Punjab Kushti / Wrestling
ਕੁਹਾੜਾ ਨੇੜੇ ਵੱਖ- ਵੱਖ ਸੜ੍ਹਕ ਹਾਦਸਿਆ ਵਿੱਚ ਦੋ ਵਿਆਕਤੀਆਂ ਦੀ ਮੌਤ Balle Punjab

ਕੁਹਾੜਾ 10 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਕੁਹਾੜਾ ਨੇੜੇ ਬੁੱਢੇਵਾਲ ਰੋਡ ਤੇ ਦੋ ਵੱਖ ਵੱਖ ਹਾਦਸਿਆ ‘ਚ ਦੋ ਵਿਆਕਤੀਆਂ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲੀਸ ਚੌਕੀ ਰਾਮਗੜ੍ਹ ਦੇ ਮੁਨਸ਼ੀ ਧਨਵੰਤ ਸਿੰਘ ਤੇ ਹੈਡ ਕਾਂਸਟੇਬਲ ਪਰਮਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਭਰਤ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਦੋਆਬਾ ਭੈਣੀ (ਲੁਧਿਆਣਾ) ਜੋ ਕਿ ਪਿੰਡ ਧਨਾਨਸੂ ਵਿਖੇ ਪੰਜਾਬ ਖੇਤੀ ਬਾੜੀ ਸੈਂਟਰ ਦੇ ਨਾਂ ਤੇ ਆਪਣੀ ਦੁਕਾਨ ਚਲਾ ਰਿਹਾ ਸੀ। 6 ਨਵੰਬਰ ਨੂੰ ਭਰਤ ਕੁਮਾਰ ਰਾਤ ਨੂੰ 9 ਵਜੇ ਦੇ ਕਰੀਬ ਜਦੋਂ ਧਨਾਨਸੂ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਇਕ ਟਰੱਕ ਟੈਂਕਰ ਪੀ. ਬੀ 05 ਕੇ 9731 ਦੀ ਲਪੇਟ ਵਿੱਚ ਮੋਟਰ ਸਾਈਕਲ ਆ ਗਿਆ।ਜਿਸ ਤੇ ਫਲਸਰੂਪ ਗੰਭੀਰ ਜਖਮੀ ਹੋ ਗਿਆ ਤਾਂ ਉਸ ਦੇ ਨਜਦੀਕੀ ਰਿਸ਼ਤੇਦਾਰ ਨੇ 108 ਐਬੂਲੈਂਸ ਦੀ ਸਹਾਇਤਾ ਨਾਲ ਸੀ. ਐਮ ਸੀ ਹਸਪਤਾਲ ਲੁਧਿਆਣਾ ਦਾਖਲ ਕਰਵਾ ਦਿੱਤਾ ਤੇ 8 ਨਵੰਬਰ ਨੂੰ ਜਿਆਦਾ ਗੰਭੀਰ ਹੋਣ ਕਰਕੇ ਉਸ ਨੂੰ ਅਪੋਲੋ ਹਸਪਤਾਲ ਲੁਧਿਆਣਾ ਸ਼ਿਫਟ ਕਰ ਦਿੱਤਾ। ਜਿਥੇ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।ਵਰਨਣਯੋਗ ਕਿ ਮ੍ਰਿਤਕ ਦੋ ਭੈਣਾਂ ਦਾ ਇਕੱਲਾ ਭਰਾ ਸੀ।ਇਸੇ ਤਰਾਂ ਅੱਜ ਫੇਰ ਬੁੱਢੇਵਾਲ ਨੂੰ ਜਾਂਦੀ ਰੋਡ ਤੇ ਸਵੇਰੇ 8. 30 ਵਜੇ ਦੇ ਕਰੀਬ ਧਰਮਿੰਦਰ ਯਾਦਵ ਉਮਰ (19 ਸਾਲ) ਪੁੱਤਰ ਪਿਆਰੇ ਲਾਲ ਯਾਦਵ ਵਾਸੀ ਅਜ਼ਮਗੜ੍ਹ ਯੂ. ਪੀ ਜਦੋਂ ਆਪਣੇ ਪਿਤਾ ਨਾਲ ਸਾਈਕਲਾਂ ਤੇ ਜਾ ਰਹੇ ਸਨ ਤਾਂ ਅੱਗੇ ਜਾ ਰਹੇ ਧਰਮਿੰਦਰ ਯਾਦਵ ਨੂੰ ਬੁੱਢੇਵਾਲ ਦੇ ਗੁਡਵਿਨ ਧਰਮ ਕੰਡੇ ਕੋਲ ਪੁੱਜਿਆ ਤਾਂ ਪਿੱਛੋਂ ਆ ਰਹੇ ਟਰੱਕ ਟਿੱਪਰ ਪੀ. ਬੀ 10 ਐਮ 9823 ਨੇ ਜੋ ਕਿ ਤੇਜ ਰਫਤਾਰ ਵਿੱਚ ਸੀ ਨੇ ਆਪਣੀ ਲਪੇਟ ਵਿੱਚ ਲੈ ਲਿਆ। ਫਲਸਰੂਪ ਧਰਮਿੰਦਰ ਯਾਦਵ ਦੀ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਮੌਕੇ ਤੇ ਫਰਾਰ ਹੋ ਗਿਆ। ਪੁਲੀਸ ਨੇ ਟਰੱਕ ਆਪਣੇ ਕਬਜੇ ‘ਚ ਲੈ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।