Punjab Kushti / Wrestling
ਪਿੰਡ ਗੱਦੋਵਾਲ ’ਚ ਨਰੇਗਾ ਸਕੀਮ ਅਧੀਨ ਕੰਮ ਕਰਨ ਦੀ ਮੁਹਿੰਮ ਸ਼ੁਰੂ Balle Punjab

ਕੁਹਾੜਾ, 19 ਨਵੰਬਰ (ਮਹੇਸਇੰਦਰ ਸਿੰਘ ਮਾਂਗਟ) ਪਿੰਡ ਗੱਦੋਵਾਲ ’ਚ ਕੇਂਦਰ ਸਰਕਾਰ ਵੱਲੋਂ ਚਲਾਈ ਨਰੇਗਾਪਿੰਡ ਗੱਦੋਵਾਲ ’ਚ ਨਰੇਗਾ ਸਕੀਮ ਅਧੀਨ ਕੰਮ ਕਰਨ ਦੀ ਮੁਹਿੰਮ ਦਾ ਉਦਘਾਟਨ ਸ਼ੁਰੂ ਕਰਦੇ ਹੋਏ ਐਨ. ਆਰ. ਆਈ ਮਾਸਟਰ ਗੁਰਬਚਨ ਸਿੰਘ ਸਕੀਮ ਜੋ ਕਿ ਪਿੰਡਾਂ ਦੇ ਬੇਰੁਜਗਾਰਾਂ ਨੂੰ 100 ਦਿਨ ਦਾ ਰੁਜਗਾਰ ਦੇਣ ਲਈ ਮੁਹਿੰਮ ਪੂਰੇ ਦੇਸ਼ ਵਿੱਚ ਚਲਾਈ ਜਾ ਰਹੀ ਹੈ। ਉਸ ਨੂੰ ਅਮਲੀ ਰੂਪ ਦਿੰਦਿਆਂ ਗੱਦੋਵਾਲ ਦੇ ਸਰਪੰਚ ਹਰਮਿੰਦਰ ਸਿੰਘ (ਮੋਹਨਾ) ਦੀ ਅਗਵਾਈ ਹੇਠ ਐਨ. ਆਰ. ਆਈ ਮਾਸਟਰ ਗੁਰਬਚਨ ਸਿੰਘ ਵੱਲੋਂ ਨਰੇਗਾ ਸਕੀਮ ਦੇ ਕਾਰਜ ਦੀ ਸ਼ੁਰੂਆਤ ਦਾ ਉਦਘਾਟਨ ਕਰਵਾਇਆ। ਸਰਪੰਚ ਹਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਨਰੇਗਾ ਸਕੀਮ ’ਚ ਕੰਮ ਕਰਨ ਵਾਲਿਆ ਦੇ 45 ਮੈਂਬਰਾਂ ਨੇ ਨਾਮ ਰਜਿਸਟਰ ਕਰਵਾ ਲਏ ਹਨ ਤੇ ਅਗੋਂ ਵੀ ਪ੍ਰਕ੍ਰਿਆ ਸ਼ੁਰੂ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਮਜਦੂਰੀ ਦੇ ਪੈਸੇ ਨਰੇਗਾ ਸਕੀਮ ’ਚ ਕੰਮ ਕਰਨ ਵਾਲਿਆਂ ਦੇ ਖਾਤਿਆਂ ’ਚ ਆ ਜਾਇਆ ਕਰਨਗੇ। ਇਸ ਮੌਕੇ ਨੰਬਰਦਾਰ ਅਜਾਇਬ ਸਿੰਘ, ਗੁਰਬਖਸ਼ ਸਿੰਘ ਜਸਪ੍ਰੀਤ ਕੌਰ ਪੰਚ, ਰਜਿੰਦਰ ਕੌਰ ਪੰਚ, ਬਲਜਿੰਦਰ ਸਿੰਘ ਵਿਰਕ, ਗੁਰਦੀਪ ਸਿੰਘ, ਗਰਾਮ ਸੇਵਕ ਬਿੱਟੂ ਬੌੜੇ, ਸੁਲੱਖਣ ਸਿੰਘ ਤੇ ਮਹਿੰਦਰ ਸਿੰਘ ਆਦਿ ਹਾਜ਼ਰ ਸਨ।