Punjab Kushti / Wrestling
ਕੋਟਲਾ ਅਫਗਾਨਾ ਦੇ ਪ੍ਰਾਇਮਰੀ ਸਕੂਲ ਦੀ ਚਾਰ ਦੀਵਾਰੀ ਦਾ ਉਦਘਾਟਨ ਢਿੱਲੋਂ ਨੇ ਕੀਤਾ Balle Punjab

ਕੁਹਾੜਾ, 20 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਲੋਕ ਨਿਰਮਾਣ ਮੰਤਰੀ ਪੰਜਾਬ ਸ. ਸ਼ਰਨਜੀਤ ਸਿੰਘ ਢਿੱਲੋਂ ਵੱਲੋਂੇ ਕੋਟਲਾਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਸਕੂਲ ਦੀ ਚਾਰ ਦੀਵਾਰੀ ਦਾ ਉਦਘਾਟਨ ਕਰਦੇ ਹੋਏ ਅਫਗਾਨਾ ਦੇ ਪ੍ਰਾਇਮਰੀ ਸਕੂਲ ਦੀ ਚਾਰ ਦੀਵਾਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ. ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਸਕੂਲਾਂ ਦਾ ਪੱਧਰ ਉ¤ਚਾ ਚੁਕਣ ਲਈ ਬੱਚਿਆਂ ਨੂੰ ਵਜੀਫੇ, ਸਕੂਲਾਂ ਨੂੰ ਗਰਾਟਾਂ ਦੀ ਕੋਈ ਕਮੀ ਨਹੀ ਆਉਣ ਦੇਵੇਗੀ । ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਅਧਿਾਅਪਕਾ ਦੀ ਕਮੀ ਨੂੰ ਦੇਖਦੇ ਹੋਏ ਨਵੇਂ ਅਧਿਆਪਕਾਂ ਦੀ ਜਲਦੀ ਭਰਤੀ ਕੀਤੀ ਜਾ ਰਹੀ। ਇਸ ਮੌਕੇ ਸਰਪੰਚ ਧਰਮਜੀਤ ਸਿੰਘ ਗਿੱਲ ਜੰਡਿਆਲੀ, ਹਰਵਿੰਦਰਪਾਲ ਸਿੰਘ ਗਿੱਲ ਬਲਾਕ ਸੰਮਤੀ ਮੈਂਬਰ, ਸ਼ਰਨਜੀਤ ਸਿੰਘ ਗਰਚਾ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਆਗਿਆਪਾਲ ਸਿੰਘ ਗਿੱਲ, ਜਗਨ ਸਿੰਘ ਜੱਗਾ ਪ੍ਰਧਾਨ, ਸਿੰਗਾਰਾ ਸਿੰਘ ਸਾਬਕਾ ਸਰਪੰਚ, ਪੰਚ ਕੁਲਦੀਪ ਸਿੰਘ ਗਿੱਲ, ਪੰਚ ਬਿੱਕਰ ਸਿੰਘ, ਪੰਚ ਬਲਦੇਵ ਸਿੰਘ, ਗੁਰਇਕਬਾਲ ਸ਼ਾਹ ਜੰਡਿਆਲੀ, ਮਨਜੀਤ ਸਿੰਘ ਫੋਜੀ ਸਕੱਤਰ ਐਸ. ਸੀ ਵਿੰਗ, ਜਸਪਾਲ ਸਿੰਘ ਵਿਰਕ ਪੰਚ ਤੇ ਅਵਤਾਰ ਸਿੰਘ ਸਾਬਕਾ ਪੰਚ ਹਾਜ਼ਰ ਸਨ।