‘‘ਖੜ੍ਹ ਜਾ ਫਿਰ ਤੂੰ....., ਤਾੜ ਤਾੜ।’’
‘‘ਹਾਏ ਵੇ ਲੋਕੋ....., ਮੈ∨ਦਮ; ਕਿੱਥੇ ਜਾਵਾਂ? ਨ੍ਹੇਰ ਸਾਈਂ ਦਾ।’’ ਭੋਲੀ ਹਟਕੋਰੇ ਲੈ∨ਦਮ;ਦੀ ਭੁੰਜਦੇ ਹੀ ਇਕ ਪਾਸੇ ਕੰਧੋਲੀ ਨਾਲ ਲੱਗ ਕੇ ਡੁਸਕਣ ਲੱਗ ਪਈ। ਉਸ ਦੇ ਹਟਕੋਰਿਆਂ ਨੂੰ ਸੁਣਨ ਵਾਲਾ ਕੋਈ ਨਹੀਂ ਸੀ।

- ਪਿੰਡ ਤੇ ਡਾ. ਖੁੰਬਰ (ਨਾਗਪੁਰ)
ਵਾਇਆ ਫਤਿਹਾਬਾਦ -125051
(ਹਰਿਆਣਾ)


ਮਾਂ ਬੋਲੀ ਦੀ ਹਾਲਤ/ਕੰਵਲਜੀਤ ਕੌਰ ਮੋਰਿੰਡਾ
ਮੈ∨ਦਮ; ਹਰਿਆਣੇ ’ਚੋ∨ਦਮ; ਵਿਆਹ ਕੇ ਪੰਜਾਬ ਆਈ ਤਾਂ ਮੇਰੇ ਮਨ ਵਿਚ ਪੰਜਾਬੀ ਭਾਸ਼ਾ ਨਾਲ ਹੋਰ ਪਿਆਰ ਜਾਗ ਪਿਆ। ਮੇਰੇ ਪਤੀ ਜਿਹੜੇ ਕਿ ਸਾਹਿਤਕਾਰ, ਸਭਿਆਚਾਰਕ ਕਦਰਾਂ ਕੀਮਤਾਂ ਵਿਚ ਵਿਚਰਨ ਵਾਲੇ, ਮਾਂ ਬੋਲੀ ਪੰਜਾਬੀ ਦੇ ਪ੍ਰਸ਼ੰਸ਼ਕ ਅਤੇ ਪੰਜਾਬੀ ਅਧਿਆਪਕ ਹਨ, ਨੇ ਮੈਨੂੰ ਪੰਜਾਬੀ ਵੱਲ ਪ੍ਰੇਰਦਿਆਂ ਪੰਜਾਬੀ ਵਿਚ ਹੀ ਦਸਖਤ ਕਰਨ ਦੀ ਸਿੱਖਿਆ ਦਿੱਤੀ। ਮੈਨੂੰ ਚੰਗਾ ਵੀ ਲੱਗਾ ਕਿ ਇਹ ਵੀ ਤਾਂ ਪੰਜਾਬੀ ਨਾਲ ਪਿਆਰ ਹੀ ਹੈ।
ਕੁਝ ਚਿਰ ਬਾਅਦ ਮੈ∨ਦਮ; ਵੀ ਇਕ ਸਕੂਲ ਵਿਚ ‘ਪੰਜਾਬੀ ਅਧਿਆਪਕਾ’ ਲੱਗ ਗਈ। ਇਸ ਸਕੂਲ ਵਿਚ ਛੇਵੀਂ ਤੋ∨ਦਮ; ਦਸਵੀਂ ਜਮਾਤ ਤੱਕ ਪੰਜਾਬੀ ਪਹਿਲੀ ਭਾਸ਼ਾ ਦੇ ਤੌਰ ’ਤੇ ਪੜ੍ਹਾਈ ਜਾਂਦੀ ਸੀ। ਮੈ∨ਦਮ; ਵੀ ਪੜ੍ਹਾਉਣ ਵਿਚ ਜੁੱਟ ਗਈ। ਬੱਚਿਆਂ ਦੀਆਂ ਕਾਪੀਆਂ ਵਿਚ ਦਸਤਖਤ ਹਮੇਸ਼ਾ ਹੀ ਪੰਜਾਬੀ ਵਿਚ ਕਰਦੀ। ਇੰਝ ਮੈਨੂੰ ਬਹੁਤ ਖੁਸ਼ੀ ਹੁੰਦੀ।
ਇਕ ਦਿਨ ਸੁਨੇਹਾ ਆਇਆ ਕਿ ਪ੍ਰਿੰਸੀਪਲ ਨੇ ਦਫ਼ਤਰ ਵਿਚ ਸੱਦਿਆ ਹੈ। ਮੈ∨ਦਮ; ਚਲੀ ਗਈ। ਮੈ∨ਦਮ; ਦੇਖਿਆ ਕਿ ਮੇਰੀਆਂ ਪੰਜਾਬੀ ਵਿਚ ਦਸਤਖਤ ਕੀਤੀਆਂ ਕਾਪੀਆਂ ਪ੍ਰਿੰਸੀਪਲ ਦੇ ਮੇਜ਼ ਤੇ ਪਈੱਾਂ ਸਨ। ਉਹ ਮੈਨੂੰ ਮੇਰੇ ਪੰਜਾਬੀ ਵਿਚ ਕੀਤੇ ਦਸਤਖ਼ਤ ਦਿਖਾ ਕੇ ਕਹਿ ਰਹੇ ਸਨ, ‘‘ਅਰੇ ਭਈ ਕਵਿੰਲਜੀਤ! ਜ਼ਰਾ ਅੱਛੇ ਸੇ ਸਿਗਨੇਚਰ ਇੰਗਲਿਸ਼ ਮੇ∨ਦਮ; ਬਨਾਈਏ, ਯੇਹ ਕਿਆ ਪੰਜਾਬੀ ਮੇ∨ਦਮ; ਲਿਖਤੇ ਹੋ?’’ ਮੈ∨ਦਮ; ਚੁੱਪ ਸਾਂ, ਮੇਰੇ ਕੋਲ ਕੋਈ ਜਵਾਬ ਨਹੀਂ ਸੀ।

- ਨੇੜੇ ਸ਼ਿਵਨੰਦਾ ਸਕਲੂ
96/3, ਮੋਰਿੰਡਾ -140101 (ਰੋਪੜ)


ਕਰਵਾ ਚੌਥ
‘ਮੁਖਿਆ ਜੀ‘ ਕੱਲ੍ਹ ਨੂੰ ਕਰਵਾ ਚੌਥ ਦਾ ਵਰਤ ਐ। ਸੁਹਾਗਣਾਂ-ਭਾਗਣਾਂ ਦਾ ਵਰਤ! ਮੈ∨ਦਮ; ਤੁਹਾਡੀ ਤੰਦਰੁਸਤੀ ਤੇ ¦ਮੀ ਆਯੂ ਵਾਸਤੇ ਪ੍ਰਭੂ ਅੱਗੇ ਦੁਆ ਕਰੂੰਗੀ। ਇਸ ਲਈ ਤੁਸੀਂ ਮੇਰੇ ਲਈ ਇਕ ਡੱਬਾ ਵਧੀਆ ਮਠਿਆਈ, ਇਕ ਦਰਜਨ ਮੋਟੇ ਮੋਟੇ ਕੇਲੇ ਤੇ ਹੋਰ ਥੋੜ੍ਹੇ ਜਿਹੇ ਡੀਲੀਸ਼ੀਅਸ ਕਸ਼ਮੀਰੀ ਸੇਬ ਜ਼ਰੂਰੀ ਲੈ∨ਦਮ;ਦੇ ਆਉਣਾ।’ ਰਸੋਈ ਵਿਚੋ∨ਦਮ; ਪਤਨੀ ਦਾ ਫ਼ੁਰਮਾਨ ਜਾਰੀ ਹੋਇਆ। 
ਪਤੀ ਦੇਵ ਇਤਨਾ ਸੁਣਦੇ ਹੀ ਸੋਚੀ ਪੈ ਗਏ। ਮਨ ਵਿਚ ਜਵਾਰ ਭਾਟਾ ਜਿਹਾ ਉਠਿਆ ਤੇ ਉਹ ਤਰਕਸ਼ੀਲ ਵਿਚਾਰਾਂ ਦਾ ਹੋਣ ਕਰਕੇ ਕੁਝ ਮੂੰਹ ਵਿਚ ਹੀ ਬੁੜਬੁੜਾਇਆ, ਗਰੀਬ ਲੋਕ ਪਤਾ ਨਹੀਂ ਇਕ ਡੰਗ ਖਾਹ ਕੇ ਕਿੰਨੇ ਹੀ ਵਰਤ ਰੱਖਦੇ ਹੋਣ ਤੇ ਉਨ੍ਹਾਂ ਦੀ ਉਮਰ ¦ਮੀ ਕਰਨ ਵਾਲੇ ਉਨ੍ਹਾਂ ਦੇ ਪਰਿਵਾਰ ਦਵਾਈ ਦੀ ਘਾਟ ਤੇਯੋਗ ਇਲਾਜ ਨਾ ਹੋਣ ਕਾਰਨ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਉਹਦੇ ਵਿਚਾਰਾਂ ਵਿਚ ਹਲਚਲ ਜਿਹੀ ਹੋਣ ਲੱਗੀ, ‘‘ਉਤੋ∨ਦਮ; ਮਹੀਨੇ ਦੀ ਪਿਛਲੀ ਤਰੀਕ! ਪੂਰੇ ਸੌ ਦੇ ਦੋ ਨੀਲੇ ਨੋਟਾਂ ਦਾ ਵਾਧੂ ਖਰਚ, ਸਾਲ ਪਿੱਛੋ∨ਦਮ; ਇਕ ਦਿਨ ¦ਮੀ ਉਮਰ ਲਈ ਵਰਤ....!.....!!’
‘ਮੁਖਿਆ ਜੀ! ਸੁਣਿਆ ਕਈਂ! ਕੋਈ ਹੁੰਗਾਰਾ ਨਹੀਂ ਭਰਿਆ।’ ਪਤਨੀ ਦੀ ਮੂਲ-ਜਵਾਬੀ ਖ਼ਤ ਵਾਂਗ ਕਮਰੇ ਵਿਚ ਪੈਰ ਪਾਉ∨ਦਮ;ਦਿਆਂ ਆਵਾਜ਼ ਕੜਕੀ।
‘ਹਾਂ ਭਾਗਵਾਨੇ! ਸਭ ਕੁਝ ਸੁਣ ਲਿਆ ਹੈ, ਮੇਰੇ ਲਈ ਰੱਖੇ ਤੁਹਾਡੇ ਵਰਤ ਦੇ ਸਾਮਾਨ ਬਾਰੇ। ਅੱਛਾ ਮਾਲਕੋ! ਲੈ ਆਊ∨ਦਮ;ਗਾ!’ ਕਹਿ ਪਤੀ ਦਫ਼ਤਰ ਜਾਣ ਲਈ ਉਠ ਖੜ੍ਹਾ ਹੋਇਆ।
ਕਿੰਨਾ ਬਦਲ ਗਿਆ ਇਨਸਾਨ/ਪਰਨੀਤ ਕੌਰ ਰੰਧਾਵਾ
ਜੂਨ ਦਾ ਮਹੀਨਾ ਸੀ। ਗਰਮੀ ਏਨੀ ਸੀ ਕਿ ਪੱਤਾ ਵੀ ਨਹੀਂ ਸੀ ਹਿੱਲ ਰਿਹਾ। ਮੈ∨ਦਮ; ਆਪਣੇ ਖੇਤਾਂ ਤੋ∨ਦਮ; ਘਰ ਵਾਪਸ ਆ ਰਿਹਾ ਸੀ। ਰਸਤੇ ’ਚ ਬਜ਼ੁਰਗ ਨਿਹਾਲ ਸਿੰਘ ਖੇਤਾਂ ’ਚ ਕੰਮ ਪਿਆ ਕਰਦਾ ਸੀ। ਮੈ∨ਦਮ; ਹੱਥ ਜੋੜ ਸਤਿ ਸ੍ਰੀ ਅਕਾਲ ਕਹੀ ਤੇ ਆਪਣੇ ਰਾਹ ਹੋ ਤੁਰਿਆ। ਦੋ ਕਦਮ ਅੱਗੇ ਗਿਆ ਹੀ ਸੀ ਕਿ ਨਿਹਾਲ ਸਿੰਘ ਦੀ ਆਵਾਜ਼ ਕੰਨੀਂ ਪਈ, ‘‘ਸ਼ੁਕਰ ਹੈ ਤੇਰਾ ਪ੍ਰਮਾਤਮਾਂ।’’ ਮੈ∨ਦਮ; ਰੁਕ ਕੇ ਉਸ ਤੋ∨ਦਮ; ਪੁੱਛਣੋ∨ਦਮ; ਨਾ ਰਹਿ ਸਕਿਆ ਕਿ ਏਨੀ ਗਰਮੀ ’ਚ ਏਨੀ ਮਿਹਨਤ ਦਾ ਕੰਮ ਕਰਦੇ ਹੋਏ ਵੀ ਉਸ ਨੇ ਪ੍ਰਮਾਤਮਾਂ ਦਾ ਸ਼ੁਕਰਾਨਾ ਕਾਹਦੇ ਲਈ ਕੀਤਾ। ਉਸ ਨੇ ਕਿਹਾ, ‘‘ਰੱਬ ਨੇ ਠੰਡੀ ਹਵਾ ਦਾ ਇਕ ਬੁੱਲਾ ਜੋ ਘੱਲਿਆ ਏ, ਏਸੇ ਲਈ ਮੈ∨ਦਮ; ਉਸ ਦਾ ਧੰਨਵਾਦ ਕੀਤਾ ਹੈ।’’ ਅੱਜ ਏਨੇ ਵਰ੍ਹਿਆਂ ਬਾਅਦ ਵੀ ਨਿਹਾਲ ਸਿੰਘ ਦੀ ਕਹੀ ਗੱਲ ਮੈਨੂੰ ਨਹੀਂ ਭੁੱਲਦੀ। ਸੋਚਦਾ ਹਾਂ, ਅੱਜ ਹਰ ਤਰ੍ਹਾਂ ਦੀਆਂ ਸੁੱਖ-ਸਹੂਲਤਾਂ, ਕਾਰਾਂ, ਕੋਠੀਆਂ, ਏ.ਸੀ. ਹੋਣ ਦੇ ਬਾਵਜੂਦ ਰੱਬ ਦਾ ਸ਼ੁਕਰਾਨਾ ਕਰਨ ਦਾ ਵਕਤ ਸਾਡੇ ਕੋਲ ਨਹੀਂ। ਸੱਚਮੁੱਚ ਅੱਜ ਦਾ ਇਨਸਾਨ ਕਿੰਨਾ ਬਦਲ ਗਿਆ ਹੈ।
ਹਨ੍ਹੇਰਾ
ਉਸ ਦਿਨ ਬਸ ਜ਼ਿਆਦਾ ਹੀ ਲੇਟ ਹੋ ਗਈ ਸੀ। ਸਰਦੀਆਂ ਦੇ ਦਿਨਾਂ ਕਾਰਨ ਸੂਰਜ ਦੇ ਧੁੰਦ ਵਿਚ ਛੁਪ ਜਾਣ ਕਾਰਨ ਝੱਟਪੱਟ ਹਨ੍ਹੇਰਾ ਹੋ ਗਿਆ। ਮਨ ਵਿਚ ਡਰ ਸੀ ਕਿ ਅੱਜ ਘਰਦਿਆਂ ਨੇ ਮੈਨੂੰ ਨਹੀਂ ਬਖਸ਼ਣਾ। ਖ਼ੈਰ ਡਰਦੀ-ਡਰਦੀ ਅਜੇ ਮੈਂ ਘਰ ਦੇ ਬੂਹੇ ਅੰਦਰ ਪੈਰ ਹੀ ਪਾਇਆ ਸੀ ਕਿ ਪਰਿਵਾਰ ਮੇਰੇ ਵੱਲ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖਣ ਲੱਗਾ।
ਮਾਂ ਮੇਰੇ ਕੋਲ ਆਈ ਤੇ ਬਿਨਾਂ ਕੁਜ ਕਹੇ ਐਸਾ ਵਗ੍ਹਾਟਾ ਥੱਪੜ ਮੇਰੇ ਮੂੰਹ ਤੇ ਜੜਿਆ ਕਿ ਮੈਂ ਪੂਰੀ ਦੀ ਪੂਰੀ ਚਕਰਾ ਕੇ ਭੁੰਝੇ ਜਾ ਪਈ ਤੇ ਕਿਤਾਬਾਂ ਮੇਰੇ ਹੱਥੋਂ ਛੁੱਟ ਕੇ ਖਿੱਲਰ ਗਈਆਂ। ਕੋਲ ਖੜ੍ਹਾ ਮੇਰਾ ਪਿਓ ਵੀ ਲਾਲ ਪੀਲਾ ਹੋ ਰਿਹਾ ਸੀ। ‘‘ਆਈ ਆ ਐਸ ਵੇਲੇ, ਕੀ ਆਂਹਦੇ ਹੋਣਗੇ ਲੋਕੀਂ? ਫਲਾਣੇ ਦੀ ਧੀ-ਭੈਣ ਐਸ ਵੇਲੇ ਸੜਕਾਂ ਤੇ ਤੁਰੀ ਫਿਰਦੀ ਆ, ਸ਼ਰਮ ਨ੍ਹੀਂ ਆਉਂਦੀ ਇਹਨੂੰ।’’ ‘‘ਦੱਸ ਕਲਮੂੰਹੀਏ, ਤੈਨੂੰ ਸਾਡੀ ਇੱਜ਼ਤ ਦਾ ਖਿਆਲ ਵੀ ਹੈਗਾ ਕਿ ਨਹੀਂ।’’ ਮਾਂ ਨੇ ਮੈਨੂੰ ਬੇਰਹਿਮੀ ਨਾਲ ਹਲੂਣਿਆ। ਵੀਰ ਨੇ ਵੀ ਮੱਥੇ ਤੇ ਸੌ ਤਿਊੜੀਆਂ ਪਾ ਕੇ ਪਾਸਾ ਵੱਟ ਲਿਆ। ਤੇ ਮੈਂ ਪੱਥਰ ਬਣੀ ਉਹਨਾਂ ਸਾਹਮਣੇ ਨਿਰ ਉ¤ਤਰ ਹੋ ਗਈ ਸਾਂ।

ਮਿਸ ਕੁਲਜੀਤ ਗ਼ਜ਼ਲ