Punjab Kushti / Wrestling
ਸਾਹਨੇਵਾਲ ਹਲਕੇ ਦੇ ਵਿਕਾਸ ਦੀ ਹਨ੍ਹੇਰੀ ਅਕਾਲੀ ਦਲ ਵੱਲੋਂ ਨਹੀ, ਕਾਂਗਰਸ ਦੀ ਬਦੌਲਤ ਚੱਲ ਰਹੀ ਹੈ: ਵਿਕਰਮ ਸਿੰਘ ਬਾਜਵਾ Balle Punjab

ਸਾਹਨੇਵਾਲ ਹਲਕੇ ਦੇ ਵਿਕਾਸ ਦੀ ਹਨ੍ਹੇਰੀ ਅਕਾਲੀ ਦਲ ਵੱਲੋਂ ਨਹੀ, ਕਾਂਗਰਸ ਦੀ ਬਦੌਲਤ ਚੱਲ ਰਹੀ ਹੈ: ਵਿਕਰਮ ਸਿੰਘ ਬਾਜਵਾ
(ਸਾਹਨੇਵਾਲ ਦੇ ਚਾਰੇ ਪਾਸੀ ਸੜਕਾਂ,ਪ੍ਰਧਾਨ ਮੰਤਰੀ ਗਰਾਮ ਯੋਜਨਾਂ ਸਕੀਮ ਤਹਿਤ ਬਣ ਰਹੀਆਂ ਹਨ)


ਕੁਹਾੜਾ /ਸਾਹਨੇਵਾਲ 9 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਸਾਹਨੇਵਾਲ ਹਲਕੇ ਦੇ ਵਿਕਾਸ ਦੀ ਹਨ੍ਹੇਰੀ ਅਕਾਲੀ ਕੁਹਾੜਾ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਸਾਹਨੇਵਾਲ ਬਲਾਕ ਦੀ ਮਹੀਨਾਵਾਰ ਮੀਟਿੰਗ ਤੋਂ ਬਆਦ ਵਿਕਰਮ ਸਿੰਘ ਬਾਜਵਾ ਆਪਣੇ ਸਾਥੀਆਂ ਨਾਲਦਲ ਵੱਲੋਂ ਨਹੀ, ਕਾਂਗਰਸ ਦੀ ਬਦੌਲਤ ਚੱਲ ਰਹੀ ਹੈ ਤੇ ਸਾਹਨੇਵਾਲ ਦਾ ਜਿੰਨ੍ਹਾ ਵਿਕਾਸ ਹੋਇਆ, ਉਹ ਕੇਂਦਰ ਦੀਆਂ ਗਰਾਟਾਂ ਸਹਾਰੇ ਹੀ ਹੋਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਸਾਹਨੇਵਾਲ ਦੇ ਇੰਚਾਰਜ ਸ. ਵਿਕਰਮ ਸਿੰਘ ਬਾਜਵਾ ਨੇ ਸਾਹਨੇਵਾਲ ਬਲਾਕ ਦੀ ਕੁਹਾੜਾ ਵਿਖੇ ਮਹੀਨਾਵਾਰ ਹੋ ਰਹੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਾਹਨੇਵਾਲ ਦੇ ਚਾਰੇ ਪਾਸੀ ਜੋ ਸੜਕਾਂ ਦਾ ਕੰਮ ਚੱਲ ਰਿਹਾ ਹੈ, ਉਹ ਪ੍ਰਧਾਨ ਮੰਤਰੀ ਗਰਾਮ ਯੋਜਨਾਂ ਸਕੀਮ ਤਹਿਤ ਬਣ ਕੇ ਤਿਆਰ ਹੋ ਰਹੀਆਂ ਹਨ, ਜਦ ਕਿ ਅਕਾਲੀ ਦਲ ਦੇ ਆਗੂ ਅਕਾਲੀ ਸਰਕਾਰ ਵੱਲੋਂ ਬਣਾਈਆਂ ਸੜਕਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁਮੰਰਾਹ ਕਰ ਰਹੇ ਹਨ। ਪਰ ਲੋਕ ਹੁਣ ਸਭ ਜਾਣ ਚੁੱਕੇ ਹਨ। ਪਰ ਸੂਬੇ ਦੀ ਜਨਤਾ ਆ ਰਹੀਆਂ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਨੂੰ ਸਬਕ ਸਿਖਾ ਦੇਣ ਲਈ ਉਤਾਵਲੀ ਬੈਠੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ’ਚ ਉਦਯੋਗ ਬਾਹਰਲੇ ਸੂਬਿਆ ’ਨੂੰ ਜਾ ਰਿਹਾ ਹੈ ਤੇ ਸੂਬੇ ਦੇ ਲੋਕ ਲੋਕਾਂ ਤੇ ਲਾਏ ਪ੍ਰਾਪਰਟੀ ਟੈਕਸ ਕਰਕੇ ਤ੍ਰਾਹ ਤ੍ਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਜਨਤਾਂ ਦਾ ਹਰ ਵਰਗ ਦੁੱਖੀ ਤੇ ਲਾਚਾਰ ਬੈਠਾ ਅਕਾਲੀ ਦਲ ਦਾ ਹੋ ਰਿਹਾ ਤਸਦੱਦ ਬਰਦਾਸ਼ਤ ਕਰ ਰਿਹਾ ਹੈ। ਉਨ੍ਹਾਂ ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰ ਬਲਾਕ ’ਚ 11 ਮੈਂਬਰੀ ਕਮੇਟੀ ਬਣਾਉਣ ਦੀ ਵੀ ਅਪੀਲ ਕੀਤੀ ਤੇ ਵਰਕਰਾਂ ਨੂੰ ਇਕ ਜੁੱਟ ਹੋ ਕੇ ਪਾਰਟੀ ਲਈ ਦਿਨ ਰਾਤ ਕੰਮ ਕਰਕੇ ਪਾਰਟੀ ਨੂੰ ਮਜਬੂਤ ਕਰਨ ਲਈ ਵੀ ਕਿਹਾ। ਇਸ ਮੌਕੇ ਸਾਹਨੇਵਾਲ ਬਲਾਕ ਦੇ ਪ੍ਰਧਾਨ ਰਾਮ ਨਾਥ ਸਾਹਨੇਵਾਲ, ਸਾਹਨੇਵਾਲ ਬਲਾਕ ਦੇ ਕੋਆਰਡੀਨੇਟਰ ਸ. ਪਰਮਜੀਤ ਸਿੰਘ ਘਵੱਦੀ, ਅਨੂਪਰਾਜ ਸਿੰਘ ਗਿੱਲ, ਕਰਨੈਲ ਸਿੰਘ ਕੈਲੀ, ਸਤਵੰਤ ਸਿੰਘ ਸਿੱਧੂਪੁਰ, ਰਣਜੀਤ ਸਿੰਘ ਮੈਨੇਜਰ, ਰਘਬੀਰ ਸਿੰਘ ਭਾਗਪੁਰ, ਰਣਜੋਧ ਸਿੰਘ ਗਿੱਲ, ਸਤਵੰਤ ਸਿੰਘ ਗਰਚਾ, ਇਕਬਾਲ ਸਿੰਘ ਜੰਡਿਆਲੀ, ਸਰਪੰਚ ਬਲਵੀਰ ਸਿੰਘ ਬੁੱਢੇਵਾਲ, ਸੁਰਜੀਤ ਸਿੰਘ ਸੀਤਾ ਬਲਾਕ ਸੰਮਤੀ ਮੈਂਬਰ, ਤਾਜਪਰਵਿੰਦਰ ਸਿੰਘ ਸੋਨੂੰ, ਨੰਬਰਦਾਰ ਰਣਜੀਤ ਸਿੰਘ ਸਿਵੀਆਂ, ਸੂਬੇਦਾਰ ਬਲਵੀਰ ਸਿੰਘ ਮਾਂਗਟ, ਹਰਪ੍ਰੀਤ ਸਿੰਘ ਬਲੀਏਵਾਲ, ਕੁਲਵੀਰ ਸਿੰਘ ਭੈਰੋਮੁੰਨਾਂ, ਪ੍ਰੀਤਮ ਸਿੰਘ ਮਾਂਗਟ ਬਿਲਗਾ, ਭਗਵੰਤ ਸਿੰਘ ਬਿਲਗਾ, ਪਰਮਿੰਦਰ ਸਿੰਘ ਮੇਹਲੋਂ,. ਏ.ਬੀ ਬਰਾੜ, ਸ਼ਮਸ਼ੇਰ ਸਿੰਘ ਸ਼ੈਰੀ, ਹਰਵਿੰਦਰ ਕੁਮਾਰ ਪੱਪੀ, ਜਗਦੇਵ ਸਿੰਘ ਕੋਟ ਗੰਗੂ ਰਾਏ, ਬੁੱਧ ਸਿੰਘ ਕਾਮਰੇਡ, ਜੋਨੀ ਬਾਜਵਾ, ਦਲਜੀਤ ਖੁਰਦ ਆਦਿ ਹਾਜ਼ਰ ਸਨ।