Punjab Kushti / Wrestling
ਕੂੰਮ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਦਾ ਸ਼ਰਨਜੀਤ ਸਿੰਘ ਢਿੱਲੋਂ ਨੇ ਕੀਤਾ ਉਦਘਾਟਨ Balle Punjab

ਕੁਹਾੜਾ, 9 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਪਿੰਡ ਕੂੰਮ ਕਲਾਂ ਵਿਖੇ ਸ਼੍ਰੋਮਣੀ ਅਕਾਲੀਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਉਦਘਾਟਨ ਕਰਦੇ ਹੋਏ ਉਨਾਂ ਨਾਲ ਹਰਿੰਦਰ ਸਿੰਘ ਲੱਖੋਵਾਲ, ਭਾਗ ਸਿੰਘ ਮਾਨਗੜ੍ਹ, ਅਜਮੇਰ ਸਿੰਘ ਭਾਗਪੁਰ ਦਲ ਵੱਲੋਂ ਬਣਾਏ ਗਏ ਨਵੇਂ ਦਫਤਰ ਦਾ ਉਦਘਾਟਨ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ, ਉਨਾਂ ਨਾਲ ਹਰਿੰਦਰ ਸਿੰਘ ਲੱਖੋਵਾਲ ਚੇਅਰਮੈਨ ਖੰਡ ਮਿੱਲ ਬੁੱਢੇਵਾਲ, ਭਾਗ ਸਿੰਘ ਮਾਨਗੜ੍ਹ ਚੇਅਰਮੈਨ ਜ਼ਿਲਾ ਪ੍ਰੀਸ਼ਦ ਲੁਧਿਆਣਾ, ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ, ਪ੍ਰਮਿੰਦਰ ਸਿੰਘ ਰੰਗੀਆਂ ਵਾਇਸ ਚੇਅਰਮੈਨ ਵਿਸ਼ੇਸ ਤੌਰ ਤੇ ਪਹੁੰਚੇ।ਇਸ ਸਮੇਂ ਸ਼ਰਨਜੀਤ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡੇਢ ਦੋ ਕੀਲੇ ਜਮੀਨ ਵਾਲੇ ਗਰੀਬ ਪਰਿਵਾਰਾਂ ਦੇ ਵੀ ਆਟਾ ਦਾਲ ਸਕੀਮ ਵਾਲੇ ਕਾਰਡ ਬਣਾਏ ਜਾਣਗੇ ਅਤੇ ਆਉਂਦੇ ਸੋਮਵਾਰ ਤੋਂ ਪਿੰਡਾਂ ਵਿੱਚ ਸੰਗਤ ਦਰਸ਼ਨ ਸੁਰੂ ਕੀਤੇ ਜਾਣਗੇ।ਉਨਾਂ ਕੂੰਮ ਕਲਾਂ ਦੇ ਪਿੰਡ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਸੁਣਨ ਉਪਰੰਤ ਹੱਲ ਕੀਤਾ।ਸਰਕਲ ਪ੍ਰਧਾਨ ਹਰਚਰਨ ਸਿੰਘ ਜਿਉਣੇਵਾਲ ਨੇ ਦੱਸਿਆ ਕਿ ਇਸ ਨਵੇਂ ਬਣਾਏ ਗਏ ਦਫਤਰ ਵਿੱਚ ਕੂੰਮ ਕਲਾਂ ਸਰਕਲ ’ਚ ਪੈਂਦੇ ਸਾਰੇ ਪਿੰਡਾਂ ਦੇ ਲੋਕਾਂ ਦੀਆਂ ਦਰਜ ਸਮੱਸਿਆਵਾਂ ਬਾਰੇ ਵਿਚਾਰ-ਵਟਾਦਰਾਂ ਕੀਤਾ ਜਾਇਆ ਕਰੇਗਾ।ਇਸ ਮੌਕੇ ਸਰਪੰਚ ਹਰਪ੍ਰਸ਼ਾਦ ਸਿੰਘ ਵਿਰਕ, ਹਰਚਰਨ ਸਿੰਘ ਜਿਉਣੇਵਾਲ, ਜਸਦੀਪ ਸਿੰਘ ਜੱਜ ਉ¤ਪਲ ਜ਼ਿਲਾ ਪ੍ਰੀਸ਼ਦ ਮੈਂਬਰ, ਕੁਲਜੀਤ ਸਿੱਧੂ, ਅਵਤਾਰ ਸਿੰਘ ਖੇੜਾ ਪੰਚ, ਪਲਵਿੰਦਰ ਗਿੱਲ, ਤਰਜੀਤ ਗਿੱਲ, ਜਗਦੇਵ ਗਿੱਲ, ਸਮਸ਼ੇਰ ਗਿੱਲ, ਗੁਰਬਿੰਦਰ ਗਿੱਲ, ਲਾਲ ਸਿੰਘ ਗਿੱਲ, ਹਰਪਾਲ ਸਿੰਘ ਗਰੇਵਾਲ, ਸਰਬਜੀਤ ਗਰੇਵਾਲ, ਰਮਨ ਗਿੱਲ ਚੌਤਾਂ, ਬਲਵਿੰਦਰ ਸਿੰਘ ਗਾਹੀ ਭੈਣੀ, ਸਰਪੰਚ ਅਮਰਜੀਤ ਸਿੰਘ ਬਲੀਏਵਾਲ, ਸਰਪੰਚ ਸੁਰਜੀਤ ਸਿੰਘ ਪ੍ਰਤਾਪਗੜ, ਬਲਬੀਰ ਸਿੰਘ ਵਾਇਸ ਪ੍ਰਧਾਨ ਐਸ. ਸੀ ਵਿੰਗ, ਡਾਂ ਰਾਜ ਕਮਲ ਸਿੰਘ ਅਤੇ ਸੁਭਾਸ਼ ਸ਼ਰਮਾਂ ਹਾਜ਼ਰ ਸਨ।