Punjab Kushti / Wrestling
ਕਟਾਣੀ ਕਲਾਂ ’ਵਿਖੇ ਦੁੱਧ ਉਤਪਾਦਕਾਂ ਨੂੰ 578631 ਰੇਪਏ ਦਾ ਮੁਨਾਫਾ ਵੰਡਿਆ Balle Punjab

ਕਟਾਣੀ ਕਲਾਂ ’ਵਿਖੇ ਦੁੱਧ ਉਤਪਾਦਕਾਂ ਨੂੰ 578631 ਰੇਪਏ ਦਾ ਮੁਨਾਫਾ ਵੰਡਿਆ
ਦੁੱਧ ਦਾ ਸਹੀ ਭਾਅ ਲੈਣ ਲਈ ਸਹਿਕਾਰੀ ਸਭਾਵਾਂ ’ਚ ਹੀ ਦੁੱਧ ਪਾਉ: ਭਾਗਪੁਰ
ਕੁਹਾੜਾ, 17 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਲੁਧਿਆਣਾ ਮਿਲਕ ਪਲਾਂਟ ਦੇ ਚੇਅਰਮੈਨ ਸ. ਅਜਮੇਰ ਸਿੰਘ ਭਾਗਪੁਰ ਕਟਾਣੀ ਕਲਾਂ ’ਵਿਖੇ ਵੇਰਕਾ ਮਿਲਕ ਪਲਾਂਟ ਦੇ ਚੇਅਰਮੈਨ ਅਜਮੇਰ ਸਿੰਘ ਭਾਗਪੁਰ ਦੁੱਧ ਉਤਪਾਦਕਾਂ ਨੂੰ ਮੁਨਾਫਾ ਵੰਡਦੇ ਹੋਏਵੱਲੋਂ ਕਟਾਣੀ ਕਲਾਂ ਵਿਖੇ ਹੋਏ ਮੁਨਾਫਾ ਵੰਡ ਸਮਾਗਮ ਵਿੱਚ 197 ਮੈਂਬਰਾਂ ਨੂੰ 578631 ਰੁਪਏ ਦਾ ਮੁਨਾਫਾ ਦੁੱਧ ਉਤਪਾਦਕਾਂ ਨੂੰ ਵੰਡਿਆਂ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਭਾਗਪੁਰ ਨੇ ਕਿਹਾ ਕਿ ਦੁੱਧ ਉਤਪਾਦਕਾਂ ਨੂੰ ਚਾਹੀਦਾ ਹੈ ਕਿ ਦੁੱਧ ਦਾ ਸਹੀ ਭਅ ਲੈਣ ਲਈ ਸਹਿਕਾਰੀ ਸਭਾਵਾਂ ’ਚ ਹੀ ਦੁੱਧ ਪਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਥੇ ਸਬਸਿਡੀਆਂ ਤੇ ਰੋਗੀਆਂ ਪਸ਼ੂਆਂ ਦੇ ਇਲਾਜ ਲਈ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਵੇਰਕਾ ਮਿਲਕ ਪਲਾਟ ਵੱਲੋਂ ਪਿੰਡਾਂ ਵਿੱਚ ਰੋਗੀ ਪਸ਼ੂਆਂ ਦੇ ਇਲਾਜ ਲਈ ਡਾਕਟਰ ਵੀ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਹਰ ਇਕ ਦੁੱਧ ਉਤਪਾਦਕ ਜੋ ਕਿਸੇ ਵੀ ਸਹਿਕਾਰੀ ਸਭਾ ਦਾ ਮੈਂਬਰ ਹੈ, ਉਸ ਨੂੰ ਦੋ ਲੱਖ ਰੁਪਏ ਦਾ ਵਿਆਜ ਰਹਿਤ ਕਰਜਾ ਵੀ ਦਿੱਤਾ ਜਾਂਦਾ ਹੈ। ਸਭ ਤੋਂ ਵੱਧ ਮੁਨਾਫਾ ਲੈਣ ਵਾਲਿਆਂ ਮੈਂਬਰਾਂ ਦੇ ਨਾਂਉ ਇਸ ਪ੍ਰਕਾਰ ਹਨ: ਜਗਦੀਸ ਸਿੰਘ, ਫਕੀਰ ਸਿੰਘ ਅਤੇ ਬਰਜਿੰਦਰਪਾਲ ਸਿੰਘ। ਸਹਿਕਾਰੀ ਸਭਾ ਦੀ ਪ੍ਰਗਤੀ ਰਿਪੋਰਟ ਦੁੱਧ ਪ੍ਰਾਪਤੀ ਵਿਭਾਗ ਦੇ ਮੈਨੇਜਰ ਡਾ. ਸੁਰਜੀਤ ਸਿੰਘ ਨੇ ਪੜ੍ਹੀ। ਇਸ ਸਮੇਂ ਏਰੀਆ ਮੇਨੇਜਰ ਸੁਖਦੇਵ ਸਿੰਘ, ਸਰਪੰਚ ਬੀਬੀ ਬਲਦੇਵ ਕੌਰ, ਮਨਜੀਤ ਸਿੰਘ ਪੰਚ, ਪ੍ਰਧਾਨ ਜਗਦੀਸ਼ ਸਿੰਘ, ਭੁਪਿੰਦਰ ਸਿੰਘ ਟਿਵਾਣਾ ਮੀਤ ਪ੍ਰਧਾਨ, ਕਮੇਟੀ ਮੈਂਬਰ ਫਕੀਰ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਸਕੱਤਰ ਜਗਦੇਵ ਸਿੰਘ, ਕੈਪਟਨ ਨਰਿੰਦਰ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਬੀਬੀ ਜਸਪਾਲ ਕੌਰ, ਹਰਚੰਦ ਸਿੰਘ, ਕੁਲਵਿੰਦਰ ਸਿੰਘ ਸੰਮਤੀ ਮੈਂਬਰ, ਬਾਬਾ ਸੁਰਜੀਤ ਸਿੰਘ, ਗੁਰਦਿਆਲ ਸਿੰਘ, ਕੇਹਰ ਸਿੰਘ, ਹਰਜੀਤ ਸਿੰਘ, ਰੁਪਿੰਦਰ ਸਿੰਘ, ਗੁਰਵਿੰਦਰ ਸਿੰਘ, ਪਰਦੀਪ ਸਿੰਘ, ਪਰਮਵੀਰ ਸਿੰਘ ਟਿਵਾਣਾ ਵੀ ਹਾਜ਼ਰ ਸਨ।