Punjab Kushti / Wrestling
60ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਪੂਰੇ ਉਤ੍ਵਾਹ ਨਾਲ ਮਨਾਇਆ ਜਾਵੇਗਾ ਧਰਮਜੀਤ ਸਿੰਘ ਗਿੱਲ Balle Punjab

ਕੁਹਾੜਾ, 13 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਸਰਬ ਭਾਰਤੀ ਸਹਿਕਾਰੀ ਸਪਤਾਹ ਜੋ ਕਿ ਹਰ  ਧਰਮਜੀਤ ਸਿੰਘ ਗਿੱਲ  ਸਾਲ 14 ਤੋ- 20 ਨਵੰਬਰ ਤੱਕ ਮਨਾਇਆ ਜਾਂਦਾ ਹੈ, ਬਾਰੇ ਜਿਲ੍ਹਾ ਸਹਿਕਾਰੀ ਯੂਨੀਅਨ ਲਿਮ:, ਲੁਧਿਆਣਾ ਦੇ ਚੇਅਰਮੈਨ ਸ. ਧਰਮਜੀਤ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ 60ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਜਿਲ੍ਹਾ ਲੁਧਿਆਣਾ ਵਿੱਚ ਪੂਰੇ ਉਤ੍ਵਾਹ ਨਾਲ ਮਨਾਇਆ ਜਾਵੇਗਾ । ਉਨ੍ਹਾਂ ਦਸਿਆ ਕਿ ਇਸ ਵਰ੍ਹੇ 14 ਨਵੰਬਰ ਨੂੰ ਜਸਪਾਲ ਬਾਂਗਰ ਖੇਤੀਬਾੜੀ ਸਹਿਕਾਰੀ ਸਭਾ, 15 ਨਵੰਬਰ ਨੂੰ ਬੌਂਦਲੀ ਖੇਤੀਬਾੜੀ ਸਹਿਕਾਰੀ ਸਭਾ, 16 ਨਵੰਬਰ ਨੂੰ ਭੈਣੀ ਦਰੇੜਾਂ ਖੇਤੀਬਾੜੀ ਸਹਿਕਾਰੀ ਸਭਾ ਅਤੇ ਇਸੇ ਦਿਨ ਹੀ ਬਾਅਦ ਦੁਪਹਿਰ ਨੂੰ ਬੋਪਾਰਾਏ ਕਲਾਂ ਖੇਤੀਬਾੜੀ ਸਹਿਕਾਰੀ ਸਭਾ, 18 ਨਵੰਬਰ ਨੂੰ ਝੱਮਟ ਖੇਤੀਬਾੜੀ ਸਹਿਕਾਰੀ ਸਭਾ, 19 ਨਵੰਬਰ ਨੂੰ ਕਟਾਣੀ ਕਲਾਂ ਖੇਤੀਬਾੜੀ ਸਹਿਕਾਰੀ ਸਭਾ ਅਤੇ 20 ਨਵੰਬਰ ਨੂੰ ਈਸੜੂ ਖੇਤੀਬਾੜੀ ਸਹਿਕਾਰੀ ਸਭਾ ਵਿਖੇ ਸਹਿਕਾਰਤਾ ਦਿਵਸ ਮਨਾਇਆ ਜਾਵੇਗਾ । ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਿਤੀ 19 ਨਵੰਬਰ ਨੂੰ ਕਟਾਣੀ ਕਲਾਂ ਵਿਖੇ ਜੋ ਸਮਾਗਮ ਕੀਤਾ ਜਾਵੇਗਾ ਉਸ ਦੇ ਮੁੱਖ ਮਹਿਮਾਨ ਸ. ਸਰਨਜੀਤ ਸਿੰਘ ਢਿੱਲੋ ਲੋਕ ਨਿਰਮਾਣ ਮੰਤਰੀ, ਪੰਜਾਬ ਸਰਕਾਰ ਹੋਣਗੇ । ਉਨ੍ਹਾਂ ਵੱਲੋ- ਸਮੂਹ ਸਹਿਕਾਰੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਇਸ ਨੂੰ ਯਾਦਗਾਰੀ ਬਣਾਇਆ ਜਾ ਸਕੇ । ਇਸ ਸਮੇ ਉਨ੍ਹਾਂ ਦੇ ਨਾਲ ਡੀ.ਸੀ.ਯੂ. ਲੁਧਿਆਣਾ ਦੇ ਮੈਨੇਜਰ ਸ. ਗੁਰਜੀਤ ਸਿੰਘ ਬਾਠ ਹਾਜ਼ਰ ਸਨ।