Punjab Kushti / Wrestling
ਐਂਟੀ ਡਰੱਗ ਫੈਡਰੇਸ਼ਨ ਆਫ ਇੰਡੀਆਂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਿਯੁਕਤੀਆਂ ਕੀਤੀਆਂ Balle Punjab

ਕੁਹਾੜਾ ਸਾਹਨੇਵਾਲ 13 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਨੂੰ ਨਸ਼ਾ ਮੁਕਤਐਂਟੀ ਡਰੱਗ ਫੈਡਰੇਸ਼ਨ ਆਫ ਇੰਡੀਆਂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾ ਦੇਣ ਦੀ ਝਲਕ ਬਣਾਉਣ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਕੈਬਨਿਟ ਮੰਤਰੀ ਪੰਜਾਬ ਨੇ ਜੋ ਨੌਜਵਾਨਾਂ ਨੂੰ ਨਾਲ ਲੈਕੇ ਸ਼ੁਰੂ ਕੀਤਾ ਹੈ,ਬਹੁਤ ਹੀ ਸਲਾਘਾ ਯੋਗ ਹੈ। ਇਨ੍ਹਾ ਸਬਦਾ ਦਾ ਪ੍ਰਗਟਾਵਾ ਐਂਟੀ ਡਰੱਗ ਫੈਡਰੇਸ਼ਨ ਆਫ ਇੰਡੀਆਂ ਦੇ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਂਗਟ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾ ਐਂਟੀ ਡਰੱਗ ਫੈਡਰੇਸ਼ਨ ਦੇ ਅਹੁਦੇਦਾਰਾ ਦੀਆਂ ਨਿਯੁਕਤੀਆਂ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਨਿੱਕੜਾ ਤੇ ਸੀਨੀ. ਮੀਤ ਪ੍ਰਧਾਨ ਸੰਜੀਵ ਖਾਨ ਦੀ ਸਰਪ੍ਰਸਤੀ ਹੇਠ ਹੋਈਆ। ਇਸ ਮੌਕੇ ਜਿਲ੍ਹਾ ਇੰਚਾਰਜ ਰਣਜੀਤ ਸਿੰਘ ਮੂੰਡੀ,ਜਗਜੀਤ ਸਿੰਘ ਮਾਂਗਟ ਪ੍ਰਧਾਨ ਜਿਲ੍ਹਾ ਦਿਹਾਤੀ, ਸਤਵਿੰਦਰ ਸਿੰਘ ਜਨਰਲ ਸਕੱਤਰ ਦੁਆਰਾ ਰਾਜਵੀਰ ਸਿੰਘ ਗਰਚਾ ਨੂੰ ਸਾਹਨੇਵਾਲ ਹਲਕੇ ਦਾ ਪ੍ਰਧਾਨ,ਕੁਲਵੀਰ ਸਿੰਘ ਕੂੰਨਰ ਨੂੰ ਹਲਕੇ ਦਾ ਚੇਅਰਮੈਨ,ਹਰਮਨ ਸਿੰਘ ਮਾਂਗਟ ਵਾਈਸ ਪ੍ਰਧਾਨ,ਗੁਰਮਿੰਦਰ ਸਿੰਘ ਕੂੰਨਰ ਵਾਈਸ ਚੇਅਰਮੈਨ,ਮਨਮੋਹਨਜੀਤ ਚਾਹਲ ਸੀਨੀ.ਮੀਤ ਪ੍ਰਧਾਨ ਤੇ ਬਬਨਪ੍ਰੀਤ ਸਿੰਘ ਔਜਲਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਉਨ੍ਹਾਂ ਪਾਰਟੀ ਵੱਲੋ ਦਿੱਤੀਆ ਗਈਆ ਜਿੰਮੇਵਾਰੀਆ ਨੂੰ ਇਮਾਨਦਾਰੀ ਨਾਲ ਨਿਭਾਉਣ ਦਾ ਵਾਆਦਾ ਵੀ ਕੀਤਾ।