Punjab Kushti / Wrestling
ਪਿੰਡ ਬਲੀਏਵਾਲ ’ਚ ਸਿਲਾਈ ਕਢਾਈ ਦੀਆਂ ਸਿਖਿਆਰਥਣਾ ਨੂੰ ਸਰਟੀਫਿਕੇਟ ਵੰਡੇ Balle Punjab

ਪਿੰਡ ਬਲੀਏਵਾਲ ’ਚ ਸਿਲਾਈ ਕਢਾਈ ਦੀਆਂ ਸਿਖਿਆਰਥਣਾ ਨੂੰ ਸਰਟੀਫਿਕੇਟ ਵੰਡੇ
ਕੁਹਾੜਾ, 17 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਬੀਬੀ ਭਾਨੀ ਮੈਮੋਰੀਅਲ ਐਜੂਕੇਸ਼ਨ ਵੈਲਫੇਅਰ ਸੁਸਾਇਟੀ (ਰਜਿ:) ਦੀ ਸਰਪ੍ਰਸਤੀ ਹੇਠ ਮਾਡਰਨ ਸਿੱਖਿਆਂ ਕੇਂਦਰ (ਰਜਿ:) ਵੱਲੋਂ ਪਿੰਡ ਬਲੀਏਵਾਲ ਵਿਖੇ 6 ਮਹੀਨੇ ਦਾ ਸਿਲਾਈ ਕਢਾਈ ਦਾ ਕੋਰਸ ਕਰਨ ਉਪਰੰਤ ਸਿੱਖਿਆਰਥਣਾਂ ਨੂੰ ਮੁੱਖ ਅਧਿਆਪਕਾ ਮਿਸ ਸੁਨੀਤ ਸ਼ਰਮਾਂ ਤੇ ਡੀ. ਪੀ. ਸ਼ਰਮਾਂ ਵੱਲੋਂ ਸਰਟੀਫਿਕੇਟ ਵੰਡੇ ਗਏ। ਉਨ੍ਹਾਂ ਦੱਸਿਆ ਕਿ ਸਿਲਾਈ ਕਢਾਈ ਦੇ ਇਹ ਕੋਰਸ ਲੜਕੀਆਂ ਨੂੰ ਬਿਲਕੁਲ ਮੁਫਤ ਕਰਾਏ ਜਾਂਦੇ ਹਨ ਤਾਂ ਕਿ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਇਹ ਕੋਰਸ ਕਰਨ ਉਪਰੰਤ ਆਪਣੇ ਆਪ ਤੇ ਨਿਰਭਰ ਹੋ ਸਕਣ। ਸਰਟੀਫਿਕੇਟ ਤਕਸੀਮ ਕਰਨ ਸਮੇਂ ਡਾ. ਮਨਜੀਤ ਸਿੰਘ, ਮਾਸਟਰ ਹੀਰਾ ਸਿੰਘ, ਮੰਗਤ ਸਿੰਘ ਤੇ ਮਿਸ ਮੰਜੂ ਹਾਜ਼ਰ ਸਨ।